ਰੂਪਨਗਰ 28 ਮਾਰਚ 2022
ਸਿਵਲ ਸਰਜਨ ਰੂਪਨਗਰ ਡਾ. ਪਰਮਿੰਦਰ ਕੁਮਾਰ ਦੀ ਪ੍ਰਧਾਨਗੀ ਹੇਠ ਸਮੂਹ ਸੀਨੀਅਰ ਮੈਡੀਕਲ ਅਫਸਰਜ਼ ਅਤੇ ਪੋ੍ਰਗਰਾਮ ਅਫਸਰਾਂ ਦੀ ਮੀਟਿੰਗ ਹੋਈ। ਮੀਟਿੰਗ ਦੌਰਾਨ ਓਹਨਾਂ ਵੱਲੋ ਅਧਿਕਾਰੀਆਂ ਨੂੰ ਲੋਕਾਂ ਤੱਕ ਬਿਹਤਰ ਸਿਹਤ ਸਹੂਲਤਾਂ ਮੁਹੱਈਆਂ ਕਰਵਾਉਣ ਸਬੰਧੀ ਨਿਰਦੇਸ਼ ਦਿੱਤੇ ਗਏ।ਉਹਨਾਂ ਵੱਲੋਂ 12 ਤੋਂ 14 ਸਾਲ ਅਤੇ 15 ਤੋਂ 18 ਸਾਲ ਤੱਕ ਦੇ ਲਾਭਪਾਤਰੀਆਂ ਨੂੰ ਕੋਵਿਡ ਟੀਕਾਕਰਨ ਦੀ ਖੁਰਾਕ ਦੇਣੀ ਯਕੀਨੀ ਬਣਾਉਣ ਦੀ ਹਦਾਇਤ ਕੀਤੀ ਗਈ ਅਤੇ ਇਸ ਦੇ ਨਾਲ ਹੀ ਜਿੰਨਾਂ੍ਹ ਲਾਭਪਾਤਰੀਆਂ ਦੀ ਕੋਵਿਡ ਟੀਕਾਕਰਨ ਦੀ ਦੂਜੀ ਖੁਰਾਕ ਬਾਕੀ ਹੈ, ਉਹਨਾਂ ਨੂੰ ਕਵਰ ਕਰਨ ਲਈ ਵਿਸ਼ੇਸ਼ ਕੈਂਪ ਲਗਾਏ ਜਾਣ।ਐਨ.ਸੀ.ਡੀ. ਕਾਰਨਰ ਤੇ ਸਟਾਫ ਤਾਇਨਾਤ ਕੀਤਾ ਜਾਵੇ ਅਤੇ ਸਿਹਤ ਸੰਸਥਾ ਵਿੱਚ ਜਾਂਚ ਹਿੱਤ ਆਉਣ ਵਾਲੇ ਹਰੇਕ 30 ਸਾਲ ਤੋਂ ਵੱਧ ਉਮਰ ਦੇ ਵਿਅਕਤੀ ਦਾ ਬਲੱਡ ਪੈ੍ਰਸ਼ਰ ਚੈੱਕ ਕੀਤਾ ਜਾਵੇ। ਐਮ.ਡੀ.ਆਰ ਅਤੇ ਸੀ.ਡੀ.ਆਰ ਕੇਸਾਂ ਦੇ ਸਮੇਂ ਸਿਰ ਰੀਵਿਊ ਕਰਕੇ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ।
ਹੋਰ ਪੜ੍ਹੋ :-ਵਿਸ਼ਵ ਰੰਗ-ਮੰਚ ਦਿਵਸ ਸ਼ਾਨੋ-ਸ਼ੌਕਤ ਨਾਲ ਮਨਾਇਆ
ਉਹਨਾਂ ਹਦਾਇਤਾਂ ਜਾਰੀ ਕਰਦੇ ਹੋਏ ਕਿਹਾ ਕਿ ਸਰਕਾਰੀ ਸਿਹਤ ਸੰਸਥਾਵਾਂ ਵਿਖੇ ਸ਼ਤ-ਪ੍ਰਤੀਸ਼ਤ ਜਣੇਪੇ ਸੁਨਿਸ਼ਚਿਤ ਕੀਤੇ ਜਾਣ।ਜਿਲ੍ਹਾ ਪੱਧਰ ਤੇ ਭੇਜੀਆਂ ਜਾਣ ਵਾਲੀਆਂ ਰਿਪੋਰਟਾਂ ਸਮੇ ਸਿਰ ਭੇਜੀਆਂ ਜਾਣ। ਪਰਿਵਾਰ ਭਲਾਈ ਦੇ ਕੇਸਾਂ ਦੀ ਕਾਰਗੁਜਾਰੀ ਵਧਾਈ ਜਾਵੇ। ਡੇਂਗੂ ਅਤੇ ਮਲੇਰੀਆ ਤੋਂ ਬਚਾਅ ਲਈ ਲੋਕਾਂ ਨੁੰ ਜਾਗਰੂਕ ਕੀਤਾ ਜਾਵੇ। ਮੈਟਰਨਲ ਡੈੱਥ ਅਤੇ ਬੱਚਾ ਮੋਤ ਦਰ ਨੂੰ ਘਟਾਉਣ ਲਈ ਹਾਈ ਰਿਸਕ ਕੇਸਾਂ ਦਾ ਨਿਰੰਤਰ ਫਾਲੋਅਪ ਕੀਤਾ ਜਾਵੇ।ਇਹ ਵੀ ਸੁਨਿਸ਼ਚਿਤ ਕੀਤਾ ਜਾਵੇ ਕਿ ਆਈ.ਈ.ਸੀ.-ਬੀ.ਸੀ.ਸੀ. ਗਤੀਵਿਧੀਆਂ ਅਧੀਨ ਕਰਵਾਈਆਂ ਜਾਣ ਵਾਲੀਆਂ ਵਰਕਸ਼ਾਪਾਂ ਦੇ ਆਯੋਜਨ ਸੰਬੰਧੀ ਟਾਰਗੇਟ ਗਰੁੱਪ ਦੀ ਸ਼ਮੂਲੀਅਤ ਵੱਧ ਤੋਂ ਵੱਧ ਕੀਤੀ ਜਾਵੇ।
ਇਸ ਮੌਕੇ ਡਾ. ਅੰਜੂ ਸਹਾਇਕ ਸਿਵਲ ਸਰਜਨ, ਜਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਗਾਇਤਰੀ ਦੇਵੀ , ਜਿਲ੍ਹਾ ਟੀਕਾਕਰਨ ਅਫਸਰ ਡਾ. ਕੁਲਦੀਪ ਸਿੰਘ, ਐਸ.ਐਮ.ਓਜ਼. ਡਾ: ਚਰਨਜੀਤ ਕੁਮਾਰ ਡਾ. ਤਰਸੇਮ ਸਿੰਘ, ਡਾ. ਅਨੰਦ ਘਈ, ਡਾ. ਨਰੇਸ਼ ਕੁਮਾਰ, ਡਾ. ਬਲਦੇਵ ਸਿੰਘ ਡੀ.ਐਮ.ਸੀ., ਜਿਲ੍ਹਾ ਐਪੀਡੀਮਾਲੋਜਿਸਟ ਡਾ. ਹਰਪ੍ਰੀਤ ਕੋਰ, ਡਾ. ਸੁਮੀਤ ਸ਼ਰਮਾ ,ਡੀ.ਪੀ.ਐਮ. ਡੋਲੀ ਸਿੰਗਲਾ,ਸੁਖਜੀਤ ਕੰਬੋਜ਼ ਬੀ.ਸੀ.ਸੀ.ਕੋਆਰਡੀਨੇਟਰ ਅਤੇ ਸਮੂਹ ਸਟਾਫ ਮੈਂਬਰ ਹਾਜਰ ਸਨ।

English




