ਡਬਵਾਲਾ ਕਲਾ ਵਿਚ ਸਿਵਲ ਸਰਜਨ  ਨੇ ਫੀਲਡ ਸਟਾਫ ਨਾਲ ਕੀਤੀ ਮੀਟਿੰਗ

 

ਸਿਹਤ ਪ੍ਰੋਗਰਾਮਾਂ ਦੀ ਕੀਤੀ ਰੀਵਿਊ ਮੀਟਿੰਗ, ਦਿੱਤੇ ਜਰੂਰੀ ਨਿਰਦੇਸ਼

ਫਾਜਿਲਕਾ 24 ਮਈ

ਸਿਵਲ ਸਰਜਨ ਫਾਜ਼ਿਲਕਾ ਡਾਕਟਰ ਤੇਜਵੰਤ ਸਿੰਘ ਢਿੱਲੋ ਨੇ ਸੀ ਐਚ ਸੀ ਡਬਵਾਲਾ ਕਲਾ ਵਿਖੇ ਸਮੂਹ ਫੀਲਡ ਸਟਾਫ ਦੀ ਮੀਟਿੰਗ ਕੀਤੀ ਅਤੇ ਪਿੰਡਾ ਵਿਚ ਚਲ ਰਹੇ ਸਿਹਤ ਪ੍ਰੋਗਰਾਮ ਬਾਰੇ ਜਰੂਰੀ ਦਿਸ਼ਾ ਨਿਰਦੇਸ਼ ਜਾਰੀ ਕੀਤੇ।

ਮੀਟਿੰਗ ਵਿੱਚ ਸਿਵਲ ਸਰਜਨ ਫਾਜ਼ਿਲਕਾ ਨੇ ਦੱਸਿਆ ਕਿ ਪਿੰਡਾ ਵਿਚ ਸਿਹਤ ਵਿਭਾਗ ਵਲੋ ਕਾਫੀ ਤਰ੍ਹਾ ਦੇ ਪ੍ਰੋਗਰਮ ਚਲ ਰਹੇ ਹੈ ਜਿਸ ਵਿਚ ਮਦਰ ਅਤੇ ਬੱਚੇ ਦੇ ਪ੍ਰੋਗਰਾਮ ਬਾਰੇ ਉਹਨਾ ਕਿਹਾ ਕਿ ਹਰ ਗਰਭਵਤੀ ਔਰਤ ਦੇ 4 ਚੈਕ ਅੱਪ ਜਿਸ ਵਿਚ ਬਿੱਪੀ , ਐਚ ਬੀ , ਭਾਰ ਆਦਿ ਦੀ ਜਾਂਚ ਬਹੁਤ ਜਰੂਰੀ ਹੈ । ਇਸ ਦੇ ਨਾਲ ਹਰ ਮਹੀਨੇ ਦੀ 9 ਤਾਰੀਖ ਨੂੰ ਉਹਨਾ ਵਿਚ ਖਤਰੇ ਦੇ ਚਿੰਨ੍ਹ ਵਾਲੀ ਗਰਭਵਤੀ ਔਰਤਾਂ ਨੂੰ ਸਿਵਲ ਹਸਪਤਾਲ ਅਤੇ ਸੀ ਐਚ ਸੀ ਵਿਚ ਡਾਕਟਰ ਵਲੋ ਚੈਕ ਅੱਪ ਜਰੂਰੀ ਕਰਵਾਉਣ ਲਈ ਹਿਦਾਇਤਾਂ ਜਾਰੀ ਕੀਤੀ।

ਕੋਵਿਡ ਟੀਕਾਕਰਨ ਅਭਿਆਨ ਬਾਰੇ ਉਨ੍ਹਾਂ ਕਿਹਾ ਕਿ 31 ਤਾਰੀਖ ਤਕ ਸਕੂਲ ਵਿੱਚ ਛੁਟਿਆ ਤੋਂ ਪਹਿਲਾ ਆਪਣੇ  ਪਿੰਡਾ ਦੇ ਸਕੂਲਾਂ ਦਾ ਦੌਰਾ ਕਰ ਕੇ ਕੋਵਿਡ ਟੀਕਾਕਰਨ ਦਾ ਟੀਚਾ ਪੂਰਾ ਕੀਤਾ ਜਾਵੇ ਅਤੇ ਪਿੰਡਾ ਵਿਚ ਦੂਸਰੀ ਢੋਜ ਵਾਲੇ ਲਾਭਪਾਤਰ ਕਵਰ ਕਿਤੇ ਜਾਣ।

ਇਸ ਦੇ ਨਾਲ ਪਿੰਡਾ ਵਿਚ ਬੱਚਿਆ ਦਾ  ਟੀਕਾਕਰਨ ਸੰਬਧੀ ਡਾਟਾ ਰੀਵਿਊ ਕਰਦੇ ਹੋਏ ਉਹਨਾਂ ਕਿਹਾ ਕਿ ਆਸ਼ਾ ਵਰਕਰ ਦੀ ਮਦਦ ਨਾਲ ਡ੍ਰੌਪ ਆਊਟ ਬੱਚੇ ਪਹਿਲ ਦੇ ਅਧਾਰ ਤੇ ਕਵਰ ਕਿਤੇ ਜਾਣ ਅਤੇ ਖੁਦ ਟੀਮ ਬਣਾ ਕੇ ਉਹਨਾ ਦੇ ਘਰ ਜਾ ਕੇ ਬੱਚੇ ਕਵਰ ਕਿਤੇ ਜਾਣ । ਇਸ ਤੋਂ ਇਲਾਵਾ ਫੀਲਡ ਵਿਚ ਐਨਸੀਡੀ ਪ੍ਰੋਗਰਾਮ ਬਾਰੇ ਵੀ ਚਰਚਾ ਕੀਤੀ ਗਈ। ਮੀਟਿੰਗ ਵਿੱਚ ਜ਼ਿਲ੍ਹਾ ਪ੍ਰੋਗਰਾਮ ਮੈਨੇਜਰ ਰਾਜੇਸ਼ ਕੁਮਾਰ , ਬਲਾਕ ਮਾਸ ਮੀਡੀਆ ਇੰਚਾਰਜ ਦਿਵੇਸ਼ ਕੁਮਾਰ , ਪਰਕਾਸ਼ ਸਿੰਘ , ਵਿਨੋਦ ਕੁਮਾਰ ਤੋ ਇਲਾਵਾ ਸਮੂਹ ਏ ਐਨ ਐਮ, ਸੀ ਐਚ ਓ ਹਾਜਰ ਸੀ।

 

ਹੋਰ ਪੜ੍ਹੋ :-  ਖੇਤੀਬਾੜੀ ਵਿਭਾਗ ਨੇ ਝੋਨੇ ਦੀ ਸਿੱਧੀ ਬਿਜਾਈ ਸਬੰਧੀ ਕਿਸਾਨਾਂ ਨੂੰ ਕੀਤਾ ਜਾਗਰੂਕ