ਜਿਲ੍ਹਾ ਕਲਾਸ ਫੋਰਥ ਗੋਰਮਿੰਟ ਇੰਪਲਾਈਜ਼ ਯੂਨੀਅਨ ਪੰਜਾਬ ਸਟੇਟ ਸਬ ਕਮੇਟੀ ਬਰਾਂਚ ਜਿਲ੍ਹਾਂ ਫਿਰੋਜ਼ਪੁਰ ਦੀ ਹੋਈ ਜਿਲ੍ਹਾ ਪੱਧਰੀ ਮੀਟਿੰਗ

CLAS
ਜਿਲ੍ਹਾ ਕਲਾਸ ਫੋਰਥ ਗੋਰਮਿੰਟ ਇੰਪਲਾਈਜ਼ ਯੂਨੀਅਨ ਪੰਜਾਬ ਸਟੇਟ ਸਬ ਕਮੇਟੀ ਬਰਾਂਚ ਜਿਲ੍ਹਾਂ ਫਿਰੋਜ਼ਪੁਰ ਦੀ ਹੋਈ ਜਿਲ੍ਹਾ ਪੱਧਰੀ ਮੀਟਿੰਗ
17 ਨਵੰਬਰ ਨੂੰ ਵਿੱਤ ਮੰਤਰੀ ਦੇ ਹਲਕਾ ਬਠਿੰਡਾ ਵਿਖੇ ਹੋਵੇਗੀ ਜੋਨਲ ਰੈਲੀ
ਇਲੈਕਸ਼ਨ ਦੌਰਾਨ ਦਰਜਾਚਾਰ ਕਰਮਚਾਰੀਆਂ ਦੀਆਂ ਲਗਾਇਆ ਜਾਣ ਵਾਲੀਆਂ ਡਿਊਟੀਆਂ ਸਬੰਧੀ ਨਹੀ ਦਿੱਤਾ ਜਾਦਾ ਟੀਏ:-ਕਲਾਸ ਫੋਰਥ ਜਥੇਬੰਦੀ

ਫਿਰੋਜ਼ਪੁਰ 15 ਨਵੰਬਰ 2021

ਦੀ ਕਲਾਸ ਫੋਰਥ ਗੋਰਮਿੰਟ ਇੰਪਲਈਜ਼ ਯੂਨੀਅਨ ਪੰਜਾਬ ਬਰਾਂਚ ਜਿਲ੍ਹਾ ਕਲਾਸ ਫੋਰਥ ਗੋਰਮਿੰਟ ਇੰਪਲਾਈਜ਼ ਯੂਨੀਅਨ ਫਿਰੋਜ਼ਪੁਰ ਦੀ ਮੀਟਿੰਗ ਜਿਲ੍ਹਾਂ ਪ੍ਰਧਾਨ ਰਾਮ ਪ੍ਰਸ਼ਾਦ, ਜਿਲ੍ਹਾਂ ਜਨਰਲ ਸਕੱਤਰ ਪਰਵੀਨ ਕੁਮਾਰ ਅਤੇ ਜਿਲ੍ਹਾ ਮੀਤ ਪ੍ਰਧਾਨ ਰਾਜ ਕੁਮਾਰ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿਚ 17 ਨਵੰਬਰ 2021 ਨੂੰ ਬਠਿੰਡਾ ਵਿਖੇ ਹੋਣ ਵਾਲੀ ਜੋਨਲ ਰੈਲੀ ਸਬੰਧੀ ਵਿਚਾਰ-ਚਰਚਾ ਕੀਤਾ ਗਈ।

ਹੋਰ ਪੜ੍ਹੋ :-ਮੁੱਖ ਮੰਤਰੀ ਚੰਨੀ ਵੱਲੋਂ ਮੋਹਾਲੀ ਵਿੱਚ ਡਿਜੀਟਲ ਸਿਹਤ ਸੰਭਾਲ ਸਹੂਲਤ ਦਾ ਉਦਘਾਟਨ

ਇਸ ਮੋਕੇ ਜਿਲ੍ਹਾਂ ਪ੍ਰਧਾਨ ਰਾਮ ਪ੍ਰਸ਼ਾਦ, ਜਿਲ੍ਹਾ ਜਨਰਲ ਸਕੱਤਰ ਪਰਵੀਨ ਕੁਮਾਰ, ਮੀਤ ਪ੍ਰਧਾਨ ਰਾਮ ਪ੍ਰਸ਼ਾਦ , ਵਿਲਸਨ ਪ੍ਰਧਾਨ ਡੀਸੀ ਦਫਤਰ, ਸੋਨੂੰ ਪੁਰੀ ਪ੍ਰਧਾਨ ਅਤੇ ਰਾਜੇਸ ਕੁਮਾਰ ਬੀਡੀਪੀਓ ਦਫਤਰ ਫਿਰੋਜਪੁਰ, ਮਨਿੰਦਰਜੀਤ ਪ੍ਰਧਾਨ ਸਿਵਲ ਸਰਜਨ ਦਫਤਰ, ਰਮੇਸ ਕੁਮਾਰ ਪ੍ਰਧਾਨ ਸਿੰਚਾਈ ਵਿਭਾਗ, ਅਜੀਤ ਗਿੱਲ ਪ੍ਰਧਾਨ ਸਿਵਲ ਹਸਪਤਾਲ ਫਿਰੋਜਪੁਰ,ਭਗਵਤ ਸਿੰਘ ਪ੍ਰਧਾਨ ਕਮਿਸ਼ਨਰ ਦਫਤਰ ਫਿਰੋਜਪੁਰ,  ਬਲਵੀਰ ਸਿੰਘ ਕੇਂਦਰ ਪ੍ਰਧਾਨ ਫੂਡ ਸਪਲਾਈ ਵਿਭਾਗ, ਦਵਿੰਦਰ ਸਿੰਘ ਅਟਵਾਲ ਅਤੇ ਕੁਲਦੀਪ ਅਟਵਾਲ ਸਿੱਖਿਆ ਵਿਭਾਗ, ਬੂਟਾ ਸਿੰਘ ਆਦਿ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਖਿਲਾਫ ਅਤੇ ਵਿੱਤ ਮੰਤਰੀ ਦੇ ਹਲਕੇ ਬਠਿੰਡਾ ਵਿਚ 17 ਨਵੰਬਰ ਨੂੰ ਹੋਵੇਗੀ ਜੋਨਲ ਰੈਲੀ ਜਿਸ ਵਿਚ ਵੱਡੀ ਗਿਣਤੀ ਵਿਚ ਫਿਰੋਜ਼ਪੁਰ ਦੇ ਦਰਜਾਚਾਰਕ ਕਰਮਚਾਰੀ ਸ਼ਾਮਲ ਹੋ ਕੇ ਵਿੱਤ ਮੰਤਰੀ ਅਤੇ ਪੰਜਾਬ ਸਰਕਾਰ ਖਿਲਾਫ ਐਕਸ਼ਨ ਕਰਨਗੇ। ਉਨ੍ਹਾਂ ਕਿਹਾ ਪੰਜਾਬ ਸਰਕਾਰ ਦਰਜਾ ਚਾਰ ਕਰਮਚਾਰੀਆਂ ਦੀਆਂ ਮੰਗਾ ਡੀਏ ਦੀਆਂ ਕਿਸ਼ਤਾ ਦਾ ਬਕਾਇਆ ਦਿੱਤਾ ਜਾਵੇ ਅਤੇ ਰਹਿੰਦਾ ਡੀਏ ਦਿੱਤਾ ਜਾਵੇ, ਵਰਦੀਆਂ ਵਿਚ ਵਾਧਾ ਕੀਤਾ ਜਾਵੇ ਅਤੇ ਵਰਦੀਆਂ ਦਾ ਫ਼ੰਡਜ਼ ਵੱਖਰਾ ਰੱਖਿਆ ਜਾਵੇ, ਹਰ ਤਰ੍ਹਾਂ ਦੇ ਕੱਚੇ ਕਾਮੇ ਪੱਕੇ ਕੀਤੇ ਜਾਣ, 200 ਰੁਪਏ ਦੇ ਨਾਂ ਤੇ ਲਗਾਇਆ ਵਿਕਾਸ ਟੈਕਸ ਵਾਪਸ ਲਿਆ ਜਾਵੇ ਸਮੇਤ ਵੱਖ-ਵੱਖ ਮੰਗਾਂ ਨੂੰ ਜਲਦੀ ਹੱਲ ਕੀਤਾ ਜਾਵੇ।

ਇਸ ਮੌਕੇ ਉਨ੍ਹਾਂ ਇਲੈਕਸ਼ਨ ਡਿਊਟੀਆਂ ਸੰਬਧੀ ਵਿਚਾਰ ਕਰਦਿਆਂ ਦੱਸਿਆ ਕਿ ਦਰਜਾ ਚਾਰ ਕਰਮਚਾਰੀਆਂ ਦੀਆਂ ਹਰ ਵਾਰ ਇਲੈਸ਼ਨ ਡਿਊਟੀਆਂ ਲਗਾਈਆਂ ਜਾਂਦੀਆਂ ਹਨ ਭਾਵੇ ਉਹ ਵਿਧਾਨ ਸਭਾ ਦਾ ਇਲੈਸ਼ਨ ਹੋਵੇ ਚਾਹੇ ਲੋਕ ਸਭਾ ਦਾ ਹੋਵੇ ਪਰ ਕਦੀ ਵੀ ਦਰਜਾ ਚਾਰ ਕਰਮਚਾਰੀਆਂ ਨੂੰ ਇਲੈਕਸ਼ ਫੰਡਜ ਨਹੀ ਦਿੱਤਾ ਗਿਆ ਅਤੇ ਦਰਜਾ ਹਰ ਵਾਰ ਇਲੈਕਸ਼ਨ  ਵਿਚ ਵੱਧ ਡਿਊਟੀ ਕਰਦੇ ਹਨ। ਉਨ੍ਹਾਂ ਕਿਹਾ ਇਸ ਸਬੰਧ ਡਿਪਟੀ ਕਮਿਸ਼ਨਰ ਅਤੇ ਇਲੈਸ਼ਕਨ ਕਮਿਸ਼ਨ ਨੂੰ ਵੀ ਮੰਗ ਪੱਤਰ ਦਿੱਤਾ ਗਿਆ ਸੀ ਪਰ ਇਸ ਦਾ ਕੋਈ ਵੀ ਹੱਲ ਨਹੀ ਕੀਤਾ ਗਿਆ। ਉਨ੍ਹਾਂ ਕਿਹਾ ਕਿ ਜੇਕਰ ਇਲੈਕਸ਼ਨ ਡਿਊਟੀਆਂ ਦਾ ਪਿਛਲਾ ਫੰਡਜ਼ ਨਹੀ ਦਿੱਤਾ ਜਾਦਾ ਤਾਂ ਦਰਜਾ ਚਾਰ ਕਰਮਚਾਰੀ ਇਲੈਕਸ਼ਨ ਡਿਊਟੀਆਂ ਦਾ ਬਾਈਕਾਟ ਕੀਤਾ ਜਾਵੇਗਾ ਅਤੇ ਕੋਈ ਵੀ ਦਰਜਾਚਾਰ ਕਰਮਚਾਰੀ ਇਲੈਕਸ਼ਨ ਡਿਊਟੀ ਨਹੀ ਕਰੇਗਾ।