ਅਲਬੈਂਡਾਜ਼ੋਲ ਦੀ ਗੋਲੀ ਪੇਟ ਦੇ ਕੀੜਿਆਂ ਦੀ ਰੋਕਥਾਮ ਵਿੱਚ ਮੱਦਦ ਕਰਦੀ ਹੈ-ਐਸ.ਐਮ.ਓ.
ਆਜ਼ਾਦੀ ਕਾ ਅੰਮ੍ਰਿਤ ਮਹਾਉਤਸਵ ਨੂੰ ਸਮਰਪਿਤ ਰਾਸ਼ਟਰੀ ਡੀ-ਵਾਰਮਿੰਗ ਦਿਵਸ ਦੇ ਮੌਕੇ ਤੇ ਕੰਟੋਨਮੈਂਟ ਬੋਰਡ ਸੀਨੀਅਰ ਸੈਕੰਡਰੀ ਸਕੂਲ ਫ਼ਿਰੋਜ਼ਪੁਰ ਵਿਖੇ ਕੀਤੀ ਗਈ ਜਾਗਰੂਕ ਸਭਾ ਆਯੋਜਿਤ
ਫ਼ਿਰੋਜ਼ਪੁਰ 10 ਅਗਸਤ( ) ਆਜ਼ਾਦੀ ਕਾ ਅੰਮ੍ਰਿਤ ਮਹਾਉਤਸਵ ਨੂੰ ਸਮਰਪਿਤ ਸਿਹਤ ਵਿਭਾਗ ਫਿਰੋਜ਼ਪੁਰ ਵੱਲੋਂ ਸਿਵਲ ਸਰਜਨ ਡਾ.ਅਨਿਲ ਕੁਮਾਰ ਅਤੇ ਜ਼ਿਲ੍ਹਾ ਟੀਕਾਕਰਨ ਅਫਸਰ ਡਾ.ਮੀਨਾਕਸ਼ੀ ਅਬਰੋਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਰਾਸ਼ਟਰੀ ਡੀ-ਵਾਰਮਿੰਗ ਦਿਵਸ ਦੇ ਮੌਕੇ ਤੇ ਸਕੂਲੀ ਬੱਚਿਆਂ ਨੂੰ ਅਲਬੈਂਡਾਜ਼ੋਲ ਦੀਆਂ ਗੋਲੀਆਂ ਦਿੱਤੀਆਂ ਗਈਆਂ।ਇਸ ਮੌਕੇ ਐਸ.ਐਮ.ਓ. ਡਾ.ਸਤੀਸ਼ ਗੋਇਲ ਜ਼ਿਲ੍ਹਾ ਪੱਧਰੀ ਸਮਾਗਮ ਕੰਟੋਨਮੈਂਟ ਬੋਰਡ ਸੀਨੀਅਰ ਸੈਕੰਡਰੀ ਸਕੂਲ ਫ਼ਿਰੋਜ਼ਪੁਰ ਵਿਖੇ ਬਤੌਰ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ।ਇਸ ਮੌਕੇ ਡਾ.ਸਤੀਸ਼ ਗੋਇਲ ਅਤੇ ਡਾ.ਜੈਨੀ ਗੋਇਲ ਵੱਲੋਂ ਸਕੂਲੀ ਬੱਚਿਆਂ ਨੂੰ ਪੇਟ ਦੇ ਕੀੜਿਆਂ ਤੋਂ ਬਚਾਅ ਕਰਨ ਲਈ ਆਪਣੇ ਹੱਥਾਂ ਨਾਲ ਅਲਬੈਂਡਾਜ਼ੋਲ ਦੀ ਗੋਲੀ ਖੁਆ ਕੇ ਇਸ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ।
ਇਸ ਮੌਕੇ ਡਾ.ਗੋਇਲ ਨੇ ਸੰਦੇਸ਼ ਦਿੰਦੇ ਹੋਏ ਕਿਹਾ ਕਿ ਅੱਜ ਸਾਰੇ ਦੇਸ਼ ਵਿੱਚ ਰਾਸ਼ਟਰੀ ਪੇਟ ਦੇ ਕੀੜਿਆਂ ਤੋਂ ਮੁਕਤੀ ਦਿਵਸ ਮਨਾਇਆ ਜਾ ਰਿਹਾ ਹੈ।ਇਸ ਦਾ ਮਕਸਦ ਬੱਚਿਆਂ ਦੇ ਪੇਟ ਵਿੱਚ ਕੀੜਿਆਂ ਨੂੰ ਖ਼ਤਮ ਕਰਨਾ ਹੈ ਤਾਂ ਜੋ ਬੱਚੇ ਤੰਦਰੁਸਤ ਰਹਿ ਸਕਣ।ਇਸ ਲਈ ਨੈਸ਼ਨਲ ਹੈਲਥ ਮਿਸ਼ਨ ਦੇ ਤਹਿਤ ਸਾਲ ਵਿੱਚ 2 ਵਾਰ ਇਹ ਮੁਹਿੰਮ ਚਲਾਈ ਜਾਂਦੀ ਹੈ।ਜਿਸ ਵਿੱਚ 1 ਸਾਲ ਤੋਂ 19 ਸਾਲ ਤੱਕ ਦੇ ਸਾਰੇ ਬੱਚਿਆਂ ਨੂੰ ਅਲਬੈਂਡਾਜ਼ੋਲ ਦੀ ਗੋਲੀ ਦਿੱਤੀ ਜਾਂਦੀ ਹੈ।ਇਸ ਮੌਕੇ ਡਾ.ਜੈਨੀ ਗੋਇਲ ਸਕੂਲ ਹੈਲਥ ਅਫਸਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੇਟ ਦੇ ਕੀੜਿਆਂ ਦੀ ਇਨਫੈਕਸ਼ਨ ਦਾ ਬੱਚਿਆਂ ਦੀ ਸਿਹਤ ਉੱਤੇ ਬਹੁਤ ਬੁਰਾ ਪ੍ਰਭਾਵ ਪੈਂਦਾ ਹੈ,ਜਿਵੇਂ ਕਿ ਖ਼ੂਨ ਦੀ ਕਮੀ,ਕੁਪੋਸ਼ਣ,ਭੁੱਖ ਨਾ ਲੱਗਣਾ,ਥਕਾਵਟ ਅਤੇ ਬੇਚੈਨੀ,ਪੇਟ ਵਿੱਚ ਦਰਦ ਉਲਟੀਆਂ ਅਤੇ ਦਸਤ ਜਿਹੇ ਲੱਛਣ ਨਜ਼ਰ ਆਉਂਦੇ ਹਨ,ਤਾਂ ਤੁਰੰਤ ਹੀ ਨਜ਼ਦੀਕੀ ਤੇ ਸਿਹਤ ਕੇਂਦਰ ਤੇ ਡਾਕਟਰ ਦੀ ਸਲਾਹ ਲਈ ਜਾਵੇ।
ਇਸ ਮੌਕੇ ਉਨ੍ਹਾਂ ਦੱਸਿਆ ਕਿ ਫ਼ਿਰੋਜ਼ਪੁਰ ਵਿੱਚ ਸਾਰੇ ਸਰਕਾਰੀ ਜਾਂ ਸਰਕਾਰੀ ਸਹਾਇਤਾ ਪ੍ਰਾਪਤ 853 ਸਕੂਲਾਂ ਵਿੱਚ ਪੜ੍ਹਦੇ 107644 ਬੱਚੇ,ਸਾਰੇ ਪ੍ਰਾਈਵੇਟ 236 ਸਕੂਲਾਂ, ਆਈ.ਟੀ.ਆਈ. ਸੈਂਟਰਾਂ, ਇੰਟਰ ਕਾਲਜਾਂ, ਪੋਲੀਟੈਕਨਿਕਕਲ, ਕੋਚਿੰਗ ਸੈਂਟਰਾਂ ਵਿੱਚ ਪੜ੍ਹਦੇ 72077ਬੱਚੇ ਸਾਰੇ 1261ਆਂਗਨਵਾੜੀ ਸੈਂਟਰਾਂ ਵਿੱਚ ਰਜਿਸਟਰਡ 47974 ਬੱਚੇ ਅਤੇ ਸਕੂਲ ਨਾ ਜਾਣ ਵਾਲੇ ਲਗਪਗ 27626 ਬੱਚਿਆਂ ਨੂੰ ਐਲਬੈਂਡਾਜ਼ੋਲ ਦੀਆਂ ਗੋਲੀਆਂ ਖੁਆਈਆਂ ਜਾਣਗੀਆਂ।
ਉਨ੍ਹਾਂ ਕਿਹਾ ਕਿ ਜਿਨ੍ਹਾਂ ਬੱਚਿਆਂ ਵੱਲੋਂ ਅੱਜ ਕਿਸੇ ਕਾਰਨ ਅਲਬੈਂਡਾਜ਼ੋਲ ਦੀ ਖ਼ੁਰਾਕ ਨਹੀਂ ਖਾਧੀ ਗਈ ਉਨ੍ਹਾਂ ਬੱਚਿਆਂ ਨੂੰ ਇਹ ਖ਼ੁਰਾਕ 17 ਅਗਸਤ ਨੂੰ ਮੋਪ-ਅਪ ਦਿਵਸ ਤੇ ਦਿੱਤੀ ਜਾਵੇਗੀ।ਡਾ.ਲਲਿਤ ਏ.ਐੱਮ.ਓ.(ਆਰ.ਬੀ.ਐੱਸ.ਕੇ)ਨੇ ਬੱਚਿਆਂ ਨੂੰ ਸੰਬੋਧਨ ਕਰਦੇ ਕਿਹਾ ਕਿ ਸਾਰੇ ਬੱਚਿਆਂ ਵੱਲੋਂ ਇਹ ਗੋਲ ਚਬਾ ਕੇ ਖਾਈ ਜਾਵੇ ਅਤੇ ਬਾਅਦ ਵਿੱਚ ਪਾਣੀ ਪੀ ਲਿਆ ਜਾਵੇ।ਬੀ.ਸੀ.ਸੀ ਕੁਆਰਡੀਨੇਟਰ ਰਜਨੀਕ ਕੌਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬੱਚਿਆਂ ਨੂੰ ਤੰਦਰੁਸਤ ਰਹਿਣ ਲਈ ਰੋਟੀ ਖਾਣ ਤੋਂ ਪਹਿਲਾਂ ਅਤੇ ਪਖਾਨਾ ਜਾਣ ਤੋਂ ਬਾਅਦ ਹੱਥਾਂ ਨੂੰ ਸਾਬਣ ਨਾਲ ਚੰਗੀ ਤਰ੍ਹਾਂ ਧੋਣਾ ਚਾਹੀਦਾ ਹੈ।ਇਸ ਤੋਂ ਇਲਾਵਾ ਫਲ ਅਤੇ ਸਬਜ਼ੀਆਂ ਨੂੰ ਵੀ ਚੰਗੀ ਤਰ੍ਹਾਂ ਧੋ ਕੇ ਵਰਤਣਾ ਚਾਹੀਦਾ ਹੈ ਅਤੇ ਆਪਣੇ ਹੱਥਾਂ ਦੀ ਸਾਫ਼ ਸਫ਼ਾਈ ਰੱਖਣੀ ਚਾਹੀਦੀ ਹੈ ਤਾਂ ਜੋ ਖਾਣਾ ਖਾਂਦੇ ਸਮੇਂ ਮੂੰਹ ਦੇ ਰਾਹੀਂ ਕੀਟਾਣੂ ਪੇਟ ਵਿਚ ਨਾ ਪਹੁੰਚ ਸਕਣ ਅਤੇ ਨਾਲ ਹੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕੁੱਝ ਕੀਟਾਣੂ ਸਾਡੇ ਸਰੀਰ ਵਿੱਚ ਪੈਰਾਂ ਰਾਹੀਂ ਵੀ ਦਾਖਿਲ ਹੋ ਜਾਂਦੇ ਹਨ,ਇਸ ਲਈ ਪੈਰਾਂ ਵਿੱਚ ਚੱਪਲ ਜ਼ਰੂਰ ਪਹਿਨਣੀ ਚਾਹੀਦੀ ਹੈ ਤਾਂ ਜੋ ਨੰਗੇ ਪੈਰਾਂ ਦੇ ਰਾਹੀ ਕੀਟਾਣੂ ਸਰੀਰ ਵਿੱਚ ਦਾਖਲ ਨਾ ਹੋਣ।ਇਸ ਮੌਕੇ ਡਾ.ਮਨਪ੍ਰੀਤ ਕੌਰ,ਡਾ. ਲਲਿਤ,ਗੀਤਾ,ਲਵਪ੍ਰੀਤ ਸਿੰਘ ਅਤੇ ਪ੍ਰਿੰਸੀਪਲ ਜਗਦੀਸ਼ ਸਿੰਘ,ਮੈਡਮ ਪੂਜਾ ਅਤੇ ਮਨਪ੍ਰੀਤ ਸਿੰਘ ਅਤੇ ਕਈ ਹੋਰ ਹਾਜਰ ਸਨ।

English






