ਰੂਪਨਗਰ, 27 ਅਪ੍ਰੈਲ 2022
ਸ਼੍ਰੀ ਅਨੰਦਪੁਰ ਸਾਹਿਬ ਅਤੇ ਨੂਰਪੁਰ ਬੇਦੀ ਬਲਾਕ ਸਿੱਖਿਆ ਦਫਤਰਾਂ ਵਿਖੇ 26 ਅਤੇ 27 ਅਪ੍ਰੈਲ ਨੂੰ ‘ਕਲੱਸਟਰ ਹੈੱਡ ਟੀਚਰਜ਼ ਦੀ ਦੋ ਰੋਜ਼ਾ ‘ਡਿਜਿਟਲ ਸਿਖਲਾਈ ਵਰਕਸ਼ਾਪ’ ਕਰਵਾਈ ਗਈ ਜਿਸ ਵਿੱਚ ਟੀਚਰਜ਼ ਨੂੰ ਆਧਨਿਕ ਤਕਨੀਕੀ ਸਿੱਖਿਆ ਬਾਰੇ ਸਿਖਲਾਈ ਦਿੱਤੀ ਗਈ।
ਹੋਰ ਪੜ੍ਹੋ :-ਸਿਆਣਿਆਂ ਲਈ ਪ੍ਰੇਰਣਾ ਬਣ ਰਹੇ ਹਨ ਨਿਆਣੇ, ਲਗਵਾ ਰਹੇ ਹਨ ਕੋਵਿਡ ਵੈਕਸੀਨ
ਇਸ ਬਾਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਿੱਖਿਆ ਅਫਸਰ ਸ. ਜਰਨੈਲ ਸਿੰਘ ਨੇ ਦੱਸਿਆ ਕਿ ਟ੍ਰੇਨਿੰਗ ਵਿੱਚ ਸਿੱਖਿਆ ਬਲਾਕ ਨੰਗਲ, ਕੀਰਤਪੁਰ ਸਾਹਿਬ, ਸ਼੍ਰੀ ਅਨੰਦਪੁਰ ਸਾਹਿਬ, ਨੂਰਪੁਰ ਬੇਦੀ ਅਤੇ ਤਖ਼ਤਗੜ੍ਹ ਦੇ ਕੁਲ 23 ਕਲੱਸਟਰ ਹੈੱਡ ਟੀਚਰਜ਼ ਮੌਜੂਦ ਹੋਏ। ਜ਼ਿਕਰਯੋਗ ਹੈ ਕਿ ਪੰਜਾਬ ਦੇ ਸਕੂਲਾਂ ਵਿੱਚ ਕੰਪਿਊਟਰ, ਲੈਪਟਾਪ, ਪ੍ਰੋਜੈਕਟਰ ਅਤੇ ਐਲ.ਈ.ਡੀ. ਟੀ.ਵੀ ਆਉਣ ਕਰਕੇ, ਅਧਿਆਪਕਾਂ ਦਾ ਕੰਮ ਤਕਨੀਕੀ ਤੌਰ ਤੇ ਬੁਹਤ ਆਧੁਨਿਕ ਹੋ ਰਿਹਾ ਹੈ। ਬਦਲਦੇ ਦੌਰ ਵਿੱਚ ਅਧਿਆਪਕਾਂ ਨੂੰ ਅਧੁਨਿਕ ਤਕਨੀਕਾਂ ਨਾਲ ਲੈਸ ਕਰਨ ਲਈ ਇਹ ਵਰਕਸ਼ਾਪ ਦਾ ਆਯੋਜਨ ਕਰਵਾਇਆ ਗਿਆ।
ਉਨ੍ਹਾਂ ਦੱਸਿਆ ਕਿ ਇਹ ਵਰਕਸ਼ਾਪ ਵਿੱਚ ਕੰਪਿਊਟਰ ਦੇ ਮੂਲ ਸਿਧਾਂਤ, ਵਰਡ ਫਾਈਲ ਅਤੇ ਐਕਸਲ ਸ਼ੀਟ ਦੀ ਟ੍ਰੇਨਿੰਗ ਦਿੱਤੀ ਗਈ। ਵਰਕਸ਼ਾਪ ਦੌਰਾਨ ਬਲਾਕ ਸਿੱਖਿਆ ਅਫਸਰ, ਸ਼੍ਰੀ ਮਨਜੀਤ ਸਿੰਘ ਮਾਵੀ ਨੇ ਅਧਿਆਪਕਾਂ ਨੂੰ ਸੰਬੋਧਨ ਕਰਦੇ ਕਿਹਾ ਕਿ ਅਜੋਕੇ ਸਮੇਂ ਵਿੱਚ ਤਕਨੀਕੀ ਸਿਖਲਾਈ ਸਰਕਾਰੀ ਵਿਭਾਗਾਂ ‘ਚ ਚੰਗੀ ਕਾਰਗੁਜ਼ਾਰੀ ਲਈ ਬੁਹਤ ਲਾਜ਼ਮੀ ਹੈ ਤੇ ਸਭ ਨੂੰ ਵੱਧ ਚੜ੍ਹ ਕੇ ਸਿੱਖਣ ਦੀ ਲੋੜ੍ਹ ਹੈ। ਇਹ ਵਰਕਸ਼ਾਪ ਸਾਂਝੀ ਸਿੱਖਿਆ ਸੰਸਥਾ ਦੇ ਯੰਗ ਲੀਡਰ ਆਤਿਫ਼ ਅੰਸਾਰੀ, ਅਮਨਦੀਪ ਸਿੰਘ , ਪੁਸ਼ਪਾ ਰਾਣੀ , ਨੂਰ ਬਾਲੀ ਅਤੇ ਜੈਸਮੀਨ ਗਰੋਵਰ ਵਲੋਂ ਕਰਵਾਈ ਗਈ।

English




