ਵੋਟਾਂ ਦੀ ਰਾਜਨੀਤੀ ਲਈ ਕੈਪਟਨ ਅਮਰਿੰਦਰ ਦੋ ਗੈਂਗਸਟਰਾਂ ਅੱਗੇ ਝੁਕੇ : ਜੋਸ਼ੀ
ਚੰਡੀਗੜ , 27 ਫਰਵਰੀ ( ) : ਗੈਂਗਸਟਰਾਂ ਦੇ ਖਿਲਾਫ ਸਖਤ ਕਾਰਵਾਈ ਲਈ ਜਾਣ ਜਾਂਦੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਦੋ ਗੈਂਗਸਟਰਾਂ ਦੇ ਮਾਮਲੇ ਵਿੱਚ ਚੁੱਪੀ ਅਤੇ ਕੋਈ ਕਾਨੂੰਨੀ ਕਾਰਵਾਈ ਨਹੀਂ ਕਰਨ ਦੀ ਰਣਨੀਤੀ ਕਾਰਨ ਪੰਜਾਬੀਆਂ ਨੂੰ ਲੱਗਣ ਲੱਗ ਪਿਆ ਹੈ ਕਿ ਕੈਪਟਨ ਅਮਰਿੰਦਰ ਹੁਣ ਗੈਂਗਸਟਰਾਂ ਦਾ ਵੋਟ ਦੀ ਰਾਜਨੀਤੀ ਲਈ ਪ੍ਰਯੋਗ ਕਰ ਰਹੇ ਹਨ, ਇਹ ਕਹਿਣਾ ਹੈ ਕਿ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸੀਨੀਅਰ ਆਗੂ ਅਤੇ ਪਾਰਟੀ ਦੇ ਸਾਬਕਾ ਸੂਬਾ ਸਕੱਤਰ ਵਿਨੀਤ ਜੋਸ਼ੀ ਦਾ।
ਜੋਸ਼ੀ ਨੇ ਕਿਹਾ ਕਿ ਗੈਂਗਸਟਰ ਲੱਖਾ ਸਿਧਾਨਾ ਨੂੰ ਗਿਰਫਤਾਰ ਨਹੀਂ ਕਰਨਾ ਅਤੇ ਇੱਕ ਹੋਰ ਗੈਂਗਸਟਰ ਮੁਖਤਾਰ ਅੰਸਾਰੀ ਨੂੰ ਉੱਤਰ ਪ੍ਰਦੇਸ਼ ਸਰਕਾਰ ਦੇ ਹਵਾਲੇ ਨਹੀਂ ਕਰਨਾ ਇਸ ਗੱਲ ਦਾ ਸਪੱਸ਼ਟ ਪ੍ਰਮਾਣ ਹੈ ਕਿ ਕੈਪਟਨ ਅਮਰਿੰਦਰ ਸਿੰਘ ਅਗਲੀ ਪੰਜਾਬ ਵਿਧਾਨਸਭਾ ਚੋਣਾਂ ਵਿੱਚ ਇਨਾਂ ਗੈਂਗਸਟਰਾਂ ਨੂੰ ਆਪਣੇ ਫਾਇਦੇ ਲਈ ਇਸਤੇਮਾਲ ਕਰਣਗੇ।
ਚੋਣ ਵਾਅਦੇ ਪੂਰੇ ਨਹੀਂ ਕਰਨ ਦੀ ਅਸਫਲਤਾ ਨੂੰ ਛੁਪਾਉਣ ਲਈ ਝੂਠ ਉੱਤੇ ਆਧਾਰਿਤ ਕਿਸਾਨ ਅੰਦੋਲਨ ਨੂੰ ਹਵਾ ਦੇ ਕੇ ਪੰਜਾਬ ਦੀ ਕਾਂਗਰਸ ਸਰਕਾਰ ਨੇ ਪਹਿਲਾਂ ਹੀ ਪੰਜਾਬ ਨੂੰ ਬਰਬਾਦੀ ਵੱਲ ਧਕੇਲ ਦਿੱਤਾ ਹੈ ਅਤੇ ਹੁਣ ਗਣਤੰਤਰ ਦਿਹਾੜੇ ਦੀ ਹਿੰਸਾ ਅਤੇ ਭਾਰਤੀ ਤਿੰਰਗੇ ਦਾ ਅਪਮਾਨ ਕਰਨ ਦੇ ਦੋਸ਼ੀ ਗੈਂਗਸਟਰ ਲੱਖਾ ਸਿਧਾਨਾ ਜਿਸਦੇ ਸਿਰ ਉੱਤੇ ਇੱਕ ਲੱਖ ਦਾ ਇਨਾਮ ਹੈ, ਨੂੰ ਬਠਿੰਡੇ ਦੇ ਨਜ਼ਦੀਕ ਮਹਿਰਾਜ ਪਿੰਡ ਵਿੱਚ ਹੋਈ ਰੈਲੀ ਦੇ ਦੌਰਾਨ ਗਿਰਫਤਾਰ ਨਾ ਕਰ ਕੇ ਕੈਪਟਨ ਅਮਰਿੰਦਰ ਗੈਂਗਸਟਰਾਂ ਦੇ ਅੱਗੇ ਵੋਟਾਂ ਦੇ ਕਾਰਨ ਝੁਕ ਰਹੇ ਹਨ, ਇਹ ਸਪੱਸ਼ਟ ਹੋ ਗਿਆ ਹੈ ਅਤੇ ਪੰਜਾਬ ਦੀ ਕਾਨੂੰਨੀ ਵਿਵਸਥਾ ਲਈ ਇਹ ਬਹੁਤ ਵੱਡਾ ਖ਼ਤਰਾ ਹੈ।
ਰੋਪੜ ਜੇਲ ਵਿੱਚ ਬੰਦ ਯੂ.ਪੀ. ਦੇ ਮਸ਼ਹੂਰ ਡਾਨ ਮੁਖਤਾਰ ਅੰਸਾਰੀ ਦੀ ਕਸਟਡੀ ਯੂ.ਪੀ. ਪੁਲਿਸ ਨੂੰ ਨਹੀਂ ਮਿਲੇ ਇਸਦੇ ਲਈ ਜਿਸ ਤਰਾਂ ਪੰਜਾਬ ਸਰਕਾਰ ਦੇ ਵਕੀਲ ਸੁਪਰੀਮ ਕੋਰਟ ਵਿੱਚ ਪੂਰਾ ਜ਼ੋਰ ਲਗਾ ਰਹੇ ਹਨ, ਇਸ ਤੋਂ ਸਪੱਸ਼ਟ ਹੋ ਗਿਆ ਹੈ ਕਿ ਪੰਜਾਬ ਦੀ ਕਾਂਗਰਸ ਪਾਰਟੀ 2022 ਵਿੱਚ ਆਪਣੀ ਚੋਣ ਨਇਆ ਪਾਰ ਕਰਵਾਉਣ ਲਈ ਇਸ ਗੈਂਗਸਟਰਾਂ ਦਾ ਇਸਤੇਮਾਲ ਕਰ ਸਕਦੀ ਹੈ।
ਜੋਸ਼ੀ ਨੇ ਮੰਗ ਦੀ ਕਿ ਪੰਜਾਬ ਸਰਕਾਰ ਤੁਰੰਤ ਲੱਖਾ ਸਿਧਾਨਾ ਨੂੰ ਫੜ ਕੇ ਦਿੱਲੀ ਪੁਲਿਸ ਦੇ ਹਵਾਲੇ ਕਰੇ ਅਤੇ ਡਾਨ ਮੁਖਤਾਰ ਅੰਸਾਰੀ ਦੀ ਕਸਟਡੀ ਵੀ ਯੂ.ਪੀ. ਪੁਲੀਸ ਨੂੰ ਸੌਂਪੇ।
ਜੋਸ਼ੀ ਨੇ ਮੰਗ ਦੀ ਕਿ ਪੰਜਾਬ ਸਰਕਾਰ ਤੁਰੰਤ ਲੱਖਾ ਸਿਧਾਨਾ ਨੂੰ ਫੜ ਕੇ ਦਿੱਲੀ ਪੁਲਿਸ ਦੇ ਹਵਾਲੇ ਕਰੇ ਅਤੇ ਡਾਨ ਮੁਖਤਾਰ ਅੰਸਾਰੀ ਦੀ ਕਸਟਡੀ ਵੀ ਯੂ.ਪੀ. ਪੁਲੀਸ ਨੂੰ ਸੌਂਪੇ।

English






