ਸਿਵਲ ਸਰਜਨ ਵੱਲੋਂ ਕਮਿਊਟਨਿਟੀ ਹੈਲਥ ਸੈਂਟਰ , ਧਾਰੀਵਾਲ ਦਾ ਦੌਰਾ

ਸਿਵਲ ਸਰਜਨ ਵੱਲੋਂ ਕਮਿਊਟਨਿਟੀ ਹੈਲਥ ਸੈਂਟਰ , ਧਾਰੀਵਾਲ ਦਾ ਦੌਰਾ
ਸਿਵਲ ਸਰਜਨ ਵੱਲੋਂ ਕਮਿਊਟਨਿਟੀ ਹੈਲਥ ਸੈਂਟਰ , ਧਾਰੀਵਾਲ ਦਾ ਦੌਰਾ
ਗੁਰਦਾਸਪੁਰ, 19 ਜਨਵਰੀ 2022

ਸਿਵਲ ਸਰਜਨ ਗੁਰਦਾਸਪੁਰ ਡਾ. ਵਿਜੇ ਕੁਮਾਰ ਵੱਲੋਂ ਸੀ.ਐਚ.ਸੀ. ਧਾਰੀਵਾਲ ਦਾ ਅਚਨਚੇਤ ਦੌਰਾ ਕੀਤਾ ਗਿਆ । ਜਿੱਥੇ ਉਹਨਾਂ ਕਰੋਨਾ ਬਿਮਾਰੀ ਨੂੰ ਮੁੱਖ ਰੱਖਦੇ ਹੋਏ ਮਰੀਜਾਂ ਦੀ ਸਹੂਲਤ ਲਈ ਲਗਾਏ ਗਏ ਆਕਸੀਜਨ ਪਲਾਟ  ਦਾ ਨਿਰੀਖਣ  ਕੀਤਾ । ਉਹਨਾਂ ਡਾਕਟਰਾਂ ਤੋਂ ਕਰੋਨਾ ਵੈਕਸੀਨੇਸਨ ਅਤੇ ਟੈਸਟਿੰਗ ਦੀ ਜਾਣਕਾਰੀ  ਹਾਸਿਲ ਕੀਤੀ ।

ਹੋਰ ਪੜ੍ਹੋ :-ਜ਼ਿਲ੍ਹਾ ਮੈਜਿਸਟਰੇਟ ਵੱਲੋਂ ਜ਼ਿਲ੍ਹੇ ‘ਚ ਠੀਕਰੀ ਪਹਿਰੇ ਲਗਾਉਣ ਦੇ ਹੁਕਮ ਜਾਰੀ

ਇਸ ਮੌਕੇ ਸਿਵਲ ਸਰਜਨ ਵੱਲੋਂ ਦੱਸਿਆ ਗਿਆ ਕਿ ਜ਼ਿਲ੍ਹਾ ਗੁਰਦਾਸਪੁਰ ਵਿਖੇ ਰੋਜ਼ 20,000 (ਵੀਹ ਹਜ਼ਾਰ) ਤੋਂ ਉੱਪਰ ਵੈਕਸੀਨ ਲਗਾਈ ਜਾ ਰਹੀ ਹੈ ਅਤੇ 3500 ਦੇ ਕਰੀਬ ਰੋਜ ਟੈਸਟ ਕੀਤੇ ਜਾ ਰਹੇ ਹਨ । ਉਹਨਾਂ ਕਿਹਾ ਕਿ ਸਾਡੇ ਡਾਕਟਰ ਅਤੇ ਪੈਰਾ ਮੈਡੀਕਲ ਸਟਾਫ਼  ਪੂਰੀ ਮੇਹਨਤ ਨਾਲ ਕੰਮ ਕਰ ਰਹੇ ਹਨ । ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਜਾਗਰੂਕ ਹੋਣ ਅਤੇ ਵੈਕਸੀਨ ਜ਼ਰੂਰ ਲਗਵਾਉਣ । ਵੈਕਸੀਨ ਲਗਾ ਕੇ ਹੀ ਇਸ ਬਿਮਾਰੀ ਤੋਂ ਬਚਿਆਂ ਜਾ ਸਕਦਾ ਹੈ ।
ਉਹਨਾਂ  ਦੱਸਿਆ ਕਿ ਆਮ ਤੌਰ ਤੇ ਦੇਖਣ ਵਿੱਚ ਆ ਰਿਹਾ ਹੈ ਕਿ ਲੋਕ ਇਸ ਬਿਮਾਰੀ ਨੂੰ ਲੈ ਕੇ ਅਜੇ ਵੀ ਸੁਚੇਤ ਨਹੀਂ ਹਨ ਅਤੇ  ਮਾਸਕ ਆਦਿ ਦੀ ਵਰਤੋਂ ਨਹੀਂ ਕਰ ਰਹੇ । ਸਿਵਲ ਸਰਜਨ ਵਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਉਹ ਸੇਹਤ ਵਿਭਾਗ ਵਲੋਂ ਜਾਰੀ ਦਿਸ਼ਾ ਨਿਰਦੇਸਾਂ ਦੀ ਪਾਲਣਾ ਕਰਨ । ਜੇਕਰ ਕਿਸੇ ਨੂੰ ਖਾਸੀ, ਬੁਖਾਰ , ਗਲਾ ਖਰਾਬ ਆਦਿ ਦੇ ਲੱਛਣ ਹੋਣ ਤਾਂ ਉਹ ਤੁਰੰਤ ਆਪਣਾ ਟੈਸਟ ਕਰਵਾਉਣ ਤਾਂ ਹੀ ਇਸ ਬਿਮਾਰੀ ਨੂੰ ਅੱਗੇ ਵੱਧਣ ਤੋਂ  ਰੋਕਿਆ ਜਾ ਸਕਦਾ ਹੈ ।