ਜੇਤੂ ਉਮੀਦਵਾਰ ਨੂੰ ਜਿੱਤ ਦੇ ਜਲੂਸ ਕੱਢਣ ਅਤੇ ਆਪਣੇ ਸਬੰਧਿਤ ਆਰ.ਓ. ਪਾਸੋਂ ਜੇਤੂ ਸਰਟੀਫਿਕੇਟ ਪ੍ਰਾਪਤ ਕਰਨ ਸਮੇਂ ਆਪਣੇ ਨਾਲ 2 ਤੋਂ ਵੱਧ ਵਿਅਕਤੀ ਲੈ ਕੇ ਜਾਣ ਤੇ ਪੂਰਨ ਤੌਰ ਤੇ ਪਾਬੰਦੀ
ਫਿਰੋਜ਼ਪੁਰ 9 ਮਾਰਚ 2022
ਜ਼ਿਲ੍ਹਾ ਮੈਜਿਸਟ੍ਰੇਟ ਗਿਰੀਸ਼ ਦਿਆਲਨ ਵੱਲੋਂ ਸੀ.ਆਰ.ਪੀ.ਸੀ. 1973ਦੀ ਧਾਰਾ 144 ਤਹਿਤ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਗਿਣਤੀ ਕੇਂਦਰਾਂ ਦੇ 500 ਮੀਟਰ ਦੇ ਘੇਰੇ ਅੰਦਰ ਪੰਜ ਜਾਂ ਪੰਜ ਤੋਂ ਵੱਧ ਵਿਅਕਤੀਆ ਦੇ ਇਕੱਠ ਤੇ ਪੂਰਨ ਤੌਰ ਤੇ ਪਾਬੰਦੀ ਦਾ ਹੁਕਮ ਜਾਰੀ ਕੀਤਾ ਹੈ। ਇਹ ਹੁਕਮ ਡਿਊਟੀ ਦੇ ਰਹੇ ਅਧਿਕਾਰੀਆਂ/ਕਰਮਚਾਰੀਆਂ ਤੇ ਲਾਗੂ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਵਿਧਾਨ ਸਭਾ ਚੋਣਾਂ-2022 ਦੀਆਂ ਵੋਟਾਂ 28 ਫਰਵਰੀ 2022 ਨੂੰ ਪੈ ਚੁੱਕੀਆਂ ਹਨ ਅਤੇ ਇਨ੍ਹਾਂ ਦੀ ਗਿਣਤੀ 10 ਮਾਰਚ 2022 ਨੂੰ ਹੋਣ ਜਾ ਰਹੀ ਹੈ, ਕੁਝ ਸ਼ਰਾਰਤੀ ਅਨਸਰਾਂ ਵੱਲੋਂ ਨਤੀਜੇ ਦੌਰਾਨ/ਉਪਰੰਤ ਇਕੱਠ ਕਰਕੇ ਅਮਨ ਕਾਨੂੰਨ ਦੀ ਸਥਿਤੀ ਨੂੰ ਖਰਾਬ ਕਰਨ ਦਾ ਖਦਸ਼ਾ ਹੈ। ਜਿਸ ਦੇ ਮੱਦੇਨਜ਼ਰ ਇਹ ਹੁਕਮ ਜਾਰੀ ਕੀਤਾ ਗਿਆ ਹੈ।
ਇਸ ਤੋਂ ਇਲਾਵਾ ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਇੱਕ ਹੋਰ ਮਨਾਹੀ ਦੇ ਹੁਕਮ ਅਨੁਸਾਰ ਜੇਤੂ ਉਮੀਦਵਾਰ ਨੂੰ ਜਿੱਤ ਦੇ ਜਲੂਸ ਕੱਢਣ ਅਤੇ ਆਪਣੇ ਸਬੰਧਿਤ ਆਰ.ਓ. ਪਾਸੋਂ ਜੇਤੂ ਸਰਟੀਫਿਕੇਟ ਪ੍ਰਾਪਤ ਕਰਨ ਸਮੇਂ ਆਪਣੇ ਨਾਲ 2 ਤੋਂ ਵੱਧ ਵਿਅਕਤੀ ਲੈ ਕੇ ਜਾਣ ਤੇ ਪੂਰਨ ਤੌਰ ਤੇ ਪਾਬੰਦੀ ਲਗਾਈ ਗਈ ਹੈ ੳਨ੍ਹਾਂ ਦੱਸਿਆ ਕਿ ਜੇਤੂ ਉਮੀਦਵਾਰਾਂ ਵੱਲੋਂ ਜਿੱਤ ਦਾ ਜਲੂਸ/ਧੰਨਵਾਦੀ ਦੌਰਾ ਕੀਤੇ ਜਾਣ ਦੀ ਸੰਭਾਵਨਾ ਹੈ, ਪਰੰਤੂ ਇਸ ਸਮੇਂ ਕਰੋਨਾ ਮਹਾਂਮਾਰੀ ਦੀ ਤੀਸਰੀ ਲਹਿਰ ਦਾ ਅਸਰ ਚੱਲ ਰਿਹਾ ਹੈ ਜਿਸ ਦੀ ਰੋਕਥਾਮ ਲਈ ਅਜਿਹੇ ਇਕੱਠ/ਜਲੂਸ ਤੇ ਰੋਕ ਲਗਾੳਣੀ ਅਤਿ ਜ਼ਰੂਰੀ ਹੈ।

English






