ਪੁਲਿਸ ਭਰਤੀ ਪਰੀਖਿਆ ਵਿਚ ਹਾਈਟੈੱਕ ਧੋਖਾਧੜੀ ਮਾਮਲੇ ਦੀ ਅਦਾਲਤੀ ਜਾਂਚ ਕਰਾਵੇ ਪੰਜਾਬ ਸਰਕਾਰ : ਮੀਤ ਹੇਅਰ 

MEET HAYER
Raja Warring himself admits that transport mafia is rampant in state: Meet Hayer
-ਹਾਈਕੋਰਟ ਦੇ ਮੌਜੂਦਾ ਜੱਜ ਦੀ ਅਗਵਾਈ `ਚ ਸਮਾਂਬੱਧ ਜਾਂਚ ਦੀ ਮੰਗ 

ਚੰਡੀਗੜ੍ਹ, 27 ਸਤੰਬਰ 

ਆਮ ਆਦਮੀ ਪਾਰਟੀ ਪੰਜਾਬ ਨੇ ਹਾਲ ਵਿਚ ਹੋਈ ਪੁਲਿਸ ਭਰਤੀ ਪਰੀਖਿਆ (ਸਬ ਇੰਸਪੈਕਟਰਾਂ ਲਈ ) ਵਿਚ ਹਾਈਟੈੱਕ ਧੋਖਾਧੜੀ ਮਾਮਲੇ ਤੇ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ ।

ਹੋਰ ਪੜ੍ਹੋ :-ਮੁੱਖ ਮੰਤਰੀ ਵੱਲੋਂ ਖੇਤੀਬਾੜੀ ਨੂੰ ਸਥਿਰ ਬਣਾਉਣ ਅਤੇ ਕਿਸਾਨੀ ਦੀ ਖੁਸ਼ਹਾਲੀ ਦੀ ਲੋੜ ’ਤੇ ਜੋਰ

ਸੋਮਵਾਰ ਨੂੰ ਇੱਥੇ ਜਾਰੀ ਇੱਕ ਬਿਆਨ ਵਿਚ ਆਪ ਦੇ ਵਿਧਾਇਕ ਅਤੇ ਪਾਰਟੀ ਦੇ ਨੌਜਵਾਨ ਵਿੰਗ ਦੇ ਪ੍ਰਧਾਨ ਗੁਰਮੀਤ ਸਿੰਘ ਮੀਤ ਹੇਅਰ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਸਰਕਾਰ ਤੋਂ ਪਿਛਲੇ ਮਹੀਨੇ ਸਬ ਇੰਸਪੈਕਟਰਾਂ ਦੀ ਭਰਤੀ ਲਈ ਹੋਈ ਲਿਖਤ ਪਰੀਖਿਆ ਦੌਰਾਨ ਹਾਈਟੈੱਕ ਧੋਖਾਧੜੀ ਮਾਮਲੇ ਦੀ ਅਦਾਲਤੀ ਜਾਂਚ ਕਰਾਉਣ ਦੀ ਮੰਗ ਕੀਤੀ ਹੈ, ਜਿਸ ਵਿਚ ਛੇ ਲੋਕਾਂ ਨੂੰ ਨਕਲ ਚ ਸ਼ਾਮਲ ਹੋਣ ਦੇ ਦੋਸ਼ਾਂ ਵਿਚ ਗ੍ਰਿਫਤਾਰ ਕੀਤਾ ਗਿਆ ਹੈ ।

ਮੀਤ ਹੇਅਰ ਨੇ ਇਹ ਵੀ ਮੰਗ ਕੀਤੀ ਕਿ ਸਰਕਾਰ ਨੂੰ ਇਸ ਮਾਮਲੇ ਵਿਚ ਹਾਈਕੋਰਟ ਦੇ ਮੌਜੂਦਾ ਜਸਟਿਸ ਦੀ ਅਗਵਾਈ ਵਿਚ ਸਮਾਂਬੱਧ ਜਾਂਚ ਕਰਾਉਣੀ ਚਾਹੀਦੀ ਹੈ ।

ਮੁੱਖ ਮੰਤਰੀ ਨੂੰ ਯੋਗਤਾ ਦੇ ਆਧਾਰ ਤੇ ਨੌਜਵਾਨਾਂ ਦੀ ਭਰਤੀ ਕਰਨੀ ਚਾਹੀਦੀ ਹੈ । ਕਈ ਧੋਖੇਬਾਜ਼ ਅਤੇ ਦਲਾਲ ਬਿਨਾ ਕਿਸੇ ਡਰ ਦੇ ਲੱਗੇ ਹੋਏ ਹਨ , ਜਿਹੜੇ ਭੋਲੇ ਭਾਲੇ ਲੋਕਾਂ ਨੂੰ ਭਰਮਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪਰੀਖਿਆ ਵਿਚ ਅੜਿੱਕਾ ਪਾਉਣ ਵਾਲੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ ।

ਮੀਤ ਹੇਅਰ ਨੇ ਕਿਹਾ ਕਿ ਧੋਖਾਧੜੀ ਕਰਨ ਵਾਲਿਆਂ ਵੱਲੋਂ ਪਰੀਖਿਆ ਪ੍ਰਕਿਰਿਆ ਨੂੰ ਰੋਕਣ ਦੀ ਕਥਿਤ ਕੋਸ਼ਿਸ਼ਾਂ ਦੇ ਮੱਦੇਨਜ਼ਰ ਸਰਕਾਰ ਨੂੰ ਪਰੀਖਿਆ ਦੇ ਪ੍ਰਸ਼ਨ ਪੱਤਰਾਂ  ਦੇ ਲੀਕ ਹੋਣ ਅਤੇ ਧੋਖਾਧੜੀ ਉੱਤੇ ਤੇਜ਼ੀ ਨਾਲ ਕਾਰਵਾਈ ਕਰਨੀ ਚਾਹੀਦੀ ਹੈ । ਮੀਤ ਹੇਅਰ ਨੇ ਸਬ-ਇੰਸਪੈਕਟਰ ਦੀਆਂ ਪੋਸਟਾਂ ਲਈ ਲਿਖਤੀ ਪਰੀਖਿਆ ਦੇ ਦੌਰਾਨ ਧੋਖਾਧੜੀ ਮਾਮਲੇ ਵਿੱਚ ਸ਼ੱਕ ਦੇ ਆਧਾਰ ਉੱਤੇ ਗ੍ਰਿਫਤਾਰ ਕੀਤੇ ਹੁਣ ਤੱਕ ਛੇ ਲੋਕਾਂ ਦੀ ਗ੍ਰਿਫਤਾਰੀ ਉੱਤੇ ਕਿਹਾ ਕਿ ਸੂਬਾ ਸਰਕਾਰ ਨੂੰ ਮਾਮਲੇ ਦੀ ਗਹਿਰਾਈ ਨਾਲ ਜਾਂਚ ਕਰਨੀ ਚਾਹੀਦੀ ਹੈ ਤਾਂਕਿ ਪੁਖ਼ਤਾ ਸਬੂਤ ਮਿਲ ਸਕਣ, ਕਿਉਂਕਿ ਧੋਖੇਬਾਜ਼ਾਂ ਦੇ ਗਿਰੋਹ  ਦੇ ਕੁੱਝ ਅਧਿਕਾਰੀਆਂ ਦੇ ਰਾਜਨੀਤਿਕ ਆਗੂਆਂ ਨਾਲ ਸੰਬੰਧ ਹੋ ਸਕਦੇ ਹਨ ।