ਪੜ੍ਹੋ ਪੰਜਾਬ ਪੜਾਓ ਪੰਜਾਬ ਦੀਆਂ ਪ੍ਰਾਪਤੀਆਂ ਆਮ ਲੋਕਾਂ ਤੱਕ ਪਹੁੰਚਾਉਣ ਲਈ ਵਿਸ਼ੇਸ਼ ਸਮਾਗਮ ਕਰਵਾਇਆ ਗਿਆ

ਪੜ੍ਹੋ ਪੰਜਾਬ ਪੜਾਓ ਪੰਜਾਬ ਦੀਆਂ ਪ੍ਰਾਪਤੀਆਂ ਆਮ ਲੋਕਾਂ ਤੱਕ ਪਹੁੰਚਾਉਣ ਲਈ ਵਿਸ਼ੇਸ਼ ਸਮਾਗਮ ਕਰਵਾਇਆ ਗਿਆ
ਪੜ੍ਹੋ ਪੰਜਾਬ ਪੜਾਓ ਪੰਜਾਬ ਦੀਆਂ ਪ੍ਰਾਪਤੀਆਂ ਆਮ ਲੋਕਾਂ ਤੱਕ ਪਹੁੰਚਾਉਣ ਲਈ ਵਿਸ਼ੇਸ਼ ਸਮਾਗਮ ਕਰਵਾਇਆ ਗਿਆ
ਸ੍ਰੀ ਚਮਕੌਰ ਸਾਹਿਬ, 11 ਮਾਰਚ 2022
ਸਿੱਖਿਆ ਵਿਭਾਗ ਪੰਜਾਬ ਦੀਆਂ ਪੜ੍ਹੋ ਪੰਜਾਬ ਪੜਾਓ ਪੰਜਾਬ ਦੀਆਂ ਪ੍ਰਾਪਤੀਆਂ ਆਮ ਲੋਕਾਂ ਤੱਕ ਪਹੁੰਚਾਉਣ ਲਈ ਸਰਕਾਰੀ ਹਾਈ ਸਮਾਰਟ ਸਕੂਲ ਬਰਸਾਲਪੁਰ ਵਿਖੇ ਇੱਕ ਵਿਸ਼ੇਸ਼ ਸਮਾਗਮ ਕਰਵਾਇਆ ਗਿਆ।

ਹੋਰ ਪੜ੍ਹੋ :-ਸਾਲ 2022-23 ਲਈ 2015 ਰੁਪਏ ਪ੍ਰਤੀ ਕੁਇੰਟਲ ਨਾਲ ਹੋਵੇਗੀ ਕਣਕ ਦੀ ਖਰੀਦ -ਡਿਪਟੀ ਕਮਿਸ਼ਨਰ

ਇਸ ਸਮਾਗਮ ਦਾ ਮੁੱਖ ਮਨੋਰਥ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਦੀ ਗਿਣਤੀ ਵਧਾਉਣ ਦਾ ਸੀ। ਇਸ ਸਮਾਗਮ ਵਿੱਚ ਤੇਜਿੰਦਰ ਸਿੰਘ ਬਾਜ਼ ਦੁਆਰਾ ਲਿਖਿਆ ਅਤੇ ਨਿਰਦੇਸ਼ਿਤ ਕੀਤਾ ਵਿਗਿਆਨਕ ਨਾਟਕ ‘ਵਿਨਾਸ਼’ ਖੇਡਿਆ ਗਿਆ। ਇਸ ਨਾਟਕ ਵਿੱਚ ਨਾਟਕਕਾਰ ਨੇ ਵਾਤਾਵਰਣ ਬਚਾਉਣ ਦਾ ਹੋਕਾ ਦਿੱਤਾ ਹੈ। ਜਸਕਰਨ ਸਿੰਘ ਅਤੇ ਪਰਮਵੀਰ ਸਿੰਘ ਦੋਵੇਂ ਵਿਦਿਆਰਥੀਆਂ ਨੇ ਸਟੇਜ ਦੀ ਕਾਰਵਾਈ ਨੂੰ ਨਿਵੇਕਲੇ ਢੰਗ ਨਾਲ ਚਲਾਇਆ। ਹਰਮਨਦੀਪ ਸਿੰਘ ਨੇ ਦੋ ਗੀਤ ਗਾਏ ਅਤੇ ਹੁਸਨਪ੍ਰੀਤ ਕੌਰ ਤੇ ਜਸਕਰਨਪ੍ਰੀਤ ਸਿੰਘ ਨੇ ਅਲੱਗ ਅਲੱਗ ਵੰਨਗੀਆਂ ਵਿੱਚ ਭਾਗ ਲਿਆ।
‘ਵਿਨਾਸ਼’ ਨਾਟਕ ਪਰਮਵੀਰ ਸਿੰਘ, ਅਰਸ਼ਦੀਪ ਸਿੰਘ, ਸਹਿਜਪ੍ਰੀਤ ਕੌਰ,ਹਰਲੀਨ ਕੌਰ, ਪੰਚਮ ਰਤੀ, ਹੁਸਨਪ੍ਰੀਤ ਕੌਰ,ਸੁਰਪ੍ਰੀਤ ਸਿੰਘ,ਰਣਦੀਪ ਸਿੰਘ, ਖੁਸ਼ਪ੍ਰੀਤ ਕੌਰ, ਯੁਵਰਾਜ ਸਿੰਘ ਅਤੇ ਮਾਨਵ ਦੁਆਰਾ ਖੇਡਿਆ ਗਿਆ। ਵੱਖ ਵੱਖ ਸਕੂਲਾਂ ਤੋਂ ਆਏ ਵਿਦਿਆਰਥੀਆਂ ਨੇ ਆਪਣੀ ਆਪਣੀ ਕਲਾ ਦਾ ਸਟੇਜ ਤੇ ਮਜਾਰਾ ਕੀਤਾ।
ਇਸ ਸਮਾਗਮ ਵਿੱਚ ਸਾਰੇ ਵਿਸ਼ਿਆਂ ਦਾ ਸਾਂਝਾ ਮੇਲਾ ਵੀ ਆਯੋਜਿਤ ਕੀਤਾ ਗਿਆ। ਇਸ ਸਮੇਂ ਸਕੂਲ ਇੰਚਾਰਜ ਰਾਜੇਸ਼ ਕੁਮਾਰ, ਸਰਬਜੀਤ ਸਿੰਘ, ਤੇਜਿੰਦਰ ਸਿੰਘ ਬਾਜ਼, ਮਨਦੀਪ ਸਿੰਘ, ਗੁਰਵਿੰਦਰ ਸਿੰਘ, ਸੁਖਦੇਵ ਸਿੰਘ, ਗਗਨਦੀਪ ਕੌਰ, ਸਰਬਜੀਤ ਕੌਰ,ਸੰਦੀਪ ਕੌਰ, ਗਗਨਪ੍ਰੀਤ ਕੌਰ, ਇੰਦੂ ਮਹਿਤਾ ਆਦਿ ਸਮੂਹ ਸਟਾਫ਼ ਹਾਜ਼ਰ ਸੀ।