ਕਾਂਗਰਸ ਤੇ ਆਪ ਪਾਰਟੀਆਂ ਦੋਵੇਂ ਝੂਠ ਦਾ ਪੁਲੰਦਾ : ਮਨੋਜ ਤਿਵਾੜੀ

MANOJ TIWARI
ਕਾਂਗਰਸ ਤੇ ਆਪ ਪਾਰਟੀਆਂ ਦੋਵੇਂ ਝੂਠ ਦਾ ਪੁਲੰਦਾ : ਮਨੋਜ ਤਿਵਾੜੀ
ਕਾਂਗਰਸ ਪੰਜਾਬ ’ਚ ਕੁੜੀਆਂ ਦੀ ਸ਼ਗਨ ਸਕੀਮ, ਗਰੀਬਾਂ ਦਾ ਰਾਸ਼ਨ ਤੇ ਬੱਚਿਆਂ ਦੀ ਸਕਾਲਰਸ਼ਿਪ ਡਕਾਰ ਗਈ : ਮਨੋਜ ਤਿਵਾੜੀ

ਫਗਵਾੜਾ, 14 ਫਰਵਰੀ 2022

ਪ੍ਰਸਿੱਧ ਅਦਾਕਾਰ-ਗੀਤਕਾਰ ਅਤੇ ਐਮਪੀ ਮਨੋਜ ਤਿਵਾੜੀ ਅੱਜ ਫਗਵਾੜਾ ਦੇ ਭਾਰਤੀਅ ਜਨਤਾ ਪਾਰਟੀ ਦੇ ਉਮੀਦਵਾਰ ਵਿਜੈ ਸਾਂਪਲਾ ਦੇ ਹੱਕ ਵਿਚ ਪ੍ਰਚਾਰ ਦੇ ਲਈ ਇੰਡਸਟਰੀਅਲ ਏਰੀਆ ਦੀ ਕੇਬੀ ਇੰਟਰਨੈਸ਼ਨਲ ਫੈਕਟਰੀ ’ਚ ਆਯੋਜਿਤ ਪੋ੍ਰਰਾਗਮ ਵਿਚ ਪਹੁੰਚੇ। ਫੈਕਟਰੀ ਮਾਲਿਕ ਸੁਰਜੀਤ ਸਿੰਘ ਵੱਲੋਂ ਪ੍ਰੋਗਰਾਮ ’ਚ ਪਹੁੰਚਣ ’ਤੇ ਸਾਂਪਲਾ ਅਤੇ ਮਨੋਜ ਤਿਵਾੜੀ ਦਾ ਨਿੱਘਾ ਸੁਆਗਤ ਕੀਤਾ ਗਿਆ।

ਹੋਰ ਪੜ੍ਹੋ :- ਅਕਾਲੀ-ਕਾਂਗਰਸੀ ਆਪਸ ਵਿੱਚ ਰਲੇ ਹੋਏ ਹਨ, ਇਨ੍ਹਾਂ ਤੋਂ ਸਾਵਧਾਨ ਰਹੋ-ਭਗਵੰਤ ਮਾਨ

ਇਸ ਮੌਕੇ ਆਪਣੇ ਸੰਬੋਧਨ ’ਚ ਮਨੋਜ ਤਿਵਾੜੀ ਨੇ ਕਾਂਗਰਸ ਤੇ ਆਮ ਆਦਮੀ ਪਾਰਟੀ ਨੂੰ ਆੜੇ ਹੱਥੀ ਲਿਦਿੰਆਂ ਕਿਹਾ ਕਿ ਇਹ ਦੋਵੇਂ ਪਾਰਟੀਆਂ ਝੁੱਠ ਦੇ ਪੁਲੰਦੇ ਹਨ, ਇਨਾਂ ਲੁੱਟ ਤੋਂ ਬਿਨਾਂ ਕੁੱਝ ਨਹੀਂ ਕੀਤਾ। ਉਨਾਂ ਕਿਹਾ ਕਿ ਕਾਂਗਰਸ ਨੇ ਤਾਂ ਬਹੁਤ ਹੀ ਘੁਟਾਲੇ ਕੀਤੇ ਹਨ, ਕੁੜਿਆਂ ਦੀ ਸ਼ਗੂਨ ਸਕੀਮ ਦੇ ਪੈਸੇ, ਗਰੀਬ ਬੱਚਿਆਂ ਦੀ ਸਕਾਲਰਸ਼ਿਪ ਦੇ ਪੈਸੇ ਅਤੇ ਗਰੀਬਾਂ ਲਈ ਕੇਂਦਰ ਵੱਲੋਂ ਭੇਜਿਆ ਰਾਸ਼ਨ ਵੀ ਪੰਜਾਬ ਦੀ ਕਾਂਗਰਸ ਸਰਕਾਰ ਡਕਾਰ ਗਈ ਹੈ। ਉਨਾਂ ਮੌਜੂਦ ਲੋਕਾਂ ਨੂੰ ਸਾਂਪਲਾ ਦੇ ਹੱਕ ਵਿਚ ਵੋਟਾਂ ਪਾ ਕੇ ਜਿਤਾਉਣ ਦੀ ਅਪੀਲ ਕੀਤੀ।ਇਸ ਮੌਕੇ ਵਿਜੈ ਸਾਂਪਲਾ ਨੇ ਕਿਹਾ ਕਿ ਪੰਜਾਬ ਵਿਚ ਭਾਜਪਾ ਸਰਕਾਰ ਬਨਣੀ ਨਿਸ਼ਿਚਤ ਹੈ। ਉਨਾਂ ਕਿਹਾ ਕਿ ਗਰੀਬ ਮਜਦੂਰਾਂ ਲਈ ਮੋਦੀ ਸਰਕਾਰ ਵੱਲੋਂ ਕਈ ਵੱਡੇ ਕਾਰਜ ਕਰਵਾਏ ਗਏ ਹਨ ਅਤੇ ਇਹ ਕੰਮ ਹੁਣ ਪੰਜਾਬ ਵਿਚ ਵੀ ਹੋਣ ਤੈਅ ਹਨ।  ਇਸ ਮੌਕੇ ਸੁਰਜੀਤ ਸੇਠੀ, ਅਸ਼ੋਕ ਸੇਠੀ, ਜਗਦੀਪ ਸਿੰਘ ਸੇਠੀ, ਰੈਮਪੀ, ਮਨਜਿੰਦਰ ਸਿੰਘ, ਕੁਲਵੰਤ ਸਿੰਘ, ਹਰੀ ਦੇਵ ਬੱਗਾ, ਸੁਦੇਸ਼ ਸ਼ਰਮਾ, ਦੀਪਕ ਕੋਹਲੀ, ਇੰਦਰ ਖੁਰਾਣਾ ਮੌਜੂਦ ਸਨ।