ਬਸਪਾ ਦੀ ਸਮੁੱਚੀ ਲੀਡਰਸ਼ਿਪ ਵੱਲੋਂ ਬਾਬਾ ਸਾਹਿਬ ਅੰਬੇਡਕਰ ਦਾ 65ਵਾਂ ਪ੍ਰੀਨਿਰਵਾਣ ਦਿਵਸ ਮਨਾਇਆ
ਫਗਵਾੜਾ ,08 ਦਸੰਬਰ 2021
ਬਹੁਜਨ ਸਮਾਜ ਪਾਰਟੀ ਦੀ ਫਗਵਾੜਾ ਲੀਡਰਸ਼ਿਪ ਵੱਲੋਂ ਭਾਰਤ ਰਤਨ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦਾ 65ਵਾਂ ਪ੍ਰੀਨਿਰਵਾਣ ਦਿਵਸ ਹਰਗੋਬਿੰਦ ਨਗਰ ਵਿਖੇ ਮਨਾਇਆ ਗਿਆ। ਇਸ ਮੌਕੇ ਬਸਪਾ ਸੂਬਾ ਪ੍ਰਧਾਨ ਸ. ਜਸਵੀਰ ਸਿੰਘ ਗੜ੍ਹੀ ਅਤੇ ਜਥੇਦਾਰ ਸਰਵਣ ਸਿੰਘ ਕੁਲਾਰ ਦੀ ਅਗਵਾਈ ਵਿੱਚ ਬਸਪਾ ਸ਼ਿਰੋਮਣੀ ਅਕਾਲੀ ਦਲ ਦੀ ਸਮੂਹ ਲੀਡਰਸ਼ਿਪ ਵੱਲੋਂ ਹਦੀਆਬਾਦ ਤੇ ਹਰਿਗੋਬਿੰਦ ਨਗਰ ਬਾਬਾ ਸਾਹਿਬ ਨੂੰ ਆਪਣੀ ਸ਼ਰਧਾ ਦੇ ਫੁੱਲ ਭੇਂਟ ਕਰਕੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਗਈ।
ਹੋਰ ਪੜ੍ਹੋ :-ਪੰਜਾਬ ਸਰਕਾਰ ਦੀ ਸਰਪ੍ਰਸਤੀ ਵਿੱਚ ਉਦਯੋਗ ਜਗਤ ਹੋਇਆ ਪ੍ਰਫੁੱਲਿਤ
ਇਸ ਮੌਕੇ ਸ. ਜਸਵੀਰ ਸਿੰਘ ਗੜ੍ਹੀ ਨੇ ਕਿਹਾ ਕਿ ਤਥਾਗਤ ਬੁੱਧ, ਸ੍ਰੀ ਗੁਰੂ ਰਵਿਦਾਸ ਜੀ, ਸ਼੍ਰੀ ਗੁਰੂ ਨਾਨਕ ਦੇਵ ਜੀ, ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਸਮੂਹ ਗੁਰੂਆਂ ਮਹਾਂਪੁਰਸ਼ਾਂ ਨੇ ਸਮਾਜ ਨੂੰ ਜਾਤ-ਪਾਤ ਖਤਮ ਕਰਕੇ ਮਨੁੱਖਾ ਅਤੇ ਭਾਈਚਾਰੇ ਦਾ ਸੰਦੇਸ਼ ਦਿੱਤਾ। ਜਿਸ ਤਹਿਤ ਮਾਨਸ ਕੀ ਜਾਤਿ ਸਬੈ ਏਕੈ ਪਹਿਚਾਨਬੋ, ਕੁਦਰਤ ਕੇ ਸਭ ਬੰਦੇ, ਆਦਿ ਸੰਕਲਪ ਦਿੱਤੇ ਗਏ।
ਅਗਲੀ ਕੜੀ ਵਿੱਚ ਫੂਲੇ ਸਾਹੂ ਅੰਦੋਲਨ ਤਹਿਤ ਬਾਬਾ ਸਾਹਿਬ ਅੰਬਡਕਰ ਜੀ ਨੇ ਭਾਰਤ ਦੇ ਦਲਿਤ ਅਤੇ ਦੱਬੇ ਕੁੱਚਲੇ ਵਰਗ ਨੂੰ ਸੰਵਿਧਾਨ ਦੇ ਰਾਹੀਂ ਬਰਾਬਰੀ ਦਾ ਹੱਕ ਦਿਵਾਇਆ। ਬਾਬਾ ਸਾਹਿਬ ਅੰਬੇਡਕਰ ਜੀ ਨੇ ਭਾਰਤੀ ਸੰਵਿਧਾਨ ਵਿੱਚ ਜਾਤੀ, ਨਸਲ, ਧਰਮ, ਲਿੰਗ ਤੇ ਸਥਾਨ ਦੇ ਭੇਦਭਾਵ ਨੂੰ ਸੰਵਿਧਾਨ ਰਾਹੀਂ ਮਿਟਾਉਣ ਦੀ ਕੋਸ਼ਿਸ਼ ਕੀਤੀ।
ਪਰ ਅਫਸੋਸ ਦੀ ਗੱਲ ਹੈ ਕਿ ਸਮੇਂ ਦੀਆਂ ਕਾਂਗਰਸ ਭਾਜਪਾ ਆਦਿ ਸਰਕਾਰਾਂ ਵੱਲੋਂ ਆਪਣੇ ਸਿਆਸੀ ਹਿੱਤਾਂ ਖਾਤਿਰ ਸਮਾਜ ਨੂੰ ਵੰਡਣ ਦੀ ਕੋਸ਼ਿਸ਼ ਕੀਤੀ ਗਈ। ਫਗਵਾੜਾ ਵਿੱਚ ਅੱਜ ਵੀ ਅਸੀਂ ਭੇਦਭਾਵ ਅਤੇ ਜਾਤੀਵਾਦ ਦੀ ਸਿਆਸਤ ਨੂੰ ਦੇਖ ਸਕਦੇ ਹਾਂ। ਬਾਬਾ ਸਾਹਿਬ ਅੰਬੇਡਕਰ ਜੀ ਦੇ ਪ੍ਰੀਨਿਰਵਾਣ ਮੌਕੇ ਫਗਵਾੜਾ ਸ਼ਹਿਰ ਵਿਚ ਬਸਪਾ-ਅਕਾਲੀ ਦਲ ਤੋਂ ਇਲਾਵਾ ਹੋਰ ਕਿਸੇ ਵੀ ਸਿਆਸੀ ਪਾਰਟੀ ਦੇ ਸੰਦੇਸ਼ ਜਾਂ ਫਲੈਕਸ ਦੇਖਣ ਨੂੰ ਨਾ ਮਿਲਣਾ ਇਹ ਜ਼ਾਹਿਰ ਕਰਦਾ ਹੈ ਕਿ ਇਹ ਪਾਰਟੀਆਂ ਸਟੇਜਾਂ ’ਤੇ ਤਾਂ ਬਹੁਜਨ ਸਮਾਜ ਦੀ ਹਿਤੈਸ਼ੀ ਅਤੇ ਹਮਦਰਦ ਹੋਣ ਦੀਆਂ ਗੱਲਾਂ ਕਰਦੇ ਹਨ ਪਰ ਇਨ੍ਹਾਂ ਗੱਲਾਂ ਪਿੱਛੇ ਇਨ੍ਹਾਂ ਦੇ ਸਿਆਸੀ ਸਵਾਰਥ ਲੁਕੇ ਹੁੰਦੇ ਹਨ।
ਕਾਂਗਰਸ ਤੇ ਭਾਜਪਾ ਵਲੋਂ ਸਾਜਿਸ਼ ਤਹਿਤ ਹਮੇਸ਼ਾ ਅਜਿਹਾ ਮਾਹੌਲ ਪੈਦਾ ਕੀਤਾ ਕਿ ਵਿਕਾਸ ਦੇ ਨਾਮ ਤੇ ਬਣਾਏ ਪੁੱਲਾ ਉਪਰ ਜਤਿਵਤੇ ਧਰਮ ਦੇ ਨਾਮ ਤੇ ਯੁੱਧ ਕਾਂਗਰਸ ਭਾਜਪਾ ਦੀ ਹਕੂਮਤ ਵਿੱਚ ਹੋਏ। ਸ. ਗੜ੍ਹੀ ਨੇ ਕਿਹਾ ਕਿ ਅਸੀਂ ਫਗਵਾੜਾ ਸ਼ਹਿਰ ਵਿਚ ਪ੍ਰੇਮ ਦਾ ਸੰਦੇਸ਼ ਲੈਕੇ ਆਏ ਹਾਂ।
ਆਓ ਅੱਜ ਦੇ ਦਿਨ ਅਸੀਂ ਸੰਕਲਪ ਕਰੀਏ ਕਿ ਸਮਾਜ ਵਿਚ ਜਾਤੀਵਾਦ ਅਤੇ ਭੇਦਭਾਵ ਵਰਗੀਆਂ ਬੁਰਾਈਆਂ ਨੂੰ ਜੜ੍ਹੋਂ ਖਤਮ ਕਰਕੇ ਬਾਬਾ ਸਾਹਿਬ ਜੀ ਨੂੰ ਆਪਣੀ ਸੱਚੀ ਸ਼ਰਧਾਂਜਲੀ ਭੇਂਟ ਕਰੀਏ। ਇਸ ਮੌਕੇ ਸ਼ਿਰੋਮਣੀ ਅਕਾਲੀ ਦਲ ਦੇ ਆਗੂ ਜਥੇਦਾਰ ਸਰਵਣ ਸਿੰਘ ਕੁਲਾਰ, ਹਰਭਜਨ ਸਿੰਘ ਬ੍ਲਾਲੋਂ, ਲੇਖ ਰਾਜ ਜਮਾਲਪੁਰੀ, ਚਿਰੰਜੀ ਲਾਲ ਕਾਲਾ, ਮਨੋਹਰ ਜਾਖੁ, ਪਰਮਜੀਤ ਖਲਵਾੜਾ, ਅਸ਼ੋਕ ਸੰਧੂ, ਅਮਰਜੀਤ ਖੁਤਣ, ਪਰਦੀਪ ਮੱਲ, ਸੀਮਾ ਰਾਣੀ, ਭਾਵਨਾ ਮਲਕਪੁਰ, ਹਰਭਜਨ ਖਲਵਾੜਾ, ਪੁਸ਼ਪਿੰਦਰ ਕੌਰ ਅਠੋਲੀ, ਹੈਪੀ ਕੌਲ, ਗੁਰਮੀਤ ਸੁਨਰਾ, ਅਸ਼ੋਕ ਰਾਮਪੁਰਾ, ਮਨਜੀਤ ਕੌਰ, ਬੰਟੀ ਮੋਰਾਂਵਾਲੀ, ਸੰਦੀਪ ਕੋਲਸਾਰ, ਸਰਪੰਚ ਮੇਜਰ ਰਾਮਪੁਰ, ਚਰਨਜੀਤ ਚੱਕ ਹਕੀਮ, ਗੁਰਦਿੱਤਾ ਬੰਗੜ, ਕੌਂਸਲਰ ਤੇਜ਼ ਪਾਲ ਬਸਰਾ, ਗੁਰਮੀਤ ਸੁਨਰਾ, ਕਮਲ ਲੱਖਪੁਰ, ਅਰੁਣ ਸੁਮਨ, ਸੁਰਜੀਤ ਰਿਹਾਨਾ ਜੱਟਾਂ, ਸੁਰਜੀਤ ਭੁੱਲਾਰਾਈ, ਮੱਖਣ ਟਿੱਬੀ, ਦੇਸ਼ ਰਾਜ ਕਾਂਸ਼ੀਨਗਰ, ਡਾ ਪਰਮਜੀਤ ਗੰਡਵਾ, ਰਾਮਮੂਰਤੀ ਖੇੜਾ, ਆਦਿ ਵੱਡੀ ਗਿਣਤੀ ਵਿਚ ਲੋਕ ਹਾਜ਼ਿਰ ਸਨ।

English






