ਐੱਸਡੀਐੱਮ ਮੁਹਾਲੀ ਵੱਲੋਂ ਨੈਸ਼ਨਲ ਹਾਈਵੇ ਅਥਾਰਿਟੀ ਦੇ ਅਧਿਕਾਰੀਆਂ ਨਾਲ ਮੌਕੇ ਤੇ ਕੀਤੀ ਗੱਲਬਾਤ ਰਾਹੀਂ ਨਿਕਲਿਆ ਹੱਲ
ਐਸ ਏ ਐਸ ਨਗਰ 30 ਜੁਲਾਈ :
ਪਿੰਡ ਖਿਜਰਗੜ੍ਹ ਦੇ ਲੋਕਾਂ ਵਲੋਂ ਕਾਫੀ ਸਮੇਂ ਤੋਂ ਨੈਸ਼ਨਲ ਹਾਈਵੇਅ ਰਾਹੀਂ ਪਿੰਡ ਜਾਣ ਵਾਸਤੇ ਰਸਤਾ ਮੰਗਿਆ ਜਾ ਰਿਹਾ ਸੀ l ਪਿੰਡ ਵਾਸੀਆਂ ਦੀ ਮੰਗ ਦੇ ਮੱਦੇਨਜ਼ਰ ਐੱਸ ਡੀ ਐੱਮ ਮੋਹਾਲੀ ਸ੍ਰੀਮਤੀ ਸਰਬਜੀਤ ਕੌਰ ਵੱਲੋਂ ਤਹਿਸੀਲਦਾਰ ਬਨੂਡ਼ ਨੈਸ਼ਨਲ ਹਾਈਵੇ ਦੇ ਪ੍ਰੋਜੈਕਟ ਡਾਇਰੈਕਟਰ ਤੇ ਐਸ ਐਚ ਓ ਬਨੂੜ ਸਮੇਤ ਮੌਕੇ ਦਾ ਮੁਆਇਨਾ ਕੀਤਾ ਗਿਆ l
ਐੱਸਡੀਐੱਮ ਵੱਲੋਂ ਪਿੰਡ ਵਾਸੀਆਂ ਵੱਲੋਂ ਉਠਾਈ ਜਾ ਰਹੀ ਮੰਗ ਸਬੰਧੀ ਨੈਸ਼ਨਲ ਹਾਈਵੇ ਤੇ ਅਧਿਕਾਰੀਆਂ ਨਾਲ ਮੌਕੇ ਤੇ ਗੱਲਬਾਤ ਕੀਤੀ ਗਈ l ਨੈਸ਼ਨਲ ਹਾਈਵੇ ਦੇ ਅਧਿਕਾਰੀਆਂ ਵੱਲੋਂ ਪਿੰਡ ਵਾਸੀਆਂ ਦੀ ਮੰਗ ਨੂੰ ਜਾਇਜ਼ ਮੰਨਦੇ ਹੋਏ ਸਰਵਿਸ ਰੋਡ ਬਣਾਉਣ ਲਈ ਆਪਣੀ ਸਹਿਮਤੀ ਦਿੱਤੀ ਤਾਂ ਜੋ ਪਿੰਡ ਵਾਸੀ ਆਪਣੇ ਪਿੰਡ ਤਕ ਬਿਨਾਂ ਕਿਸੇ ਹੀਲ ਹੁੱਜਤ ਦੇ ਪਹੁੰਚ ਸਕਣ l

English






