ਖੁੰੜਜ ਵਿਖੇ ਹਲਕਾ ਵਿਧਾਇਕ ਰਮਿੰਦਰ ਸਿੰਘ ਆਵਲਾ ਅਤੇ ਡਿਪਟੀ ਕਮਿਸ਼ਨਰ ਅਰਵਿੰਦ ਪਾਲ ਸਿੰਘ ਸੰਧੂ ਵੱਲੋਂ ਪੰਚਾਇਤ ਘਰ ਦਾ ਉਦਘਾਟਨ

ਵਿਧਾਇਕ
ਖੁੰੜਜ ਵਿਖੇ ਹਲਕਾ ਵਿਧਾਇਕ ਰਮਿੰਦਰ ਸਿੰਘ ਆਵਲਾ ਅਤੇ ਡਿਪਟੀ ਕਮਿਸ਼ਨਰ ਅਰਵਿੰਦ ਪਾਲ ਸਿੰਘ ਸੰਧੂ ਵੱਲੋਂ ਪੰਚਾਇਤ ਘਰ ਦਾ ਉਦਘਾਟਨ
-ਪੰਜਾਬ ਸਰਕਾਰ ਨੇ ਲੋਕਾਂ ਦੀ ਭਲਾਈ ਲਈ ਸ਼ੁਰੂ ਕੀਤੀਆਂ ਅਨੇਕਾਂ ਯੋਜਨਾਵਾਂ-ਰਮਿੰਦਰ ਸਿੰਘ ਆਵਲਾਂ
-ਵਿਕਾਸ ਪ੍ਰੋਜ਼ੈਕਟਾਂ ਨੂੰ ਤਰਜੀਹੀ ਅਧਾਰ ਤੇ ਪੂਰਾ ਕੀਤਾ ਜਾ ਰਿਹਾ ਹੈ-ਡਿਪਟੀ ਕਮਿਸ਼ਨਰ

ਜਲਾਲਾਬਾਦ, ਫਾਜਿ਼ਲਕਾ, 3 ਅਕਤੂਬਰ 2021

ਜਲਾਲਾਬਾਦ ਵਿਧਾਨ ਸਭਾ ਅਧੀਨ ਪੈਂਦੇ ਪਿੰਡ ਖੁੰੜਜ ਵਿਖੇ ਅੱਜ ਹਲਕਾ ਵਿਧਾਇਕ ਸ: ਰਮਿੰਦਰ ਸਿੰਘ ਆਵਲਾਂ ਅਤੇ ਫਾਜਿ਼ਲਕਾ ਦੇ ਡਿਪਟੀ ਕਮਿਸ਼ਨਰ ਸ: ਅਰਵਿੰਦ ਪਾਲ ਸਿੰਘ ਸੰਧੂ ਨੇ ਪਿੰਡ ਵਿਚ ਨਵੇਂ ਬਣੇ ਪੰਚਾਇਤ ਘਰ ਨੂੰ ਪਿੰਡ ਦੇ ਲੋਕਾਂ ਨੂੰ ਸਰਮਪਿਤ ਕੀਤਾ। ਇਸ ਤੋਂ ਪਹਿਲਾਂ ਇੱਥੇ ਪੁੱਜਣ ਤੇ ਪਿੰਡ ਦੇ ਸਾਬਕਾ ਸਰਪੰਚ ਤੇ ਨੰਬਰਦਾਰ ਸ: ਗੁਰਲਾਲ ਸਿੰਘ ਸੰਧੂ ਦੀ ਅਗਵਾਈ ਵਿਚ ਪਿੰਡ ਵਾਸੀਆਂ ਨੂੰ ਹਲਕਾ ਵਿਧਾਇਕ ਨੂੰ ਜੀ ਆਇਆਂ ਨੂੰ ਕਿਹਾ।

ਹੋਰ ਪੜ੍ਹੋ :-ਬੱਸ ਰੂਟ ਪਰਮਿਟਾਂ ਲਈ ਦਰਖਾਸਤਾਂ ਮੰਗੀਆਂ

ਇਸ ਮੌਕੇ ਬੋਲਦਿਆਂ ਸ: ਰਮਿੰਦਰ ਸਿੰਘ ਆਵਲਾਂ ਨੇ ਕਿਹਾ ਕਿ ਮੁੱਖ ਮੰਤਰੀ ਸ: ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਛੋਟੇ ਬਿਜਲੀ ਖਪਤਕਾਰਾਂ ਦੇ ਸਾਰੇ ਪਿੱਛਲੇ ਬਿਜਲੀ ਬਕਾਏ ਮਾਫ ਕਰ ਦਿੱਤੇ ਹਨ ਅਤੇ ਵਿਭਾਗ ਨੂੰ ਕੱਟੇ ਕੁਨੈਕਸ਼ਨ ਮੁੜ ਜ਼ੋੜਨ ਲਈ ਵੀ ਹਦਾਇਤ ਕਰ ਦਿੱਤੀ ਹੈ।ਇਸੇ ਤਰਾਂ 300 ਯੁਨਿਟ ਬਿਜਲੀ ਮਾਫੀ ਦਾ ਵੀ ਐਲਾਣ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਤੋਂ ਬਿਨ੍ਹਾਂ ਸੂਬਾ ਸਰਕਾਰ ਨੇ ਪੈਨਸ਼ਨ 1500 ਰੁਪਏ ਅਤੇ ਸ਼ਗਨ ਸਕੀਮ ਦੀ ਰਕਮ ਵੀ 51000 ਰੁਪਏ ਕਰ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਸਾਡੀ ਸਰਕਾਰ ਗਰੀਬਾਂ ਦੀ ਹਿਤੂ ਸਰਕਾਰ ਹੈ ਅਤੇ ਇਸ ਨੇ ਜਲਾਲਾਬਾਦ ਹਲਕੇ ਵਿਚ 62 ਹਜਾਰ ਲੋਕਾਂ ਨੂੰ ਰਾਸ਼ਨ ਕਾਰਡ ਬਣਾ ਕੇ ਦਿੱਤੇ ਹਨ।ਇਸੇ ਤਰਾਂ ਔਰਤਾਂ ਲਈ ਬੱਸ ਕਿਰਾਏ ਵਿਚ ਵੀ ਔਰਤਾਂ ਨੂੰ ਮਾਫੀ ਦਿੱਤੀ ਹੈ।

ਹਲਕਾ ਵਿਧਾਇਕ ਨੇ ਇਸ ਮੌਕੇ ਜਲਾਲਾਬਾਦ ਵਿਖੇ ਹੋਣ ਵਾਲੇ ਦੁਸਹਿਰਾ ਸਮਾਗਮ ਲਈ ਵੀ ਪਿੰਡ ਵਾਸੀਆਂ ਨੂੰ ਸੱਦਾ ਦੇਣ ਦੇ ਨਾਲ ਨਾਲ ਕਿਹਾ ਕਿ 6 ਤਾਰੀਖ ਨੂੰ ਬਾਬਾ ਬੁੱਢਾ ਜੀ ਦੇ ਸਥਾਨ ਵਿਖੇ ਹਲਕੇ ਤੋਂ ਮੁਫ਼ਤ ਵਿਚ ਬਸਾਂ ਭੇਜੀਆਂ ਜਾ ਰਹੀਆਂ ਹਨ।

ਇਸ ਤੋਂ ਪਹਿਲਾਂ ਡਿਪਟੀ ਕਮਿਸ਼ਨਰ ਸ: ਅਰਵਿੰਦ ਪਾਲ ਸਿੰਘ ਸੰਧੂ ਨੇ ਕਿਹਾ ਕਿ ਵਿਕਾਸ ਪ੍ਰੋਜ਼ੈਕਟਾਂ ਨੂੰ ਪਹਿਲ ਦੇ ਅਧਾਰ ਤੇ ਪੂਰਾ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਦੱਸਿਆ ਕਿ ਪਿੰਡ ਵਿਚ ਨਵੇਂ ਬਣੇ ਇਸ ਪੰਚਾਇਤ ਘਰ ਤੋਂ ਪਹਿਲਾਂ ਪਿੰਡ ਵਿਚ ਆਧੂਨਿਕ ਸਟੇਡੀਅਮ, ਅਨਾਜ ਮੰਡੀ ਦੀ ਸਥਾਪਨਾਂ, ਕਮਿਊਨਿਟੀ ਸੈਂਟਰ ਦਾ ਨਵੀਨੀਕਰਨ, ਪੋਸਟ ਆਫਿਸ ਦਾ ਨਵੀਨੀਕਰਨ ਆਦਿ ਵਰਗੇ ਕੰਮ ਕੀਤੇ ਗਏ ਹਨ। ਉਨ੍ਹਾਂ ਨੇ ਕਿਹਾ ਕਿ ਪਿੰਡ ਦੇ ਸਭ ਲੋਕਾਂ ਦੇ ਸਹਿਯੋਗ ਨਾਲ ਪਿੰਡ ਦੇ ਵਿਕਾਸ ਕੰਮ ਕੀਤੇ ਗਏ ਹਨ ਅਤੇ ਸਟੇਡੀਅਮ ਵਾਲੀ ਥਾਂ 1700 ਟਰਾਲੀ ਮਿੱਟੀ ਪਿੰਡ ਵਾਲਿਆਂ ਦੇ ਸਹਿਯੋਗ ਨਾਲ ਪਾਈ ਗਈ।ਉਨ੍ਹਾਂ ਦੱਸਿਆ ਕਿ ਪੰਚਾਇਤ ਘਰ ਦੇ ਨਿਰਮਾਣ ਤੇ 40 ਲੱਖ ਦੀ ਲਾਗਤ ਆਈ ਹੈ ਜਿਸ ਵਿਚ ਇਕ ਵੱਡਾ ਮੀਟਿੰਗ ਹਾਲ ਅਤੇ ਕਮਰੇ ਆਦਿ ਸ਼ਾਮਿਲ ਹਨ।

ਸ: ਗੁਰਲਾਲ ਸਿੰਘ ਸੰਧੂ ਜ਼ੋ ਕਿ ਪਿੰਡ ਦੇ ਨੰਬਰਦਾਰ ਹੋਣ ਦੇ ਨਾਲ ਨਾਲ ਜਿ਼ਲ੍ਹੇ ਦੀ ਨੰਬਰਦਾਰ ਯੁਨੀਅਨ ਦੇ ਵੀ ਪ੍ਰਧਾਨ ਹਨ ਨੇ ਸਭ ਨੂੰ ਜੀ ਆਇਆਂ ਨੂੰ ਆਖਦਿਆਂ ਕਿਹਾ ਕਿ ਹਲਕਾ ਵਿਧਾਇਕ ਸ: ਆਵਲਾਂ ਵੱਲੋਂ ਸਮਾਜ ਦੇ ਹਰ ਵਰਗ ਦੀ ਸਹਾਇਤਾ ਕੀਤੀ ਜਾਂਦੀ ਹੈ ਅਤੇ ਉਹ ਆਪਣੇ ਹਲਕੇ ਦੇ ਵਿਕਾਸ ਲਈ ਹਮੇਸਾ ਤਤਪਰ ਰਹਿੰਦੇ ਹਨ। ਇਸ ਮੌਕੇ ਸ੍ਰੀ ਦੀਪਕ ਆਂਵਲਾ ਵੀ ਹਾਜਰ ਸਨ।