– ਰੋਜ਼ਾਨਾ ਨਵੀਆਂ ਤੇ ਪੁਰਾਣੀਆਂ ਸੜਕਾਂ ‘ਤੇ ਪ੍ਰੀਮਿਕਸ ਵਿਛਾਉਣ ਦਾ ਕੰਮ ਜੰਗੀ ਪੱਧਰ ‘ਤੇ ਜਾਰੀ
– ਪਿੱਛਲੇ 10 ਸਾਲਾਂ ‘ਚ ਵਿਧਾਇਕ ਨੇ ਹਲਕੇ ਦੇ ਲੋਕਾਂ ਨੂੰ ਮੂੰਹ ਤੱਕ ਨਹੀਂ ਦਿਖਾਇਆ – ਹਲਕਾ ਨਿਵਾਸੀ
ਲੁਧਿਆਣਾ, 07 ਜੂਨ (000) :- ਵਿਧਾਨ ਸਭਾ ਹਲਕਾ ਦੱਖਣੀ ਤੋਂ ਵਿਧਾਇਕਾ ਬੀਬੀ ਰਜਿੰਦਰਪਾਲ ਕੌਰ ਛੀਨਾ ਵੱਲੋਂ ਅੱਜ ਹਲਕੇ ਅਧੀਨ ਪੈਂਦੇ ਵਾਰਡ ਨੰਬਰ 31 ਦੀ ਗਿਆਸਪੁਰਾ ਤੋਂ 33 ਫੁੱਟਾ ਰੋਡ ਤੱਕ ਬਣੀ ਸੜਕ ‘ਤੇ ਪ੍ਰੀਮਿਕਸ ਪਾਉਣ ਦੇ ਕੰਮ ਦੀ ਸ਼ੁਰੂਆਤ ਕਰਵਾਈ ਗਈ.
ਇਸ ਮੌਕੇ ਬੀਬੀ ਛੀਨਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਸ ਸੜਕ ‘ਤੇ ਪਿੱਛਲੇ 10 ਸਾਲਾਂ ਤੋਂ ਡੂੰਘੇ-ਡੂੰਘੇ ਟੋਏ ਪਏ ਹੋਏ ਸਨ ਅਤੇ ਰਾਹਗੀਰਾਂ ਨੂੰ ਇਥੋਂ ਲੰਘ ਕੇ ਜਾਣਾ ਬੇਹੱਦ ਮੁਸ਼ਕਿਲ ਸੀ। ਇਸ ਸੜਕ ਤੋਂ ਲੰਘਣ ਵਾਲੇ ਲੋਕਾਂ ਨੇ ਦੱਸਿਆ ਕਿ ਪਿੱਛਲੇ 10 ਸਾਲ ਰਹੇ ਵਿਧਾਇਕ ਨੇ ਵੋਟਾਂ ਲੈਣ ਤੋਂ ਬਾਅਦ ਜਿੱਤ ਕੇ ਮੁੜ ਇਸ ਹਲਕੇ ਦੇ ਲੋਕਾਂ ਨੂੰ ਆਪਣਾ ਮੂੰਹ ਤੱਕ ਨਹੀਂ ਦਿਖਾਇਆ, ਹਲਕੇ ਦਾ ਵਿਕਾਸ ਕੀ ਕਰਵਾਉਣਾ ਸੀ।
ਇਸ ਮੌਕੇ ਬੀਬੀ ਛੀਨਾ ਨੇ ਦੱਸਿਆ ਕਿ ਇਸ ਸੜ੍ਹਕ ਦੇ ਨਿਰਮਾਣਾ ਕਾਰਜ਼ਾਂ ‘ਤੇ ਕਰੀਬ 26 ਲੱਖ ਰੁਪਏ ਦੀ ਲਾਗਤ ਆਵੇਗੀ। ਉਨ੍ਹਾਂ ਦੱਸਿਆ ਕਿ ਇਸ ਸੜਕ ਦੇ ਆਲੇ ਦੁਆਲੇ ਛਾਂਦਾਰ ਅਤੇ ਫੁੱਲਦਾਰ ਬੂਟੇ ਲਗਾਏ ਜਾਣਗੇ, ਜਿਸ ਨਾਲ ਇਸ ਸੜਕ ਦੀ ਖੁੂਬਸੂਰਤੀ ਵਿੱਚ ਵਾਧਾ ਹੋਵੇਗਾ। ਉਨ੍ਹਾਂ ਕਿਹਾ ਕਿ ਸੂਬੇ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਵੱਲੋਂ ਇਸ ਹਲਕੇ ਵੱਲ ਵਿਸ਼ੇਸ਼ ਤਵੱਜੋਂ ਦਿੱਤੀ ਜਾ ਰਹੀ ਹੈ ਤਾਂ ਕਿ ਵਿਰੋਧੀ ਪਾਰਟੀਆਂ ਨੂੰ ਦੱਸਿਆ ਜਾ ਸਕੇ ਕਿ ਆਪ ਦੇ ਵਿਧਾਇਕ ਗੱਲਾਂ ਕਰਨ ਵਿੱਚਚ ਵਿਸ਼ਵਾਸ ਨਹੀਂ ਰੱਖਦੇ, ਸਗੋਂ ਉਹ ਕੰਮ ਕਰਕੇ ਦਿਖਾਉਂਦੇ ਹਨ।
ਇਸ ਮੌਕੇ ਇਲਾਕਾ ਵਾਸੀਆਂ ਵੱਲੋਂ ਬੀਬੀ ਛੀਨਾ ਨੂੰ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਹਰਪ੍ਰੀਤ ਸਿੰਘ ਪੀ.ਏ., ਵਿਨੋਦ ਕੁਮਾਰ ਪ੍ਰਧਾਨ ਵਾਰਡ ਨੰਬਰ 31, ਨੂਰ ਅਹਿਮਦ, ਪਰਮਿੰਦਰ ਸਿੰਘ ਗਿੱਲ ਸਟੂਡੀਓ, ਰਹਿਮਤ ਅਲੀ, ਭੁਪਿੰਦਰ ਸਿੰਘ, ਮੁਹੰਮਦ ਆਰਜ਼ੂ, ਸੋਨੂੰ ਆਲਮ, ਵਿਜੇ ਕੁਮਾਰ, ਗੁਰਦਿਆਲ ਸਿੰਘ, ਮਕਬੂਲ ਹੁਸੈਨ, ਮਨੀਤ ਸਿੰਘ, ਮਿਸਟਰ ਟੇਲਰ, ਸ਼ੋਇਬ ਖਾਨ ਤੇ ਹੋਰ ਵੀ ਹਾਜ਼ਰ ਸਨ ।

English






