ਘੁਟਾਲੇ ਵਿੱਚ ਸ਼ਾਮਿਲ ਕਾਲਜ ਪੈਸੇ ਵਾਪਸ ਜਮ੍ਹਾਂ ਕਰਵਾਉਣ ਜਾਂ ਕਾਨੂੰਨੀ ਕਾਰਵਾਈ ਲਈ ਤਿਆਰ ਰਹਿਣ
ਮੰਦਰ ਕਮੇਟੀ ਨੂੰ ਦਿੱਤਾ 21 ਲੱਖ ਰੁਪਏ
ਅੰਮਿ੍ਤਸਰ, 7 ਅਕਤੂਬਰ 2021
ਕੈਬਨਿਟ ਮੰਤਰੀ ਬਣਨ ਮਗਰੋਂ ਪਹਿਲੀ ਵਾਰ ਆਪਣੇ ਸ਼ਹਿਰ ਅੰਮ੍ਰਿਤਸਰ ਆਏ ਸ੍ਰੀ ਰਾਜ ਕੁਮਾਰ ਵੇਰਕਾ ਨੇ ਸਪੱਸਟ ਸਬਦਾਂ ਵਿੱਚ ਕਿਹਾ ਕਿ ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਦੇ ਵਜੀਫੇ ਵਿੱਚ ਜਿੰਨਾ ਵੀ ਰਾਜਸੀ ਜਾਂ ਦਫਤਰੀ ਵਿਅਕਤੀਆਂ ਨੇ ਘੁਟਾਲਾ ਕੀਤਾ ਹੈ, ਉਨ੍ਹਾਂ ਨੂੰ ਬਖਸ਼ਿਆ ਨਹੀਂ ਜਾਵੇਗਾ। ਜਿਲਾ ਪ੍ਰਬੰਧਕੀ ਕੰਪਲੈਕਸ ਜਿੱਥੇ ਕਿ ਸ੍ਰੀ ਵੇਰਕਾ ਨੂੰ ਸਵਾਗਤ ਵਜੋਂ ਪੁਲਿਸ ਦੇ ਜਵਾਨਾਂ ਨੇ ਸਲਾਮੀ ਦਿੱਤੀ ਸੀ, ਵਿਖੇ ਪ੍ਰੈਸ ਨਾਲ ਗੱਲਬਾਤ ਕਰਦੇ ਸ੍ਰੀ ਵੇਰਕਾ ਨੇ ਇਸ ਘੁਟਾਲੇ ਵਿੱਚ ਸ਼ਾਮਿਲ ਕਾਲਜਾਂ ਦੀਆਂ ਪ੍ਰਬੰਧਕ ਕਮੇਟੀਆਂ ਨੂੰ ਵੀ ਸਪੱਸ਼ਟ ਸਬਦਾਂ ਵਿੱਚ ਕਿਹਾ ਕਿ ਜਾਂ ਤਾਂ ਉਹ ਇਕ ਹਫਤੇ ਵਿੱਚ ਵਿਦਿਆਰਥੀਆਂ ਦੇ ਹਜਮ ਕੀਤੇ ਪੈਸੇ ਸਰਕਾਰ ਨੂੰ ਵਾਪਸ ਕਰ ਦੇਣ, ਨਹੀਂ ਤਾਂ ਉਨ੍ਹਾਂ ਵਿਰੁੱਧ ਐਫ ਆਈ ਆਰ ਦਰਜ ਕਰਵਾਈਆਂ ਜਾਣਗੀਆਂ।
ਅੱਜ ਪ੍ਰਬੰਧਕੀ ਕੰਪਲੈਕਸ ਪੁੱਜਣ ਉਤੇ ਡਿਪਟੀ ਕਮਿਸ਼ਨਰ ਸ ਗੁਰਪ੍ਰੀਤ ਸਿੰਘ ਖਹਿਰਾ, ਪੁਲਿਸ ਕਮਿਸਨਰ ਡਾ ਸੁਖਚੈਨ ਸਿੰਘ ਗਿੱਲ, ਕਾਰਪੋਰੇਸਨ ਕਮਿਸ਼ਨਰ ਸ ਮਾਲਵਿੰਦਰ ਸਿੰਘ ਜੱਗੀ ਸਮੇਤ ਹੋਰ ਉਚ ਅਧਿਕਾਰੀਆਂ ਨੇ ਸ੍ਰੀ ਵੇਰਕਾ ਨੂੰ ਕੈਬਨਿਟ ਮੰਤਰੀ ਬਣਨ ਦੀਆਂ ਵਧਾਈਆਂ ਦਿੱਤੀਆਂ ਅਤੇ ਜੀ ਆਇਆਂ ਕਿਹਾ।
ਇਸ ਮਗਰੋਂ ਸ੍ਰੀ ਵੇਰਕਾ ਨੇ ਰਾਣੀ ਕਾ ਬਾਗ ਸਥਿਤ ਮੰਦਰ ਵਿਖੇ ਮੱਥਾ ਟੇਕ ਕੇ ਅਸ਼ੀਰਵਾਦ ਲਿਆ। ਇਸ ਮੌਕੇ ਸ੍ਰੀ ਵੇਰਕਾ ਨੇ ਮੰਦਰ ਕਮੇਟੀ ਨੂੰ 21 ਲੱਖ ਰੁਪਏ ਦੇਣ ਦਾ ਐਲਾਨ ਕੀਤਾ। ਸ੍ਰੀ ਵੇਰਕਾ ਨੇ ਇਥੋਂ ਆਪਣੇ ਹਲਕੇ ਤੱਕ ਰੋਡ ਸ਼ੋਅ ਕੱਢ ਕੇ ਆਪਣੇ ਪ੍ਰਸੰਸਕਾਂ ਦਾ ਸਵਾਗਤ ਕਬੂਲਿਆ। ਰੋਡ ਸ਼ੋਅ ਵਿੱਚ ਸ੍ਰੀ ਵੇਰਕਾ ਦੇ ਹਮਾਇਤੀ ਬੜੇ ਉਤਸਾਹ ਨਾਲ ਸ਼ਾਮਿਲ ਹੋਏ। ਸ੍ਰੀ ਵੇਰਕਾ ਨੇ ਕਿਹਾ ਕਿ ਮੇਰਾ ਹਲਕਾ ਮੇਰੇ ਲਈ ਸਭ ਤੋਂ ਪਹਿਲੀ ਤਰਜੀਹ ਹੈ ਅਤੇ ਮੇਰੀ ਕੋਸ਼ਿਸ਼ ਹੈ ਕਿ ਮੇਰਾ ਹਲਕਾ ਵਿਕਾਸ ਦੇ ਸਿਖਰ ਨੂੰ ਛੂਹੇ। ਉਨ੍ਹਾਂ ਕਿਹਾ ਕਿ ਮੈਂ ਬਤੌਰ ਵਿਧਾਇਕ ਵੀ ਲਗਾਤਾਰ ਆਪਣੇ ਹਲਕੇ ਦੇ ਹਰ ਦੁੱਖ ਸੁੱਖ ਵਿੱਚ ਸ਼ਾਮਿਲ ਰਿਹਾ ਹਾਂ ਅਤੇ ਅਗਾਂਹ ਵੀ ਤੁਹਾਡੇ ਨਾਲ ਖੜਾ ਹਾਂ।
ਸ੍ਰੀ ਵੇਰਕਾ ਨੇ ਉਤਰ ਪ੍ਰਦੇਸ ਵਿੱਚ ਸ਼ਾਂਤਮਈ ਪ੍ਰਦਰਸਨ ਕਰ ਰਹੇ ਕਿਸਾਨਾਂ ਉਤੇ ਗੱਡੀ ਚੜਾ ਦੇਣ ਨੂੰ ਆਜਾਦੀ ਤੋਂ ਬਾਅਦ ਸਭ ਤੋਂ ਵੱਡਾ ਖੂਨੀ ਵਰਤਾਰਾ ਦੱਸਿਆ ਅਤੇ ਕਿਹਾ ਕਿ ਦੁੱਖ ਇਸ ਗੱਲ ਨਾਲੋਂ ਇਹ ਵੀ ਵੱਡਾ ਹੈ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨੇ ਇਸ ਵੱਡੀ ਬੇਇਨਸਾਫੀ ਵਿਰੁੱਧ ਇੱਕ ਸ਼ਬਦ ਨਹੀਂ ਕਿਹਾ। ਉਨ੍ਹਾਂ ਕਿਹਾ ਕਿ ਦੇਸ਼ ਵਿਚ ਲੋਕਤੰਤਰ ਦਾ ਕਤਲ ਕੀਤਾ ਜਾ ਰਿਹਾ ਹੈ ਅਤੇ ਲੋਕਾਂ ਦੀ ਅਵਾਜ ਦੱਬਣ ਦੀ ਕੋਸਸਿ ਕੀਤੀ ਜਾ ਰਹੀ ਹੈ, ਜਿਸ ਵਿਰੁੱਧ ਸਾਨੂੰ ਸਾਰਿਆਂ ਨੂੰ ਲਾਮਬੰਦ ਹੋਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਅਸੀਂ ਇਸ ਦੁੱਖ ਵਿੱਚ ਕਿਸਾਨਾਂ ਦੇ ਨਾਲ ਖੜੇ ਹਾਂ ਅਤੇ ਉਦੋਂ ਤੱਕ ਦਮ ਨਹੀਂ ਲਵਾਂਗੇ ਜਦੋਂ ਤੱਕ ਕਿਸਾਨਾਂ ਨੂੰ ਇਨਸਾਫ ਨਹੀਂ ਮਿਲ ਜਾਂਦਾ। ਇਸ ਮੌਕੇ ਸੀਨੀਅਰ ਡਿਪਟੀ ਮੇਅਰ ਰਮਨ ਬਖਸ਼ੀ, ਕੌਂਸਲਰ ਪ੍ਰਮੋਦ ਬੱਬਲਾ, ਕੌਂਸਲਰ ਵਿਰਾਟ ਦੇਵਗਨ, ਕੌਂਸਲਰ ਸਤਿੰਦਰ ਸੱਤ, ਕੌਂਸਲਰ ਸਤੀਸ਼ ਬੱਲੂ, ਕੌਂਸਲਰ ਰਮਨ ਰੰਮੀ, ਕੌਂਸਲਰ ਨਿਤੂ ਟਾਂਗਰੀ, ਕੌਂਸਲਰ ਛਵੀ ਢਿਲੋਂ, ਕੌਂਸਲਰ ਲਖਨਪਾਲ, ਅਰੁਣ ਜੋਸ਼ੀ, ਸਤੀਸ਼ ਸ਼ਰਮਾ, ਵਿਕਾਸ ਦੱਤ, ਅਮਨ ਸ਼ਰਮਾ, ਪਵਨ ਦ੍ਰਾਵਿਡ, ਬਲਬੀਰ ਸਿੰਘ ਬੱਬੀ ਪਹਿਲਵਾਨ, ਅਜੈ ਕੁਮਾਰ ਪੱਪੂ, ਰਵੀ ਪ੍ਰਕਾਸ਼ ਆਸ਼ੂ, ਲਵਲੀ ਗੁਮਟਾਲਾ, ਕੌਂਸਲਰ ਜਗਦੀਸ਼ ਕਾਲੀਆ, ਦਿਲਬਾਗ ਸਿੰਘ, ਅਸ਼ਵਨੀ ਛਾਬੜਾ, ਵਰਿੰਦਰ ਫੁਲ, ਗੁਰਦੇਵ ਜੱਜੀ, ਕੌਂਸਲਰ ਸੁਰਿੰਦਰ ਚੌਧਰੀ, ਡਿੰਪਲ ਅਰੋੜਾ, ਕੌਂਸਲਰ ਸਕੱਤਰ ਸਿੰਘ ਬੱਬੂ, ਕੌਂਸਲਰ ਕੰਵਲਜੀਤ ਢਿਲੋਂ, ਰਾਜੂ ਖੰਡਵਾਲਾ, ਸੰਦੀਪ ਕੋਸ਼ਲ, ਸੰਜੀਵ ਅਰੋੜਾ, ਗੌਰਵ ਸ਼ਰਮਾ, ਸੰਜੀਵ ਟਾਂਗਰੀ ਹਾਜ਼ਰ ਸਨ।

English






