ਜਲੰਧਰ,06 ਅਪ੍ਰੈਲ
ਡਿਪਟੀ ਕਮਿਸ਼ਨਰ ਸ਼੍ਰੀ ਘਨਸ਼ਿਆਮ ਥੋਰੀ ਨੇ ਇੱਕ ਸੰਖੇਪ ਸੰਦੇਸ਼ ਵਿੱਚ ਲੋਕਾਂ ਨੂੰ ਕੋਵਿਡ ਨਿਯਮਾਂ ਦੀ ਪਾਲਣਾ ਅਤੇ ਇਸ ਕੋਵਿਡ ਲਹਿਰ ਨੂੰ ਖਤਮ ਕਰਨ ਲਈ ਜਲਦੀ ਤੋਂ ਜਲਦੀ ਟੀਕਾਕਰਣ ਕਰਵਾਉਣ ਦੀ ਅਪੀਲ ਕੀਤੀ। ਊਨ੍ਹਾਂ ਦਸਿਆ ਕਿ ਹੁਣ ਤੱਕ 1.8 ਲੱਖ ਤੋਂ ਵੱਧ ਵੈਕਸੀਨੇਸ਼ਨ ਲਗਾਈ ਜਾ ਚੁਕੀ ਹੈ। ਸਾਡਾ ਟੀਚਾ ਅਪ੍ਰੈਲ ਤੋਂ ਪਹਿਲਾਂ 45 ਸਾਲ ਤੋਂ ਵਧ ਉਮਰ ਦੇ ਨਾਗਰਿਕਾਂ ਨੂੰ ਕਵਰ ਕਰਨਾ ਹੈ। ਇਸ ਕੰਮ ਵਿਚ ਸਮੂਹ ਨਾਗਰਿਕਾਂ ਦੇ ਸਹਿਯੋਗ ਦੀ ਲੋੜ ਹੈ। ਜੇਕਰ ਤੁਹਾਡੇ ਕੋਲ ਇਕ ਜਗ੍ਹਾ ਤੇ 100 ਤੋਂ ਵੱਧ ਲਾਭਪਾਤਰੀ ਹੋਣ ਤਾਂ ਮੋਬਾਈਲ ਕੈਂਪ ਲਗਾਉਣ ਲਈ ਕਿਰਪਾ ਕਰਕੇ 9888981881, 9501799068 ਨੰਬਰਾਂ ਤੇ ਕਾਲ ਕਰੋ।

English

