ਸਿਵਲ ਸਰਜਨ ਵੱਲੋਂ ਕੋਵਿਡ ਸੇਵਾਵਾਂ ਦੇ ਸੰਬੰਧ ਵਿੱਚ ਪ੍ਰਾਇਵੇਟ ਹਸਪਤਾਲਾਂ ਨਾਲ ਕੀਤੀ ਗਈ ਮੀਟਿੰਗ

Covid services by Civil Surgeon
ਸਿਵਲ ਸਰਜਨ ਵੱਲੋਂ ਕੋਵਿਡ ਸੇਵਾਵਾਂ ਦੇ ਸੰਬੰਧ ਵਿੱਚ ਪ੍ਰਾਇਵੇਟ ਹਸਪਤਾਲਾਂ ਨਾਲ ਕੀਤੀ ਗਈ ਮੀਟਿੰਗ
ਰੂਪਨਗਰ, 22 ਅਪ੍ਰੈਲ 2022
ਗੁਆਂਢੀ ਰਾਜਾਂ ਦੇ ਵਿੱਚ ਕੋਵਿਡ ਕੇਸਾਂ ਦੇ ਵਾਧੇ ਦੇ ਮੱਦੇਨਜਰ ਡਿਪਟੀ ਕਮਿਸ਼ਨਰ ਰੂਪਨਗਰ ਮੈਡਮ ਪ੍ਰੀਤੀ ਯਾਦਵ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਕੋਵਿਡ ਸਿਹਤ ਸੇਵਾਵਾਂ ਦੇ ਮੁਲਾਂਕਣ ਅਤੇ ਨਵੀਆਂ ਹਦਾਇਤਾਂ ਜਾਰੀ ਕਰਨ ਦੇ ਸੰਬੰਧ ਵਿੱਚ ਪ੍ਰਾਇਵੇਟ ਇੰਮਪੈਨਲਡ ਹਸਪਤਾਲਾਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਸਿਵਲ ਸਰਜਨ ਰੂਪਨਗਰ ਡਾ ਪਰਮਿੰਦਰ ਕੁਮਾਰ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਪ੍ਰਾਇਵੇਟ ਹਸਪਤਾਲਾਂ ਵੱਲੋ ਦਿੱਤੀਆਂ ਜਾ ਰਹੀਆਂ ਕੋਵਿਡ ਸੰਬੰਧੀ ਸਿਹਤ ਸੇਵਾਵਾਂ ਜਿਵੇਂ ਕਿ ਐਲ 2 ਅਤੇ ਐਲ 3 ਬੈੱਡਾਂ ਦੀ ਗਿਣਤੀ, ਸਟਾਫ ਦੀ ਗਿਣਤੀ, ਸੁਵਿਧਾਵਾਂ ਦੀ ਉਪਲੱਬਧਤਾ ਆਦਿ ਤੇ ਵਿਸਥਾਰ ਸਹਿਤ ਚਰਚਾ ਕੀਤੀ ਗਈ।

ਹੋਰ ਪੜ੍ਹੋ :- ਕਿੱਤਾ ਮੁਖੀ ਕੋਰਸ ਬੰਦੀਆਂ ਨੂੰ ਰਿਹਾਈ ਤੋਂ ਬਾਅਦ ਬਣਾਉਣਗੇ ਆਤਮ ਨਿਰਭਰ : ਗੌਤਮ ਜੈਨ

ਇਸ ਮੋਕੇ ਡਿਪਟੀ ਮੈਡੀਕਲ ਕਮਿਸ਼ਨਰ ਡਾ ਬਲਦੇਵ ਸਿੰਘ ਨੇ ਦੱਸਿਆ ਕਿ ਜਿਲ੍ਹੇ ਅੰਦਰ ਕੋਵਿਡ ਇੰਮਪੈਨਲਡ 20 ਹਸਪਤਾਲ ਵੱਲੋਂ 25 ਤੱਕ ਕੋਵਿਡ ਬੈੱਡਾਂ ਦੀ ਗਿਣਤੀ ਵਧਾਉਣ ਤੇ ਜ਼ੋਰ ਦਿੱਤਾ ਜਾਵੇਗਾ। ਇਸ ਦੇ ਨਾਲ ਹੀ 50 ਬੈੱਡ ਅਤੇ ਇਸ ਤੋ ਵੱਧ ਸਮਰੱਥਾ ਵਾਲੇ ਹਸਪਤਾਲਾਂ ਵਿੱਚ ਪੀਐਸਏ ਪਲਾਂਟ ਦਾ ਹੋਣਾ ਜਾਂ ਘੱਟ ਤੋ ਘੱਟ ਤਿੰਨ ਦਿਨ ਲਈ ਰਿਜਰਵ ਆਕਸੀਜਨ ਭੰਡਾਰ ਦਾ ਹੋਣਾ ਜਰੂਰੀ ਹੈ।ਜਿੰਨ੍ਹਾ ਹਸਪਤਾਲਾਂ ਵਿੱਚ ਪੀਐਸਏ ਪਲਾਂਟ ਉਪਲੱਬਧ ਹਨ, ਉਹ ਇਸ ਗੱਲ ਨੂੰ ਯਕੀਨੀ ਬਣਾਉਣ ਕਿ ਪਲਾਂਟ ਸਹੀ ਕੰਮ ਕਰ ਰਹੇ ਹਨ।ਇੰਮਪੈਨਲਡ ਹਸਪਤਾਲ ਕੋਵਿਡ ਇਲਾਜ ਸੰਬੰਧੀ ਪਾਸ ਇਲਾਜ ਖਰਚੇ ਅਤੇ ਰਾਜ ਪੱੱਧਰ ਤੋਂ ਜਾਰੀ ਹਦਾਇਤਾਂ ਆਪਣੀਆਂ ਸਿਹਤ ਸੰਸਥਾਵਾਂ ਵਿਖੇ ਡਿਸਪਲੇਅ ਕਰਨਾ ਸੁਨਿਸ਼ਚਿਤ ਕਰਨਗੇ ਅਤੇ ਕੋਵਿਡ ਦੇ ਇਲਾਜ ਲਈ ਜਰੂਰੀ ਸਟਾਫ ਦੀ ਤੈਨਾਤੀ ਵੀ ਯਕੀਨੀ ਬਣਾਈ ਜਾਵੇਗੀ। ਇਸ ਦੇ ਨਾਲ ਹੀ ਉਹਨਾਂ ਜਿਲ੍ਹੇ ਅੰਦਰ ਹੋਰ ਪ੍ਰਾਇਵੇਟ ਹਸਪਤਾਲਾਂ ਨੂੰ ਵੀ ਗੁਜਾਰਿਸ਼ ਕੀਤੀ ਕਿ ਉਹ ਵੀ ਕੋਵਿਡ ਦੇ ਇਲਾਜ ਲਈ ਆਪਣੇ ਆਪ ਨੂੰ ਇੰਮਪੈਨਲਡ ਕਰਵਾਉਣ ਤਾਂ ਜ਼ੋ ਕਿਸੇ ਵੀ ਐਮਰਜੰਸੀ ਹਲਾਤਾਂ ਨੂੰ ਨਜਿੱਠਿਆ ਜਾ ਸਕੇ।
ਇਸ ਮੋਕੇ ਸਟੈਨੋ ਹਰਜਿੰਦਰ ਸਿੰਘ, ਡਾ ਰੁਪਿੰਦਰ ਕੋਰ, ਸੁਖਜੀਤ ਕੰਬੋਜ਼ ਜਿਲ੍ਹਾ ਬੀਸੀਸੀ ਕੋਆਰਡੀਨੇਟਰ, ਗੁਰਦੇਵ ਹਸਪਤਾਲ ਨੂਰਪੁਰਬੇਦੀ, ਸਾਂਘਾ ਹਸਪਤਾਲ, ਪਰਮਾਰ ਹਸਪਤਾਲ, ਬਜਿੰਦਰਾ ਹਸਪਤਾਲ, ਐਸਜੀਟੀਬੀ ਹਸਪਤਾਲ ਸ਼੍ਰੀ ਆਨੰਦਪੁਰ ਸਾਹਿਬ ਦੇ ਅਧਿਕਾਰੀ ਮੋਜੂਦ ਸਨ।