ਕੋਵਿਡ ਵਿਰੋਧੀ ਵੈਕਸੀਨ ਲਗਵਾਉਣ ਲਈ ਲੋਕ ਅੱਗੇ ਆਉਣ-ਐਸ.ਡੀ.ਐਮ ਅਮਨਪ੍ਰੀਤ ਸਿੰਘ

AMANPREET SDM
ਕੋਵਿਡ ਵਿਰੋਧੀ ਵੈਕਸੀਨ ਲਗਵਾਉਣ ਲਈ ਲੋਕ ਅੱਗੇ ਆਉਣ-ਐਸ.ਡੀ.ਐਮ ਅਮਨਪ੍ਰੀਤ ਸਿੰਘ
ਵਿਧਾਨ ਸਭਾ ਚੋਣਾਂ-2022
15 ਤੋਂ 18 ਸਾਲ ਦੇ ਵਿਦਿਆਰਥੀਆਂ ਨੂੰ ਵੈਕਸੀਨ ਲਗਾਉਣ ਲਈ ਸਕੂਲਾਂ ਅੰਦਰ ਵਿਸ਼ੇਸ ਟੀਮਾਂ ਤਾਇਨਾਤ

ਗੁਰਦਾਸਪੁਰ, 21 ਜਨਵਰੀ 2022

ਸ੍ਰੀ ਅਮਨਪ੍ਰੀਤ ਸਿੰਘ ਐਸ.ਡੀ.ਐਮ ਗੁਰਦਾਸਪੁਰ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਕੋਵਿਡ ਵਿਰੋਧੀ ਵੈਕਸੀਨ ਲਗਵਾਉਣ ਲਈ ਵੱਧ ਤੋਂ ਵੱਧ ਅੱਗੇ ਆਉਣ । ਉਨਾਂ ਦੱਸਿਆ ਕਿ 15 ਤੋਂ 18 ਸਾਲ ਦੇ ਵਿਦਿਆਰਥੀਆਂ ਨੂੰ ਕੋਵਿਡ ਵਿਰੋਧੀ ਵੈਕਸੀਨ ਲਾਉਣ ਲਈ ਸਕੂਲਾਂ ਵਿਚ ਸਿਹਤ ਵਿਭਾਗ ਵਲੋਂ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ।

ਹੋਰ ਪੜ੍ਹੋ :-ਬਿਨਾਂ ਕਿਸੇ ਵੈਲਿਡ ਰਿਜ਼ਨ ਤੇ ਨਹੀਂ ਮਿਲੇਗੀ ਕਰਮਚਾਰੀਆਂ ਨੂੰ ਡਿਊਟੀ ਤੋਂ ਛੋਟ- ਜ਼ਿਲ੍ਹਾ ਚੋਣ ਅਫਸਰ

ਐਸ.ਡੀ.ਐਮ ਗੁਰਦਾਸਪੁਰ ਨੇ ਅੱਗੇ ਕਿਹਾ ਕਿ ਜਿਨਾਂ ਲੋਕਾਂ ਵਲੋਂ ਅਜੇ ਤਕ  ਆਪਣੀ ਪਹਿਲੀ ਜਾਂ ਨਿਰਧਾਰਤ ਸਮੇਂ ਤੋਂ ਬਾਅਦ ਦੂਜੀ ਵੈਕਸੀਨ ਨਹੀ ਲਵਾਈ, ਉਹ ਵੈਕਸੀਨ ਲਗਵਾ ਲੈਣ। ਉਨਾਂ ਦੱਸਿਆ ਕਿ ਵਿਧਾਨ ਸਭਾ ਚੋਣਾਂ ਨੂੰ ਮੁੱਖ ਰੱਖਦਿਆਂ ਵੈਕਸੀਨ ਲਗਵਾਉਣ ਵਿਚ ਅਣਗਹਿਲੀ ਜਾਂ ਦੇਰੀ ਨਾ ਕੀਤੀ ਜਾਵੇ, ਤਾਂ ਜੋ 20 ਫਰਵਰੀ ਨੂੰ ਵੋਟਾਂ ਵਾਲੇ ਦਿਨ ਯੋਗ ਵੋਟਰਾਂ ਦੀ 100 ਫੀਸਦ ਵੋਟਿੰਗ ਹੋ ਸਕੇ।

ਉਨਾਂ ਅੱਗੇ ਕਿਹਾ ਕਿ ਵਿਧਾਨ ਸਭਾ ਹਲਕੇ ਗੁਰਦਾਸਪੁਰ ਵਿਖੇ ਕੋਵਿਡ ਵਿਰੋਧੀ ਵੈਕਸੀਨ ਲਗਾਉਣ ਲਈ ਸਿਹਤ ਵਿਭਾਗ ਵਲੋਂ ਤੇਜ਼ੀ ਨਾਲ ਮੁਹਿੰਮ ਵਿੱਢੀ ਗਈ ਹੈ। ਉਨਾਂ ਹਲਕਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਵੈਕਸੀਨ ਲਗਵਾਉਣ ਲਈ ਆਪਣੇ ਬੀ.ਐਲ.ਓ (ਬੂਥ ਲੈਵਲ ਅਫਸਰ) ਨਾਲ ਸੰਪਰਕ ਕੀਤਾ ਜਾਵੇ ਤਾਂ ਜੋ ਜਲਦ ਤੋਂ ਜਲਦ ਵੈਕਸੀਨ ਦੇ 100 ਫੀਸਦ ਟੀਚੇ ਨੂੰ ਪੂਰਾ ਕੀਤਾ ਜਾ ਕੇ। ਉਨਾਂ ਕਿਹਾ ਕਿ ਆਪਣੀ , ਆਪਣੇ ਪਰਿਵਾਰ ਤੇ ਆਲੇ-ਦੁਆਲੇ ਲੋਕਾਂ ਦੀ ਸਿਹਤ ਨੂੰ ਮੁੱਖ ਰੱਖਦਿਆਂ ਵੈਕਸੀਨ ਲਗਵਾਉਣ ਵਿਚ ਲਾਪਰਵਾਹੀ ਨਾ ਵਰਤੀ ਜਾਵੇ।