ਫਾਜ਼ਿਲਕਾ, 1 ਅਕਤੂਬਰ 2021
ਡਾਇਰੈਕਟਰ ਡੇਅਰੀ ਵਿਕਾਸ ਵਿਭਾਗ ਪੰਜਾਬ ਕਰਨੈਲ ਸਿੰਘ ਦੇ ਦਿਸ਼ਾ-ਨਿਰਦੇਸ਼ਾ ਤਹਿਤ ਡੇਅਰੀ ਵਿਕਾਸ ਵਿਭਾਗ ਵੱਲੋਂ ਜਿਲ੍ਹੇ ਦੇ ਵੱਖ-ਵੱਖ ਪਿੰਡਾ ਵਿੱਚ ਦੁੱਧ ਉਤਪਾਦਕ ਜਾਗਰੂਕਤਾ ਕੈਂਪ ਲਗਾਏ ਜਾ ਰਹੇ ਹਨ।ਉਨ੍ਹਾਂ ਦੱਸਿਆ ਕਿ ਕੈਂਪਾਂ ਦੀ ਲੜੀ ਤਹਿਤ ਪਿੰਡ ਆਲਮਗੜ੍ਹ ਅਤੇ ਪਿੰਡ ਚੱਕ ਸੈਦੋਕੇ ਵਿਖੇ ਜਾਗਰੂਕਤਾ ਕੈਂਪ ਆਯੋਜਿਤ ਕੀਤਾ ਗਿਆ।
ਹੋਰ ਪੜ੍ਹੋ :-ਖੰਨਾ ਨੇ ਰਾਸ਼ਟਰਪਤੀ ਨੂੰ ‘ਇਨੀਸ਼ੇਟਿਵ’ ਅਤੇ ‘ਮੈਂ ਇੱਕ ਕੋਰੋਨਾ ਯੌਧਾ ਹਾਂ’ ਪੁਸਤਕਾਂ ਕੀਤੀ ਭੇਂਟ
ਕੈਂਪਾ ਦੌਰਾਨ ਡਿਪਟੀ ਡਾਇਰੈਕਟਰ ਸ਼੍ਰੀ ਰਣਦੀਪ ਕੁਮਾਰ ਹਾਂਡਾ ਨੇ ਡੇਅਰੀ ਦੇ ਕਿੱਤੇ ਨੂੰ ਲਾਹੇਵੰਦ ਦੱਸਦਿਆ ਡੇਅਰੀ ਦੇ ਕਿੱਤੇ ਨੂੰ ਅਪਨਾਉਣ ਲਈ ਕੈਂਪਾ ਵਿੱਚ ਹਾਜਰ ਕਿਸਾਨਾਂ ਨੂੰ ਪ੍ਰੇਰਿਤ ਕੀਤਾ ਅਤੇ ਸਾਫ-ਸੁਥਰਾ ਦੁੱਧ ਪੈਦਾ ਕਰਨ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਕੈਂਪਾਂ ਦੌਰਾਨ ਵਿਭਾਗ ਵੱਲੋਂ ਚਲਾਈਆ ਜਾ ਰਹੀਆਂ ਵੱਖ-ਵੱਖ ਸਕੀਮਾਂ ਬਾਰੇ ਜਾਗਰੂਕ ਕੀਤਾ ਅਤੇ ਕਿਸਾਨਾ ਨੂੰ ਇਨਾ ਸਕੀਮਾਂ ਦਾ ਲਾਭ ਲੈਣ ਲਈ ਪ੍ਰੇਰਿਤ ਕੀਤਾ ਅਤੇ ਵਿਭਾਗ ਵੱਲੋਂ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਤੇ ਚਾਨਣਾ ਪਾਇਆ।
ਇਨਾਂ ਕੈਂਪਾ ਵਿੱਚ ਪਸ਼ੂ ਪਾਲਣ ਵਿਭਾਗ ਦੇ ਡਾ. ਸੋਰਭ ਸਿੰਘ ਅਤੇ ਡਾ. ਰਾਜ ਸਿੰਘ ਨੇ ਪਸ਼ੂਆਂ ਦੀਆਂ ਬਿਮਾਰੀਆਂ, ਉਨ੍ਹਾ ਦੀ ਰੋਕਥਾਮ ਅਤੇ ਹਰੇ ਚਾਰੇ ਦਾ ਸਾਈਲੇਜ ਤੇ ਹੇਅ ਬਣਾਉਣ ਅਤੇ ਪਸ਼ੂਆ ਦੇ ਟੀਕਾ ਕਰਨ ਦੇ ਬਾਰੇ ਡੇਅਰੀ ਫਾਰਮਰਾ ਨੂੰ ਜਾਣਕਾਰੀ ਦਿੱਤੀ।
ਇਸ ਮੌਕੇ ਲੈਬਾਰਟਰੀ ਵੈਨ ਇੰਚਾਰਜ ਜਸਵਿੰਦਰ ਸਿੰਘ, ਗਗਨਪ੍ਰੀਤ ਸਿੰਘ ਤੋਂ ਇਲਾਵਾ ਅਗਾਂਹਵਧੂ ਡੇਅਰੀ ਫਾਰਮਰ ਵੱਡੀ ਗਿਣਤੀ ਵਿਚ ਹਾਜਰ ਸਨ।

English





