-ਵਧੀਕ ਡਿਪਟੀ ਕਮਿਸ਼ਨਰ ਜਗਰਾਉਂ ਵੱਲੋਂ ਦਾਣਾ ਮੰਡੀ ਜਗਰਾਉਂ ‘ਚ ਕੀਤੀ ਅਚਨਚੇਤ ਚੈਕਿੰਗ
ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਲੁਧਿਆਣਾ ਵਿੱਚ ਦੂਜੇ ਰਾਜਾਂ ਤੋਂ ਜਾਅਲੀ ਬਿਲਿੰਗ ਰਾਹੀਂ ਗੈਰਕਾਨੂੰਨੀ ਝੋਨੇੇ/ਚਾਵਲ ਦੀ ਆਮਦ ‘ਤੇ ਨਜ਼ਰ ਰੱਖਣ ਲਈ ਜ਼ਿਲ੍ਹਾ ਅਤੇ ਮਾਰਕੀਟ ਕਮੇਟੀ ਪੱਧਰ ‘ਤੇ 18 ਉਡਣ ਦਸਤੇ ਬਣਾਏ ਹਨ।
ਪੰਜਾਬ ਸਰਕਾਰ ਦੇ ਹੁਕਮਾਂ ਤਹਿਤ, ਜ਼ਿਲ੍ਹਾ ਪੱਧਰਾਂ ‘ਤੇ ਹਰੇਕ ਫਲਾਇੰਗ ਸਕੁਐਡ ਦੀ ਅਗਵਾਈ ਵਧੀਕ ਡਿਪਟੀ ਕਮਿਸ਼ਨਰਾਂ ਦੇ ਨਾਲ ਉਨ੍ਹਾਂ ਦੇ ਪੁਲਿਸ ਹਮਰੁਤਬਾ ਅਤੇ ਮੰਡੀ ਬੋਰਡ, ਫੂਡ ਸਪਲਾਈ, ਤਹਿਸੀਲਦਾਰ/ਨਾਇਬ ਤਹਿਸੀਲਦਾਰ ਆਬਕਾਰੀ ਦੇ ਨੁਮਾਇੰਦਿਆਂ ਦੁਆਰਾ ਕੀਤੀ ਜਾਵੇਗੀ ਤਾਂ ਜੋ ਆਦੇਸ਼ਾਂ ਦੀ ਸਖਤੀ ਨਾਲ ਪਾਲਣਾ ਯਕੀਨੀ ਬਣਾਈ ਜਾ ਸਕੇ। ਉਪ-ਮੰਡਲ ਪੱਧਰਾਂ ‘ਤੇ, ਦਸਤਿਆਂ ਦੀ ਅਗਵਾਈ ਐਸ.ਡੀ.ਐਮਜ਼ ਦੇ ਨਾਲ ਪੁਲਿਸ ਅਧਿਕਾਰੀਆਂ ਅਤੇ ਹੋਰਾਂ ਦੇ ਨਾਲ ਹੋਵੇਗੀ।
ਅੱਗੇ, ਆਦੇਸ਼ਾਂ ਵਿੱਚ ਕਿਹਾ ਗਿਆ ਹੈ ਕਿ ਇਹ ਦਸਤੇ ਅਨਾਜ ਮੰਡੀਆਂ/ਕਮਿਸ਼ਨ ਏਜੰਟਾਂ ਦਾ ਨਿਰੀਖਣ ਕਰਨਗੇ ਅਤੇ ਰੋਜ਼ਾਨਾ ਉਨ੍ਹਾਂ ਦੇ ਦਫਤਰ ਨੂੰ ਇੱਕ ਰਿਪੋਰਟ ਸੌਂਪਣਗੇ। ਦੂਜੇ ਸੂਬਿਆਂ ਤੋਂ ਝੋਨੇੇ/ਚਾਵਲ ਦੀ ਅਣਅਧਿਕਾਰਤ ਆਮਦ ‘ਤੇ ਨਜ਼ਰ ਰੱਖਣ ਲਈ ਇਹ ਦਸਤੇ ਆਪਣੇ ਖੇਤਰਾਂ ਵਿੱਚ ਰਾਤ ਨੂੰ ਅਚਨਚੇਤ ਦੌਰੇ ਵੀ ਕਰਨਗੇ।
ਇਸ ਦੌਰਾਨ ਡਿਪਟੀ ਕਮਿਸ਼ਨਰ ਦੀਆਂ ਹਦਾਇਤਾਂ ‘ਤੇ ਏ.ਡੀ.ਸੀ. ਜਗਰਾਉਂ ਡਾ. ਨਯਨ ਦੀ ਅਗਵਾਈ ਵਿੱਚ ਤਹਿਸੀਲਦਾਰ ਮਨਮੋਹਨ ਕੌਸ਼ਿਕ, ਐਸ.ਐਚ.ਓ ਕਿਰਨਦੀਪ ਕੌਰ, ਏ.ਐਫ.ਐਸ.ਓ ਬੇਅੰਤ ਸਿੰਘ ਅਤੇ ਹੋਰਾਂ ਦੀ ਅਗਵਾਈ ਵਾਲੀ ਟੀਮ ਨੇ ਬੁੱਧਵਾਰ ਨੂੰ ਪੁਰਾਣੀ ਅਨਾਜ ਮੰਡੀ ਵਿੱਚ ਨਿਰੀਖਣ ਕੀਤਾ ਅਤੇ ਗੋਇਲ ਬ੍ਰੋਕਰ, ਸ਼੍ਰੀ ਮਹਾਵੀਰ ਬ੍ਰੋਕਰੇਜ, ਪਿਆਰੇ ਲਾਲ ਰਮੇਸ਼ ਚੰਦਰ ਅਤੇ ਗਗਨ ਗੋਇਲ ਐਂਡ ਸੰਨਜ਼ ਦੇ ਰਿਕਾਰਡ ਦੀ ਜਾਂਚ ਕੀਤੀ।
ਕਮਿਸ਼ਨ ਏਜੰਟਾਂ ਨੇ ਉਡਣ ਦਸਤਿਆਂ ਨੂੰ ਇਹ ਭਰੋਸਾ ਦਿੱਤਾ ਕਿ ਉਹ ਦੂਜੇ ਰਾਜਾਂ ਤੋਂ ਝੋਨਾ/ਚਾਵਲ ਨਹੀਂ ਖਰੀਦਣਗੇ।
ਵਧੀਕ ਡਿਪਟੀ ਕਮਿਸ਼ਨਰ ਜਗਰਾਉਂ ਨੇ ਕਿਹਾ ਗਲਤ ਕੰਮ ਕਰਨ ਵਾਲਿਆਂ ਨੂੰ ਸਖ਼ਤ ਕਾਰਵਾਈ ਦਾ ਸਾਹਮਣਾ ਕਰਨਾ ਪਵੇਗਾ ਅਤੇ ਕਿਹਾ ਕਿ ਉਡਣ ਦਸਤੇ ਗੈਰਕਾਨੂੰਨੀ ਝੋਨਾ ਲਿਆ ਰਹੇ ਟਰੱਕਾਂ ਦੀ ਆਵਾਜਾਈ ‘ਤੇ ਦਿਨ-ਰਾਤ ਨਜ਼ਰ ਰੱਖਣਗੇ।

English






