ਖੇਤੀਬਾੜੀ ਵਿਭਾਗ ਵੱਲੋਂ ਪਿੰਡ ਪੰਡੋਰੀ ’ਚ ਕਿਸਾਨ ਗੋਸ਼ਟੀ

ਖੇਤੀਬਾੜੀ ਵਿਭਾਗ ਵੱਲੋਂ ਪਿੰਡ ਪੰਡੋਰੀ ’ਚ ਕਿਸਾਨ ਗੋਸ਼ਟੀ
ਖੇਤੀਬਾੜੀ ਵਿਭਾਗ ਵੱਲੋਂ ਪਿੰਡ ਪੰਡੋਰੀ ’ਚ ਕਿਸਾਨ ਗੋਸ਼ਟੀ
ਕਿਸਾਨਾਂ ਨੂੰ ਫ਼ਸਲਾਂ ਤੋਂ ਵਧੇਰੇ ਆਮਦਨ ਲੈਣ ਬਾਰੇ ਕੀਤਾ ਜਾਗਰੂਕ

ਮਹਿਲ ਕਲਾਂ/ਬਰਨਾਲਾ, 4 ਅਪ੍ਰੈਲ 2022

ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਬਰਨਾਲਾ ਵੱਲੋਂ ਪਿੰਡ ਪੰਡੋਰੀ ਵਿਖੇ ਮੁੱਖ ਖੇਤੀਬਾੜੀ ਅਫ਼ਸਰ ਬਰਨਾਲਾ ਡਾ. ਬਲਬੀਰ ਚੰਦ ਦੇ ਦਿਸ਼ਾ ਨਿਰਦੇਸ਼ਾਂ ਅੁਨਸਾਰ ਕਿਸਾਨ ਗੋਸ਼ਟੀ ਕਰਾਈ ਗਈ।

ਹੋਰ ਪੜ੍ਹੋ :-ਮਿਸ਼ਨ ਇੰਦਰਧਨੁਸ਼ ਤਹਿਤ ਟੀਕਾਕਰਨ ਕੈਂਪ ਲਗਾਇਆ

ਇਸ ਸਮੇਂ ਡਾ. ਜਰਨੈਲ ਸਿੰਘ ਬਲਾਕ ਖੇਤੀਬਾੜੀ ਅਫਸਰ ਮਹਿਲ ਕਲਾਂ ਨੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸੱਠੀ ਮੰੂਗੀ ਦੀ ਬਿਜਾਈ ਸਮੇਂ ਸਿਰ ਅਤੇ ਪੰਜਾਬ ਯੂਨੀਵਰਸਿਟੀ ਲੁਧਿਆਣਾ ਵੱਲੋਂ ਪ੍ਰਮਾਣਿਤ ਕਿਸਮਾਂ (ਜਿਵੇਂ ਕਿ ਐਸ ਐਮ ਐਲ 1827,832,668 ਆਦਿ) ਦੀ ਬਿਜਾਈ ਕੀਤੀ ਜਾਵੇ ਤਾਂ ਜੋ ਘੱਟ ਖਰਚੇ ਨਾਲ ਵੱਧ ਝਾੜ ਲਿਆ ਜਾ ਸਕੇ। ਉਨਾਂ ਕਿਹਾ ਕਿ ਮੰੂਗੀ ਦੀ ਫਸਲ ਲਗਾਉਣ ਨਾਲ ਧਰਤੀ ਦੀ ਉਪਜਾਊ ਸ਼ਕਤੀ ਅਤੇ ਕਿਸਾਨ ਦੀ ਆਮਦਨੀ ਵਿੱਚ ਵਾਧਾ ਹੰੁਦਾ ਹੈ। ਇਸ ਮੌਕੇ ਡਾ. ਅਮਨਦੀਪ ਕੌਰ ਖੇਤੀਬਾੜੀ ਮਾਹਿਰ ਫਾਰਮ ਸਲਾਹਕਾਰ ਕੇਂਦਰ, ਬਰਨਾਲਾ ਨੇ ਕਿਸਾਨਾਂ ਨੂੰ ਮੱਕੀ ਅਤੇ ਝੋਨੇ ਦੀ ਫਸਲ ਤੇ ਕੀੜੇ-ਮਕੌੜੇ ਅਤੇ ਬਿਮਾਰੀਆਂ ਦੇ ਹਮਲੇ ਬਾਰੇ ਵਿਸਥਾਰ-ਪੂਰਕ ਜਾਣਕਾਰੀ ਦਿੱਤੀ।

ਇਸ ਮੌਕੇ ਸਨਵਿੰਦਰਪਾਲ ਸਿੰਘ ਬਰਾੜ ਬੀ.ਟੀ.ਐਮ, ਮਹਿਲ ਕਲਾਂ ਨੇ ਮਾਂਹ ਦੀ ਫਸਲ, ਸਬਜ਼ੀਆਂ ਦੀ ਘਰੇਲੂ ਬਗੀਚੀ ਬਾਰੇ ਅਤੇ ਆਤਮਾ ਸਕੀਮ ਅਧੀਨ ਦਾ ਕਿਸਾਨਾਂ ਨੂੰ ਸਹਾਇਕ ਧੰਦੇ ਅਪਨਾਉਣ ਲਈ ਵਿਸਥਾਰ-ਪੂਰਕ ਜਾਣਕਾਰੀ ਦਿੱਤੀ। ਇਸ ਮੌਕੇ ਡਾ. ਜਸਮੀਨ ਸਿੱਧੂ ਸਿੰਘ ਖੇਤੀ ਵਿਕਾਸ ਅਫਸਰ, ਮਹਿਲ ਕਲਾਂ ਨੇ ਕਿਸਾਨਾਂ ਨੂੰ ਬਾਸਮਤੀ ਦੀ ਫਸਲ ਬਾਰੇ ਅਤੇ ਪਾਣੀ ਬਚਾਉਣ ਦੀਆਂ ਵੱਖ-ਵੱਖ ਵਿਧੀਆਂ ਜਿਵੇਂ ਕਿ ਤੁਪਕਾ ਸਿੰਚਾਈ, ਫੁਹਾਰਾ ਸਿਸਟਮ ਆਦਿ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਖੇਤੀਬਾੜੀ ਮਾਹਿਰਾਂ ਦੀ ਟੀਮ ਵਿੱਚ ਸ੍ਰੀ ਯਾਦਵਿੰਦਰ ਸਿੰਘ ਤੁੰਗ ਏ.ਈ.ਓ, ਸ੍ਰੀ ਚਰਨ ਰਾਮ ਏ.ਈ.ਓ, ਸ੍ਰੀ ਹਰਪਾਲ ਸਿੰਘ ਸਿੱਧੂ ਖੇਤੀਬਾੜੀ ਉਪ ਨਿਰੀਖਣ, ਤੇ ਕੁਲਵੀਰ ਸਿੰਘ ਏੇ.ਟੀ.ਐੱਮ ਤੇ ਕਿਸਾਨ ਅਰਜਿੰਦਰ ਸਿੰਘ, ਹਰਮਨ ਸਿੰਘ, ਜਰਨੈਲ ਸਿੰਘ, ਪ੍ਰੀਤਮ ਸਿੰਘ, ਰਜਿੰਦਰ ਸਿੰਘ, ਮੰਦਰ ਸਿੰਘ ਆਦਿ ਹਾਜ਼ਰ ਸਨ।