ਐਸਏਐਸ ਨਗਰ 15 ਨਵੰਬਰ 2021
ਸ਼ੋਸ਼ਲ ਵੈਲਫੇਅਰ ਵੀਮੈਨ ਐਡ ਚਾਈਲਡ ਡਿਵੈਲਪਮੈਟ ਵਿਭਾਗ ਵਲੋ ਅੱਜ ਆਸ਼ਾ ਕਿਰਣ ਸੈਕਟਰ -46 ਡੀ , ਚੰਡੀਗੜ੍ਹ ਵਿਖੇ ਅੰਗਹੀਣਾਂ ਲਈ ਮੈਗਾ ਕੈਪ ਲਗਾਇਆ ਗਿਆ, ਜਿਸ ਵਿਚ ਜ਼ਿਲ੍ਹਾ ਬਿਊਰੋ ,ਰੋਜ਼ਗਾਰ ਜਨਰੇਸ਼ਨ ਅਤੇ ਕਾਰੋਬਾਰ ਦੀ ਟੀਮ ਵੱਲੋ ਰਜਿਸਟ੍ਰੇਸ਼ਨ ਕੈਪ ਲਗਾਇਆ ਗਿਆ ।
ਹੋਰ ਪੜ੍ਹੋ :-ਜਿਲ੍ਹੇ ਅੰਦਰ 26 ਨਵੰਬਰ ਤੋਂ ‘ਮੁੱਖ ਮੰਤਰੀ ਪੰਜਾਬ ਮੋਤੀਆ ਮੁਕਤ ਅਭਿਆਨ’ ਦੀ ਸ਼ੁਰੂਆਤ: ਡਿਪਟੀ ਕਮਿਸ਼ਨਰ
ਇਸ ਮੌਕੇ ਸ੍ਰੀਮਤੀ ਮੀਨਾਕਸ਼ੀ ਗੋਇਲ , ਡਿਪਟੀ ਡਾਇਰੈਕਟਰ, ਰੋਜ਼ਗਾਰ ਉਤਪਤੀ ਹੁਨਰ ਵਿਕਾਸ ਅਤੇ ਸਿਖਲਾਈ, ਮੋਹਾਲੀ ਵਲੋ ਵਿਕਲਾਂਗ ਉਮੀਦਵਾਰਾਂ ਨੂੰ ਰਜ਼ਿਸਟੇ੍ਰਸ਼ਨ ਕਰਵਾਉਣ ਲਈ ਪ੍ਰਰਿਤ ਕੀਤਾ ਗਿਆ ਅਤੇ ਸਰਕਾਰ ਵਲੋ ਮਿਲਣ ਵਾਲੀਆਂ ਸਹੂਲਤਾਂ ਬਾਰੇ ਵੀ ਜਾਣਕਾਰੀ ਦਿੱਤੀ ਗਈ। ਸ੍ਰੀ ਮਨਜੇਸ਼ ਸ਼ਰਮਾ ਡਿਪਟੀ ਸੀ.ਈ.ਓ. ਵਲੋ ਵੀ ਪ੍ਰਾਰਥੀਆਂ ਦੀ ਕਾਓਸਲਿੰਗ ਕੀਤੀ ਗਈ ।

English






