ਫਿਰੋਜ਼ਪੁਰ 30 ਅਕਤੂਬਰ 2021
ਹੋਰ ਪੜ੍ਹੋ :-ਜ਼ਿਲੇ ਵਿਚ ਵੱਖ-ਵੱਖ ਥਾਈਂ ਸ਼ਹੀਦ ਪੁਲਿਸ ਜਵਾਨਾਂ ਦੀ ਯਾਦ ਕੀਤੀ ਤਾਜ਼ਾ
ਇਸ ਮੌਕੇ ਦਲਬਾਰਾ ਸਿੰਘ ਸਹਾਇਕ ਖੁਰਾਕ ਸਪਲਾਈ ਅਫਸਰ, ਰਾਮ ਪ੍ਰਸ਼ਾਦ ਜਿਲ੍ਹਾ ਪ੍ਰਧਾਨ ਦਿ ਕਲਾਸ ਫੋਰਥ ਯੂਨੀਅਨ ਫਿਰੋਜ਼ਪੁਰ, ਪ੍ਰਵੀਨ ਕੁਮਾਰ ਜਨਰਲ ਸਕੱਤਰ, ਰਾਮ ਅਵਤਾਰ ਮੁੱਖ ਸਲਾਹਕਾਰ ਅਤੇ ਪੂਰੇ ਸਟਾਫ ਨੇ ਬਲਵੰਤ ਸਿੰਘ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ।
ਇਸ ਮੌਕੇ ਦਲਬਾਰਾ ਸਿੰਘ ਸਹਾਇਕ ਖੁਰਾਕ ਸਪਲਾਈ ਅਫਸਰ ਨੇ ਦੱਸਿਆ ਕਿ ਬਲਵੰਤ ਸਿੰਘ ਵੱਲੋਂ ਆਪਣੇ 39 ਸਾਲ 7 ਮਹੀਨੇ ਦੇ ਕਾਰਜਕਾਲ ਦੌਰਾਨ ਦਫ਼ਤਰ ਫੂਡ ਸਪਲਾਈ ਵਿਭਾਗ ਵਿਚ ਚੰਗੀਆਂ ਸੇਵਾਵਾਂ ਨਿਭਾਉਣ ਤੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਸੇਵਾ ਮੁਕਤ ਹੋਏ ਬਲਵੰਤ ਸਿੰਘ ਨੂੰ ਆਪਣੀਆਂ ਸ਼ੁੱਭਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਸਾਡੇ ਸਾਥੀ ਬਲਵੰਤ ਸਿੰਘ ਹਮੇਸ਼ਾ ਹੀ ਸਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਦੇ ਹਨ।
ਇਸ ਤੋ ਪਹਿਲਾ ਜ਼ਿਲ੍ਹਾ ਪ੍ਰਧਾਨ ਰਾਮ ਪ੍ਰਸ਼ਾਦ, ਜ਼ਿਲ੍ਹਾ ਜਨਰਲ ਸਕੱਤਰ ਪਰਵੀਨ ਕੁਮਾਰ, ਮੁੱਖ ਸਲਾਹਕਾਰ ਰਾਮ ਅਵਤਾਰ ਨੇ ਸੰਬੋਧਨ ਕਰਦਿਆਂ ਸਾਥੀ ਬਲਵੰਤ ਸਿੰਘ ਨੂੰ ਵਿਭਾਗ ਵਿਚ ਚੰਗੀਆਂ ਸੇਵਾਵਾਂ ਨਿਭਾਉਣ ਤੇ ਉਨ੍ਹਾਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਸਾਥੀ ਵੱਲੋ ਆਪਣੀ 39 ਸਾਲ 7 ਮਹੀਨੇ ਦੀ ਨੌਕਰੀ ਪੂਰੀ ਇਮਾਨਦਾਰੀ ਅਤੇ ਬੇਦਾਗ਼ ਰਹਿ ਕੇ ਕੀਤੀ ਹੈ। ਉਨ੍ਹਾਂ ਕਿਹਾ ਕਿ ਸਾਥੀ ਬਲਵੰਤ ਸਿੰਘ ਆਪਣੀ ਨੌਕਰੀ ਪ੍ਰਤੀ ਵੀ ਪੂਰੀ ਮਿਹਨਤ ਤੇ ਲਗਨ ਨਾਲ ਕੰਮ ਕਰਦੇ ਰਹੇ ਹਨ।
ਵਿਨੋਦ ਕੁਮਾਰ ਬਲਵੀਰ ਸਿੰਘ ਰਾਮਦਿਆਲ ਰਾਮ ਸ਼ਰਨ ਹਰਜਿੰਦਰ ਕੁਮਾਰ ਸੁਖਪਾਲ ਸਿੰਘ ਅਸ਼ੋਕ ਕੁਮਾਰ ਰਾਜ ਕੁਮਾਰ ਮੱਖਣ ਸਿੰਘ ਮੁਲਖ ਰਾਜਇਸ ਮੌਕੇ ਬਲਵੀਰ ਸਿੰਘ ਕੇਂਦਰ ਪ੍ਰਧਾਨ, ਵਿਨੋਦ ਕੁਮਾਰ, ਰਾਮ ਦਿਆਲ, ਰਾਜ ਕੁਮਾਰ,ਅਸ਼ੋਕ ਕੁਮਾਰ, ਪਿੱਪਲ ਸਿੰਘ, ਰਾਮ ਸ਼ਰਮ, ਮੁਲਖ ਰਾਜ, ਮੁੱਖਣ ਚੰਦ, ਨਰਿੰਦਰ ਕੁਮਾਰ, ਰਜਿੰਦਰ ਕੁਮਾਰ ਸਮੇਤ ਵੱਡੀ ਗਿਣਤੀ ਵਿਚ ਬਲਵੰਤ ਸਿੰਘ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ।
ਅੰਤ ਵਿਚ ਬਲਵੰਤ ਸਿੰਘ ਨੂੰ ਯਾਦਗਾਰੀ ਚਿੰਨ੍ਹ ਅਤੇ ਤੋਹਫ਼ੇ ਦੇ ਕੇ ਸਨਮਾਨਿਤ ਵੀ ਕੀਤਾ ਗਿਆ।

English






