ਬਾਗਬਾਨੀ ਵਿਭਾਗ ਵੱਲੋਂ ਫਸਲਾਂ ਦੀ ਕਾਸ਼ਤ ਸਬੰਧੀ ਚਲਾਈਆਂ ਜਾ ਰਹੀਆਂ ਸਹੂਲਤਾਂ/ਸਕੀਮਾਂ ਦਾ ਵੱਧ ਤੋਂ ਵੱਧ ਲਾਭ ਲੈਣ ਕਿਸਾਨ:—ਡਿਪਟੀ ਡਾਇਰੈਕਟਰ ਬਾਗਬਾਨੀ

Balkar Singh (1)
ਬਾਗਬਾਨੀ ਵਿਭਾਗ ਵੱਲੋਂ ਫਸਲਾਂ ਦੀ ਕਾਸ਼ਤ ਸਬੰਧੀ ਚਲਾਈਆਂ ਜਾ ਰਹੀਆਂ ਸਹੂਲਤਾਂ/ਸਕੀਮਾਂ ਦਾ ਵੱਧ ਤੋਂ ਵੱਧ ਲਾਭ ਲੈਣ ਕਿਸਾਨ:—ਡਿਪਟੀ ਡਾਇਰੈਕਟਰ ਬਾਗਬਾਨੀ
ਫਿਰੋਜ਼ਪੁਰ 7 ਦਸੰਬਰ 2022 
ਬਾਗਬਾਨੀ ਵਿਭਾਗ ਵੱਲੋਂ ਜਿਲ੍ਹੇ ਅੰਦਰ ਬਾਗਬਾਨੀ ਫਸਲਾਂ ਦੇ ਸਮੁੱਚੇ ਪਸਾਰ ਲਈ ਨਵੀਨਤਮ ਕਿਸਮਾਂ ਦੀ ਪੈਦਾਵਾਰ, ਪਾਸਾਰ ਸੇਵਾਵਾਂ ਅਤੇ ਤਕਨੀਕੀ ਜਾਣਕਾਰੀ ਦੇਣ ਲਈ ਉਪਰਾਲੇ ਕੀਤੇ ਜਾ ਰਹੇ ਹਨ ਤਾਂ ਜੋ ਕਿ ਜਿਮੀਦਾਰਾਂ/ਬਾਗਬਾਨਾਂ ਦੀ ਆਮਦਨ ਵਿੱਚ ਵਾਧਾ ਕੀਤਾ ਜਾ ਸਕੇ। ਇਸ ਦੇ ਨਾਲ ਕਿਸਾਨਾਂ ਨੂੰ ਕਣਕ ਅਤੇ ਝੋਨੇ ਦੇ ਰਿਵਾਇਤੀ ਫਸਲੀ ਚੱਕਰ ਵਿੱਚੋਂ ਬਾਹਰ ਕੱਢ ਕੇ ਕੁਦਰਤੀ ਸੋਮਿਆਂ ਨੂੰ ਵੀ ਖਤਮ ਹੋਣ ਤੋਂ ਬਚਾਇਆ ਜਾ ਸਕੇ।

ਹੋਰ ਪੜ੍ਹੋ – ਸੂਬਾ ਪੱਧਰੀ ਖੇਡ ਮੁਕਾਬਲਿਆਂ ਵਿੱਚ ਰੂਪਨਗਰ ਦੀਆਂ ਫੁੱਟਬਾਲ ਖਿਡਾਰਨਾਂ ਨੇ ਮਾਰੀਆਂ ਮੱਲ੍ਹਾਂ

ਇਹ ਜਾਣਕਾਰੀ ਦਿੰਦਿਆਂ ਡਿਪਟੀ ਡਾਇਰੈਕਟਰ ਬਾਗਬਾਨੀ ਫਿਰੋਜਪੁਰ ਡਾ:ਬਲਕਾਰ ਸਿੰਘ ਨੇ ਦੱਸਿਆ ਕਿ ਵਿਭਾਗ ਵੱਲੋਂ ਚਲਾਈਆਂ ਜਾ ਰਹੀਆਂ ਵੱਖ—ਵੱਖ ਸਕੀਮਾਂ ਜਿਵੇਂ ਕਿ ਕੌਮੀ ਬਾਗਬਾਨੀ ਮਿਸ਼ਨ ਅਧੀਨ ਪਲਾਂਟੇਸ਼ਨ, ਖੁੰਬਾਂ ਦੀ ਪੈਦਾਵਾਰ, ਸਹਿਦ ਮੱਖੀ ਪਾਲਣ, ਹਾਈਬਰਿਡ ਸਬਜੀਆਂ, ਫੁੱਲਾਂ ਅਤੇ ਸਬਜੀਆਂ ਦੀ ਸੁਰੱਖਿਅਤ ਖੇਤੀ ਜਿਸ ਵਿੱਚ ਪੌਲੀ ਹਾਊਸ, ਨੈਟ ਹਾਊਸ, ਲੋ—ਟੰਨਲ, ਕੋਲਡ ਸਟੌਰ, ਪੈਕ ਹਾਉੂਸ, ਕੋਲਡ ਰੂਮ, ਪ੍ਰੀ ਕੂਲਿੰਗ ਯੂਨਿਟ, ਮੋਬਾਇਲ ਪ੍ਰੀਕੁਲਿੰਗ ਯੁਨਿਟ, ਜੈਵਿਕ ਖੇਤੀ ,ਰਾਇਪਨਿੰਗ ਚੈਂਬਰ ਤੇ ਮਲਚਿੰਗ ਆਦਿ ਬਾਗਬਾਨੀ ਮਸ਼ੀਨਰੀ ਤੇ ਉਪਦਾਨ ਦਿੱਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਆਰ.ਕੇ.ਵੀ.ਵਾਈ ਸਕੀਮ ਅਧੀਨ ਆਨ ਫਾਰਮ ਕੋਲਡ ਰੂਮ, ਆਈ.ਐਨ.ਐਮ, ਬੈਬੂ਼ੰ ਸਟੇਕਿੰਗ ਤੇ 50 ਪ੍ਰਤੀਸ਼ਤ ਵਿੱਤੀ ਸਹਾਇਤਾ ਦੇਣ ਦੀ ਵਿਵਸਥਾ ਹੈ। ਇਸ ਤੋਂ ਇਲਾਵਾ ਖੇਤੀਬਾੜੀ ਬੁਨਿਆਦੀ ਢਾਂਚਾਂ ਫੰਡ ਸਕੀਮ ਤਹਿਤ ਵੀ 3 ਪ੍ਰਤੀਸ਼ਤ ਸਾਲ ਦੀ ਵਿਆਜ ਸਹਾਇਤਾ 2 ਕਰੋੜ ਤੱਕ ਦੇ ਪ੍ਰਜੈਕਟਾਂ ਲਈ 7 ਸਾਲਾਂ ਤੱਕ ਲੋਨ ਤੇ ਛੋਟ ਦਿੱਤੀ ਜਾ ਰਹੀ ਹੈ। ਸੋ ਇਨ੍ਹਾਂ ਸਕੀਮਾਂ ਦਾ ਲਾਭ ਲੈਣ ਲਈ ਆਪਣੇ ਜ਼ਿਲ੍ਹੇ ਦੇ ਡਿਪਟੀ ਡਾਇਰੈਕਟਰ ਬਾਗਬਾਨੀ (75080-18825) ਅਤੇ ਤਕਨੀਕੀ ਸਟਾਫ ਬਾਗਬਾਨੀ ਵਿਕਾਸ ਅਫਸਰਾਨ ਫਿਰੋਜ਼ਪੁਰ (98557-63508 ਅਤੇ 98768—90003) ਤੇ ਸੰਪਰਕ ਕਰਕੇ ਵਧੇਰੇ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ।