ਵਿਸੇਸ਼ ਜਰੂਰਤਾਂ ਵਾਲੇ ਬੱਚਿਆਂ ਨੇ ਦੀਵਾਲੀ ਮੌਕੇ ਆਪਣੇ ਬਣਾਏ ਦੀਵੇ, ਮੋਮਬੱਤੀਆਂ ਡਿਪਟੀ ਕਮਿਸ਼ਨਰ ਨੂੰ ਭੇਂਟ ਕੀਤੇ

BABITA
ਵਿਸੇਸ਼ ਜਰੂਰਤਾਂ ਵਾਲੇ ਬੱਚਿਆਂ ਨੇ ਦੀਵਾਲੀ ਮੌਕੇ ਆਪਣੇ ਬਣਾਏ ਦੀਵੇ, ਮੋਮਬੱਤੀਆਂ ਡਿਪਟੀ ਕਮਿਸ਼ਨਰ ਨੂੰ ਭੇਂਟ ਕੀਤੇ
-ਡਿਪਟੀ ਕਮਿਸ਼ਨਰ ਵੱਲੋਂ ਇੰਨ੍ਹਾਂ ਬੱਚਿਆਂ ਦੇ ਸੈਂਟਰ ਲਈ ਹਰ ਮਦਦ ਦੇਣ ਦਾ ਭਰੋਸਾ

ਫਾਜਿ਼ਲਕਾ, 29 ਅਕਤੂਬਰ 2021

ਸਕੂਲ ਸਿੱਖਿਆ ਵਿਭਾਗ ਵੱਲੋਂ ਇੱਥੇ ਵਿਸੇਸ਼ ਜਰੂਰਤਾਂ ਵਾਲੇ ਬੱਚਿਆਂ ਲਈ ਚਲਾਏ ਜਾ ਰਹੇ ਜਿ਼ਲ੍ਹਾ ਪੱਧਰੀ ਕੇਂਦਰ ਦੇ ਬੱਚਿਆਂ ਵੱਲੋਂ ਅੱਜ ਆਪਣੇ ਵੱਲੋਂ ਤਿਆਰ ਕੀਤੇ ਦੀਵੇ ਅਤੇ ਮੋਮਬੱਤੀਆਂ ਜਿ਼ਲ੍ਹੇ ਦੇ ਡਿਪਟੀ ਕਮਿਸ਼ਨਰ ਸ੍ਰੀਮਤੀ ਬਬੀਤਾ ਕਲੇਰ ਨੂੰ ਭੇਂਟ ਕੀਤੇ। ਇਸ ਲਈ ਡਿਪਟੀ ਕਮਿਸ਼ਨਰ ਨੇ ਉਨ੍ਹਾਂ ਨੂੰ ਦੀਵਾਲੀ ਦੀਆਂ ਸੁਭਕਾਮਨਾਵਾਂ ਦਿੱਤੀਆਂ।

ਹੋਰ ਪੜ੍ਹੋ :-ਸਿਵਲ ਹਸਪਤਾਲ ਨਵਾਂਸ਼ਹਿਰ ਵਿਖੇ ਮੁਫ਼ਤ ਖਾਣੇ ਦੀ ਸਹੂਲਤ ਮੁੜ ਹੋਈ ਸ਼ੁਰੂ 

ਇਸ ਮੌਕੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇੰਨ੍ਹਾਂ ਬੱਚਿਆਂ ਦੇ ਸੈਂਟਰ ਨੂੰ ਵਕਤ ਦੀਆਂ ਜਰੂਰਤਾਂ ਦੇ ਹਾਣ ਦਾ ਕਰਨ ਲਈ ਅਤੇ ਇੰਨ੍ਹਾਂ ਬੱਚਿਆਂ ਦੇ ਲਈ ਸਹਾਇਕ ਸਿੱਖਣ ਸਮੱਗਰੀ ਮੁਹਈਆ ਕਰਵਾਉਣ ਲਈ ਹਰ ਸੰਭਵ ਮਦਦ ਜਿ਼ਲ੍ਹਾ ਪ੍ਰਸਾ਼ਸਨ ਵੱਲੋਂ ਦਿੱਤੀ ਜਾਵੇਗੀ। ਉਨ੍ਹਾਂ ਨੇ ਇਸ ਸੰਬਧੀ ਸਿੱਖਿਆ ਵਿਭਾਗ ਨੂੰ ਪ੍ਰੋਜ਼ੈਕਟ ਤਿਆਰ ਕਰਨ ਲਈ ਕਿਹਾ ਤਾਂ ਜ਼ੋ ਇਸੇ ਅਨੁਸਾਰ ਇਸ ਸੈਂਟਰ ਵਿਚ ਅੱਗੇ ਕੰਮ ਕੀਤਾ ਜਾ ਸਕੇ।ਇਸ ਦੌਰਾਨ ਇੰਨ੍ਹਾਂ ਬੱਚਿਆ ਵੱਲੋਂ ਤਿਆਰ ਸਮੱਗਰੀ ਦਾ ਡੀਸੀ ਦਫ਼ਤਰ ਵਿਚ ਸਟਾਲ ਵੀ ਲਗਾਇਆ ਗਿਆ ਜਿੱਥੋਂ ਲੋਕਾਂ ਨੇ ਇਹ ਦੀਵੇ, ਮੋਮਬੱਤੀਆਂ ਅਤੇ ਫੁੱਲਦਾਨ ਖਰੀਦੇ। ਵਿਸੇਸ਼ ਜਰੂਰਤਾਂ ਵਾਲੇ ਬੱਚਿਆਂ ਨੂੰ ਮੁੱਢਲੀ ਜੀਵਨ ਜਾਂਚ ਦੇ ਨਾਲ ਨਾਲ ਕੋਈ ਨਾ ਕੋਈ ਕਿੱਤਾਮੁੱਖੀ ਸਿਖਲਾਈ ਵੀ ਦਿੱਤੀ ਜਾਂਦੀ ਹੈ ਤਾਂ ਜ਼ੋ ਇਹ ਬੱਚੇ ਵੱਡੇ ਹੋ ਕੇ ਆਪਣੇ ਲਈ ਕੁਝ ਪੈਸੇ ਕਮਾਉਣ ਦੇ ਯੋਗ ਹੋ ਸਕਨ ਅਤੇ ਆਪਣਾ ਵਿਸੇਸ਼ ਹੁਨਰ ਵਿਕਸਤ ਕਰ ਸਕਨ।

ਸੈਂਟਰ ਦੀ ਇੰਚਾਰਚ ਗੀਤਾ ਗੋਸਵਾਮੀ ਨੇ ਦੱਸਿਆ ਕਿ ਇਸ ਸੈਂਟਰ ਵਿਚ 65 ਬੱਚੇ ਪੜ੍ਹ ਰਹੇ ਹਨ ਅਤੇ ਇੰਨ੍ਹਾਂ ਦੀ ਸੰਭਾਲ ਅਤੇ ਪੜਾਈ ਲਈ ਸਰਕਾਰ ਨੇ ਅਧਿਆਪਕ ਤੇ ਵਲੰਟੀਅਰ ਵੀ ਰੱਖੇ ਹੋਏ ਹਨ।

ਇਸ ਮੌਕੇ ਐਸਡੀਐਮ ਸ: ਰਵਿੰਦਰ ਸਿੰਘ ਅਰੋੜਾ ਵੀ ਹਾਜਰ ਸਨ।