
ਹਰ ਘਰ ਨਲ,ਹਰ ਘਰ ਜਲ ਮਿਸ਼ਨ ਤਹਿਤ ਸਾਫ ਪਾਣੀ ਮੁੱਹਈਆ ਕਰਵਾਉਣ ਲਈ ਵਿਭਾਗ ਵਚਨਬੱਧ – ਐਕਸੀਅਨ ਚਮਕ ਸਿੰਗਲਾ
ਫਾਜ਼ਿਲਕਾ 13 ਮਈ 2022
ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਅਧੀਨ ਪੈਂਦੇ ਉਪ ਮੰਡਲ ਜਲਾਲਾਬਾਦ ਵੱਲੋ ਅੱਜ 75ਵੇਂ ਅਜ਼ਾਦੀ ਦੇ ਅੰਮ੍ਰਿਤ ਮਹਾਂਉਤਸਵ ਵਜੋਂ ਉਪ ਮੰਡਲ ਜਲਾਲਾਬਾਦ ਅਧੀਨ ਪੈਂਦੇ ਚੱਕ ਸੋਹਣਾ ਸਾਂਦੜ ਅਤੇ ਕਾਹਨੇ ਵਾਲਾ ਪਿੰਡਾਂ ਵਿੱਚ ਗ੍ਰਾਮ ਪੰਚਾਇਤਾ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਆਮ ਇਜਲਾਸ ਬੁਲਾਏ ਗਏ।
ਹੋਰ ਪੜ੍ਹੋ :-ਵਿਧਾਇਕ ਭੋਲਾ ਵੱਲੋਂ ਹੰਬੜਾ ਰੋਡ ‘ਤੇ ਸਰਕਾਰੀ ਸਕੂਲ ਦਾ ਦੌਰਾ
ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ, ਡਵੀਜ਼ਨ ਫਾਜ਼ਿਲਕਾ ਦੇ ਐਕਸੀਅਨ ਸ਼੍ਰੀ ਚਮਕ ਸਿੰਗਲਾ, ਐੱਸ.ਡੀ.ਓ ਸ਼੍ਰੀ ਬਲਵਿੰਦਰ ਸਿੰਘ ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਵਿਭਾਗ ਦੇ ਜੇ.ਈ ਅਤੇ ਬੀ.ਆਰ.ਸੀ ਵੱਲੋ ਪਿੰਡ ਪੱਧਰ ਤੇ ਗ੍ਰਾਮ ਸਭਾ ਬੁਲਾ ਕੇ ਆਮ ਇਜਲਾਸ ਕੀਤੇ ਗਏ। ਪੀਣ ਵਾਲੇ ਪਾਣੀ ਸਬੰਧੀ ਆ ਰਹੀਆਂ ਮੁਸ਼ਕਿਲਾਂ ਅਤੇ ਸਮੱਸਿਆਵਾਂ ਬਾਰੇ ਵਿਚਾਰ ਚਰਚਾ ਕੀਤੀ ਗਈ ਅਤੇ ਪਿੰਡ ਵਾਸੀਆਂ ਨੂੰ ਤਰਲ ਅਤੇ ਠੋਸ ਕੂੜਾ ਪ੍ਰੋਜੈਕਟ ਸਬੰਧੀ ਵੀ ਜਾਗਰੂਕ ਕਰਦੇ ਹੋਏ ਇਸ ਦੇ ਹੋਣ ਵਾਲੇ ਲਾਭ ਬਾਰੇ ਵੀ ਦੱਸਿਆ ਅਤੇ ਨਾਲ ਹੀ ਸੋਲੀਡ ਵੈਸਟ ਮੈਨੇਜਮੈਂਟ ਤੇ ਲੀਕਵਡ ਵੈਸਟ ਮੈਨੇਜਮੈਂਟ ਬਾਰੇ ਵਿਸਥਾਰ ਨਾਲ ਵਿਚਾਰ ਚਰਚਾ ਕੀਤੀ। ਇਸ ਮੌਕੇ ਬੀ.ਆਰ.ਸੀ ਵੱਲੋ ਪੀਣ ਯੋਗ ਪਾਣੀ ਨੂੰ ਸੰਜਮ ਨਾਲ ਵਰਤਣ ਅਤੇ ਪਾਣੀ ਦੀ ਬਰਬਾਦੀ ਨੂੰ ਰੋਕਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾਣ ਸਬੰਧੀ ਜਾਗਰੂਕ ਵੀ ਕੀਤਾ।
ਇਸ ਮੌਕੇ ਵਿਭਾਗ ਦੇ ਆਈ.ਈ.ਸੀ ਮੈਡਮ ਪੂਨਮ ਧੂੜੀਆ ਦੇ ਨਾਲ ਵਿਭਾਗ ਦੇ ਬੀ.ਆਰ.ਸੀ ਅਮਨਦੀਪ ਕੰਬੋਜ, ਪਰਮਿੰਦਰ ਕੌਰ ਅਤੇ ਪਿੰਡ ਦੇ ਸਰਪੰਚ ਸ਼੍ਰੀਮਤੀ ਸੁਨੀਤਾ ਰਾਣੀ ਅਤੇ ਸ਼੍ਰੀ ਸੰਜੀਵ ਕੁਮਾਰ ਆਪਣੀਆਂ ਆਪਣੀਆਂ ਪੰਚਾਇਤਾ ਨਾਲ ਸ਼ਾਮਿਲ ਸਨ।

English




