ਰੂਪਨਗਰ 14 ਮਾਰਚ 2022
ਕਮਾਂਡੈਂਟ ਜਨਰਲ ਪੰਜਾਬ ਹੋਮ ਗਾਰਡਜ ਅਤੇ ਡਾਇਰੈਕਟਰ ਸਿਵਲ ਡਿਫੈਂਸ ਪੰਜਾਬ ਚੰਡੀਗੜ ਸ੍ਰੀ ਕੇ.ਐਸ. ਘੁੰਮਣ ਅਤੇ ਸ੍ਰੀ ਹਰਮਨਜੀਤ ਸਿੰਘ ਡਿਪਟੀ ਕਮਾਂਡੈਂਟ ਜਰਨਲ ਪੰਜਾਬ ਹੋਮ ਗਾਰਡਜ਼ ਅਤੇ ਡਿਪਟੀ ਡਾਇਰੈਕਟਰ ਸਿਵਲ ਡਿਫੈਂਸ ਪੰਜਾਬ ਚੰਡੀਗੜ ਜੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸ੍ਰੀ ਲਖਵੀਰ ਸਿੰਘ ਐਡਮਨ ਅਫਸਰ ਵਲੋਂ ਜ਼ਿਲ੍ਹਾ ਮੁੱਖ ਦਫਤਰ ਰੂਪਨਗਰ ਵਿਖੇ ਡਿਊਟੀ ਦੋਰਾਨ ਮ੍ਰਿਤਕ ਜਵਾਨ ਸ੍ਰੀ ਸੁਲਤਾਜ ਕੁਮਾਰ ਦੀ ਪਤਨੀ ਗੁਰਨਾਮ ਕੌਰ ਪਿੰਡ ਬ੍ਰਹਮਪੁਰ ਜ਼ਿਲ੍ਹਾ ਰੂਪਨਗਰ ਨੂੰ ਤੀਹ ਲੱਖ ਰੁਪੈ ਦੀ ਬੀਮਾ ਰਾਸ਼ੀ ਦਾ ਚੈੱਕ ਸਪੁਰਦ ਕੀਤਾ ਗਿਆ।
ਇਸ ਮੌਕੇ ਸ੍ਰੀ ਲਖਵੀਰ ਸਿੰਘ ਐਡਮਨ ਅਫਸਰ ਨੇ ਮ੍ਰਿਤਕ ਗਾਰਡ ਦੇ ਪਰਿਵਾਰਕ ਮੈਂਬਰਾਂ ਨੂੰ ਯਕੀਨ ਦਿਵਾਇਆ ਕਿ ਮਹਿਕਮਾ ਹਮੇਸ਼ਾ ਉਨਾਂ ਨਾਲ ਮਦਦ ਲਈ ਤਿਆਰ ਰਹੇਗਾ ਅਤੇ ਮ੍ਰਿਤਕ ਜਵਾਨ ਵਲੋਂ ਮਹਿਕਮੇ ਵਿੱਚ ਨਿਭਾਈ ਗਈ ਸੇਵਾ ਦਾ ਪੂਰਾ ਸਨਮਾਨ ਹਮੇਸ਼ਾ ਕੀਤਾ ਜਾਵੇਗਾ। ਉਨ੍ਹਾਂ ਵਲੋਂ ਕਿਹਾ ਗਿਆ ਕਿ ਪਿਛਲੇ ਇਕ ਅਰਸੇ ਦੌਰਾਨ ਮ੍ਰਿਤਕ ਜਵਾਨਾਂ ਦੇ ਪਰਿਵਾਰਾਂ ਨੂੰ ਬੀਮਾ ਰਾਸ਼ੀ ਅਤੇ ਵੈਲਫੇਅਰ ਫੰਡ ਰਾਸੀ ਸਮੇਂ ਸਿਰ ਮੁਹੱਈਆ ਕਰਵਾਈ ਗਈ ਹੈ।ਜਵਾਨਾ ਦੇ ਵੈਲਫੇਅਰ ਦਾ ਹਮੇਸ਼ਾ ਧਿਆਨ ਰੱਖਿਆ ਜਾਂਦਾ ਹੈ ਤਾਂ ਜ਼ੋ ਊਨਾਂ ਨੂੰ ਡਿਊਟੀ ਦੌਰਾਨ ਕਿਸੇ ਪ੍ਰਕਾਰ ਦੀ ਸੱਮਸਿਆ ਨਾਂ ਆ ਸਕੇ। ਇਸ ਮੌਕੇ ਉਨਾਂ ਕਿਹਾ ਕਿ ਡਿਊਟੀ ਪ੍ਰਤੀ ਸਮਰਪਣ ਅਤੇ ਸਮਾਜ ਸੇਵਾ ਵਿੱਚ ਹੋਮ ਗਾਰਡਜ ਵਿਭਾਗ ਦਾ ਕੰਮ ਬਹੁਤ ਹੀ ਸ਼ਲਾਘਾਯੋਗ ਕਦਮ ਹੈ। ਇਸ ਮੌਕੇ ਤੇ ਸ੍ਰੀ ਮਹਿੰਦਰ ਸਿੰਘ ਪਲਟੂਨ ਕਮਾਂਡਰ , ਸ਼੍ਰੀ ਪ੍ਰੇਮ ਨਰਾਇਣ ਕਾਰਪੋਰਲ ਇੰਸਟਕਟਰ ਅਤੇ ਸ਼੍ਰੀਮਤੀ ਨਵਜੋਤ ਕੋਰ ਜੁ/ਸਹਾਇਕ ਅਤੇ ਨੰਬਰਦਾਰ ਅਸ਼ੋਕ ਕੁਮਾਰ ਪਿੰਡ ਬ੍ਰਹਮਪੁਰ ਜਿਲਾ ਰੂਪਨਗਰ ਵੀ ਹਾਜ਼ਰ ਸਨ।

English




