ਸ਼੍ਰੀ ਚਮਕੌਰ ਸਾਹਿਬ, 31 ਦਸੰਬਰ 2021
ਡਿਪਟੀ ਕਮਿਸ਼ਨਰ ਸ਼੍ਰੀਮਤੀ ਸੋਨਾਲੀ ਗਿਰਿ ਨੇ ਅੱਜ ਸਬ-ਡਿਵੀਜ਼ਨਲ ਮੈਜੀਸਿਟਰੇਟ ਦਫਤਰ ਦੇ ਕਮੇਟੀ ਰੂਮ ਵਿੱਚ ਸ਼ਨੀਵਾਰ ਨੂੰ ਮੁੱਖ ਮੰਤਰੀ ਪੰਜਾਬ ਸ. ਚਰਨਜੀਤ ਸਿੰਘ ਚੰਨੀ ਦੇ ਸ਼੍ਰੀ ਚਮਕੌਰ ਸਾਹਿਬ ਅਤੇ ਮੋਰਿੰਡਾ ਵਿੱਖੇ ਹੋਣ ਵਾਲੇ ਵੱਖ-ਵੱਖ ਸਮਾਗਮਾਂ ਲਈ ਕੀਤੇ ਗਏ ਪ੍ਰਬੰਧਾਂ ਦਾ ਜਾਇਜ਼ਾ ਲਿਆ।
ਹੋਰ ਪੜ੍ਹੋ :-ਭਾਜਪਾ ਵੱਲੋਂ ਦਿੱਲੀ ਗੁਰਦੁਆਰਾ ਕਮੇਟੀ ’ਤੇ ਕੰਟਰੋਲ ਕਰਨ ਦਾ ਯਤਨ ਸਿੱਖ ਕੌਮ ਦੇ ਮਾਮਲਿਆਂ ਵਿਚ ਸਿੱਧਾ ਦਖਲ : ਅਕਾਲੀ ਦਲ
ਇਸ ਮੀਟਿੰਗ ਵਿੱਚ ਏ.ਡੀ.ਸੀ ਦੀਪਸ਼ਿਖਾ ਸ਼ਰਮਾ, ਐੱਸ.ਪੀ ਅੰਕੁਰ ਗੁਪਤਾ, ਐੱਸ.ਡੀ.ਐੱਮ ਪਰਮਜੀਤ ਸਿੰਘ, ਕਾਰਜਕਾਰੀ ਇੰਜੀਨੀਅਰ ਲੋਕ ਨਿਰਮਾਣ ਵਿਭਾਗ ਰਾਜਪ੍ਰੀਤ ਸਿੰਘ ਸਿੱਧੂ, ਐੱਸ.ਐਮ.ਓ ਡਾ. ਸੀ.ਪੀ ਸਿੰਘ, ਕਾਰਜਸਾਧਕ ਅਫਸਰ ਨਗਰ ਪੰਚਾਇਤ ਅਵਤਾਰ ਸਿੰਘ, ਐੱਸ.ਡੀ.ਓ ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲੇ ਵਿਭਾਗ ਸੁਰਿੰਦਰ ਸਿੰਘ, ਏ.ਈ.ਪੀ.ਡਬਲਿਊ.ਡੀ ਓਮ ਪ੍ਰਕਾਸ਼ ਅਤੇ ਹੋਰ ਸੀਨੀਅਰ ਅਧਿਰਕਾਰੀ ਹਾਜ਼ਰ ਸਨ।

English




