ਡਿਪਟੀ ਕਮਿਸ਼ਨਰ ਵੱਲੋਂ ਅਸਲਾ ਧਾਰਕਾਂ ਨੂੰ ਆਪਣੇ ਲਾਇਸੈਂਸ ਦਾ ਨਵੀਨੀਕਰਨ ਸਮੇਂ ਸਿਰ ਕਰਵਾਉਣ ਦੀ ਹਦਾਇਤ

Himanshu Aggarwal
ਈ ਸੇਵਾ ਪੋਰਟਲ ਤੋਂ ਜਾਰੀ ਹੋਣ ਵਾਲੇ ਸਰਟੀਫ਼ਿਕੇਟਾਂ/ਦਸਤਾਵੇਜ਼ ਹੁਣ ਲੋਕ ਆਪਣੇ ਮੋਬਾਇਲ ਜਾਂ ਕੰਪਿਊਟਰ ਰਾਹੀਂ ਵੀ ਡਾਊਨਲੋਡ ਕਰ ਸਕਣਗੇ
ਲਾਇਸੈਂਸ ਦਾ ਸਮੇਂ ਸਿਰ ਨਵੀਨੀਕਰਨ ਨਾ ਕਰਵਾਉਣ ਵਾਲੇ ਜਾਂ ਅਸਲੇ ਦਾ ਵਿਖਾਵੇ ਦੇ ਤੌਰ ਤੇ ਪ੍ਰਦਰਸ਼ਨ ਕਰਨ ਵਾਲਿਆਂ ਤੇ ਹੋਵੇਗੀ ਕਾਰਵਾਈ
ਫਾਜਿ਼ਲਕਾ, 21 ਅਪ੍ਰੈਲ 2022
ਜਿ਼ਲ੍ਹੇ ਦੇ ਡਿਪਟੀ ਕਮਿਸ਼ਨਰ ਡਾ: ਹਿਮਾਂਸੂ ਅਗਰਵਾਲ ਆਈਏਐਸ ਨੇ ਅਸਲਾਂ ਧਾਰਕਾਂ ਲਈ ਨਿਰਦੇਸ਼ ਜਾਰੀ ਕੀਤੇ ਹਨ ਕਿ ਉਹ ਆਪਣੇ ਲਾਇਸੈਂਸ ਦਾ ਸਮੇਂ ਸਿਰ ਨਵੀਨੀਕਰਨ ਲਾਜਮੀ ਤੌਰ ਤੇ ਕਰਵਾ ਲੈਣ ਅਤੇ ਅਜਿਹਾ ਨਾ ਕਰਨ ਤੇ ਕਾਨੂੰਨੀ ਕਾਰਵਾਈ ਆਰੰਭ ਕੀਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਨਿਰਧਾਰਤ ਮਿਤੀ ਤੱਕ ਲਾਇਸੈਂਸ ਰਿਨਿਊ ਕਰਵਾਉਣਾ ਕਾਨੂੰਨਨ ਲਾਜਮੀ ਹੁੰਦਾ ਹੈ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਸਮੇਂ ਜਿ਼ਲ੍ਹੇ ਅੰਦਰ ਲਗਭਗ 664 ਅਸਲਾ ਲਾਇਸੈਂਸ ਧਾਰਕ ਨਵੀਨੀਕਰਨ ਦੀ ਮਿਆਦ ਖਤਮ ਹੋਣ ਦੇ ਬਾਵਜੂਦ ਵੀ ਲਾਇਸੈਂਸ ਨਵੀਨ ਕਰਵਾਉਣ ਲਈ ਬਿਨੈ ਪੱਤਰ ਦਾਖਲ ਨਹੀਂ ਕਰ ਰਹੇ, ਜਿਸ ਕਰਕੇ ਕਾਨੂੰਨ ਵਿਵਸਥਾ ਕਾਇਮ ਰੱਖਣ ਵਿੱਚ ਅਸਰ ਪੈ ਸਕਦਾ ਹੈ। ਇਸ ਅਣਗਿਹਲੀ ਕਰਕੇ ਅਜਿਹੇ ਅਸਲਾ ਧਾਰਕਾਂ ਦੇ ਵਿਰੁੱਧ ਅਸਲਾ ਐਕਟ 1959 ਅਤੇ ਸੋਧ ਐਕਟ 2019 ਅਨੁਸਾਰ ਉਲੰਘਣਾ ਕਰਨ ਦੇ ਦੋਸ਼ ਵਿੱਚ ਕਾਰਵਾਈ ਕੀਤੀ ਜਾ ਸਕਦੀ ਹੈ ਅਤੇ ਲਾਇਸੈਂਸ ਕੈਂਸਲ ਕਰਕੇ ਅਸਲਾ ਜਮਾ ਕਰਵਾਇਆ ਜਾਵੇਗਾ।

ਹੋਰ ਪੜ੍ਹੋ :-ਕਮਿਸ਼ਨਰ ਜਲੰਧਰ ਮੰਡਲ ਦੇ ਦਫ਼ਤਰ ਵਿਖੇ ਪੁਰਾਣੀਆਂ ਫਾਈਲਾਂ ਦੇ ਕਾਗਜ਼ਾਂ ਦੀ ਬੋਲੀ 28 ਨੂੰ

ਡਾ: ਹਿਮਾਂਸੂ ਅਗਰਵਾਲ ਨੇ ਅੱਗੇ ਕਿਹਾ ਕਿ ਇਹ ਵੀ ਸਿ਼਼ਕਾਇਤਾਂ ਪ੍ਰਾਪਤ ਹੋ ਰਹੀਆਂ ਹਨ ਕਿ ਸਮਾਜਿਕ ਪ੍ਰਚਾਰ ਮਾਧਿਅਮਾਂ ਜਿਵੇਂ ਫੇਸਬੁੱਕ, ਵਟਸਐਪ ਆਦਿ ਰਾਹੀਂ ਜਾਂ ਵਿਆਹ ਸ਼ਾਦੀ ਦੇ ਸਮਾਗਮਾਂ ਦੇ ਅੰਦਰ ਅਸਲਾ ਧਾਰਕਾਂ ਵਲੋਂ ਵਿਖਾਵੇ ਦੇ ਤੌਰ ਤੇ ਅਸਲੇ ਦਾ ਪ੍ਰਦਸ਼ਨ ਕੀਤਾ ਜਾਂਦਾ ਹੈ, ਜੋ ਕਿ ਗੈਰ ਕਾਨੂੰਨੀ ਹੈ। ਇਸ ਲਈ ਜੇਕਰ ਕੋਈ ਅਸਲਾ ਧਾਰਕ ਅਜਿਹੀ ਉਲੰਘਣਾ ਕਰਦਾ ਪਾਇਆ ਜਾਵੇਗਾ ਜਾਂ ਜਿਲ੍ਹੇ ਵਿੱਚ ਅਮਨ ਕਾਨੂੰਨ ਦੀ ਵਿਵਸਥਾ ਨੂੰ ਵਿਗਾੜਨ ਦੀ ਕੋਸਿ਼਼ਸ਼ ਕਰੇਗਾ ਤਾਂ ਉਸ ਵਿਰੁੱਧ ਆਰਮਜ਼ ਐਕਟ ਦੀ ਧਾਰਵਾਂ ਤਹਿਤ ਕਾਰਵਾਈ ਕੀਤੀ ਜਾਵੇਗੀ। ਸਾਰੇ ਅਸਲਾ ਲਾਇਸੈਂਸ ਧਾਰਕ ਇਸ ਪ੍ਰਤੀ ਇਤਿਹਾਤ ਵਰਤਣ ਤਾਂ ਜੋ ਅਪਰਾਧਿਕ ਪ੍ਰਵਿਤੀ ਨੂੰ ਠੱਲ ਪਾਉਣ ਵਿੱਚ ਮੱਦਦ ਮਿਲ ਸਕੇ। ਇਸ ਲਈ ਜਿਲ੍ਹੇ ਦੇ ਸਾਰੇ ਅਸਲਾ ਲਾਇਸੈਂਸ ਧਾਰਕਾਂ ਨੂੰ ਜਿ਼ਲ੍ਹੇ ਦਾ ਮਹੌਲ ਸੁਖਾਵਾਂ ਰੱਖਣ ਲਈ ਜਿ਼ਲ੍ਹਾ ਪ੍ਰਸ਼ਾਸਨ ਦਾ ਸਹਿਯੋਗ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।

ਉਨ੍ਹਾਂ ਨੇ ਕਿਹਾ ਕਿ ਨਵੇਂ ਅਸਲਾ ਲਾਇਸੈਂਸ ਦੇਣ ਤੋਂ ਪਹਿਲਾਂ ਵੀ ਸਖਤੀ ਵਰਤੀ ਜਾਵੇਗੀ ਅਤੇ ਪ੍ਰਾਰਥੀ ਦਾ ਪੇਸ਼ਾ, ਜ਼ਰੂਰਤ, ਜ਼ਮੀਨ ਦੇ ਕਾਗਜ਼ ਅਤੇ ਪੁਲਿਸ ਵੈਰੀਫਿਕੇਸ਼ਨ ਉਪਰੰਤ ਹੀ ਅਸਲਾ ਜਾਰੀ ਕੀਤਾ ਜਾਵੇਗਾ। ਅਸਲੇ ਨਾਲ ਸਬੰਧਤ ਕਿਸ ਦੀ ਮਸਲੇ ਲਈ ਸਿਰਫ ਸੋਮਵਾਰ ਨੂੰ 11 ਤੋਂ 1 ਵਜੇ ਤੱਕ ਹੀ  ਡਿਪਟੀ ਕਮਿਸ਼ਨਰ ਦਫ਼ਤਰ ਨਾਲ ਰਾਬਤਾ ਕੀਤਾ ਜਾ ਸਕਦਾ ਹੈ।