ਬੈਂਕਾਂ ਵਿਚ ਲੋਨ ਲਈ ਲੋਕਾਂ ਦੀਆਂ ਬਕਾਇਆ ਅਰਜੀਆਂ ਦਾ ਸਮਾਂਬੱਧ ਨਿਪਟਾਰਾ ਕਰਨ ਦੇ ਹੁਕਮ
ਫਾਜ਼ਿਲਕਾ, 30 ਮਾਰਚ 2022
ਡਿਪਟੀ ਕਮਿਸ਼ਨਰ ਸ੍ਰੀਮਤੀ ਬਬੀਤਾ ਕਲੇਰ ਨੇ ਅੱਜ਼ ਇੱਥੇ ਜਿ਼ਲ੍ਹੇ ਦੀਆਂ ਬੈਂਕਾਂ ਦੇ ਕੰਮਕਾਜ ਦੀ ਤਿਮਾਹੀ ਸਮੀਖਿਆ ਬੈਠਕ ਕੀਤੀ। ਇਸ ਮੌਕੇ ਉਨ੍ਹਾਂ ਨੇ ਬੈਂਕਾਂ ਨੂੰ ਹਦਾਇਤ ਕੀਤੀ ਕਿ ਗਰੀਬੀ ਰੇਖਾਂ ਤੋਂ ਹੇਠਾਂ ਰਹਿ ਰਹੇ ਲੋਕਾਂ ਨੂੰ ਉਪਰ ਚੁੱਕਣ ਅਤੇ ਆਪਣਾ ਕਾਰੋਬਾਰ ਕਰਨ ਲਈ ਲੋਨ ਮੁਹਈਆ ਕਰਵਾਏ ਜਾਣ ਅਤੇ ਉਨ੍ਹਾਂ ਨੂੰ ਆਰਥਿਕ ਤੌਰ ਤੇ ਅੱਗੇ ਵੱਧਣ ਵਿਚ ਮਦਦ ਕੀਤੀ ਜਾਵੇ।
ਹੋਰ ਪੜ੍ਹੋ :-ਵਿਧਾਇਕ ਕੁਲਵੰਤ ਸਿੱਧੂ ਨੇ ਰੋਡਵੇਜ ਦੀ ਬੱਸ ਦੀ ਕੀਤੀ ਅਚਨਚੇਤ ਚੈਕਿੰਗ
ਡਿਪਟੀ ਕਮਿਸ਼ਨਰ ਨੇ ਬੈਂਕਾਂ ਵਿਚ ਵੱਖ-ਵੱਖ ਸਵੈ ਰੋਜਗਾਰਾਂ ਲਈ ਲੋਨ ਲੈਣ ਲਈ ਪ੍ਰਾਰਥੀਆਂ ਵੱਲੋਂ ਦਿੱਤੀਆਂ ਅਰਜੀਆਂ ਦਾ ਸਮਾਂਬੱਧ ਨਿਪਟਾਰਾ ਕਰਨ ਦੇ ਹੁਕਮ ਜਾਰੀ ਕੀਤੇ। ਉਨ੍ਹਾਂ ਕਿਹਾ ਕਿ ਇਸ ਵਿਚ ਕੁਤਾਹੀ ਕਰਨ ਵਾਲੀਆਂ ਬੈਂਕਾਂ ਖਿਲਾਫ ਆਰ.ਬੀ.ਆਈ. ਨੂੰ ਲਿਖ ਦਿੱਤਾ ਜਾਵੇਗਾ।ਉਨ੍ਹਾਂ ਕਿਹਾ ਕਿ ਸਮੂਹ ਬੈਂਕ ਆਪੋ-ਆਪਣੇ ਬੈਂਕਾਂ ਵਿਖੇ ਪਈਆਂ ਬਕਾਈਆਂ ਦਰਖਾਸਤਾਂ ਨੂੰ ਜਲਦ ਤੋਂ ਜਲਦ ਨਿਪਟਾਈਆ ਜਾਵੇ।
ਆਰਬੀਆਈ ਦੇ ਏਜੀਐਮ ਸ੍ਰੀ ਯੋਗੇਸ਼ ਅਗਰਵਾਲ ਨੇ ਕਿਹਾ ਕਿ ਵੱਖ-ਵੱਖ ਵਿਭਾਗਾਂ ਵੱਲੋਂ ਬੈਂਕਾਂ ਨੂੰ ਸਪਾਂਸਰਸ ਕੀਤੇ ਕੇਸਾਂ ਨੂੰ ਵੀ ਵਿਸ਼ੇਸ਼ ਤਵਜੋਂ ਦਿੱਤੀ ਜਾਵੇ ਅਤੇ ਛੋਟੋ-ਛੋਟੇ ਕਰਜੇ ਦੇਣ `ਚ ਢਿਲ ਨਾ ਵਰਤਦਿਆਂ ਤੁਰੰਤ ਕਰਜੇ ਦਿੱਤੇ ਜਾਣ। ਇਸ ਤੋਂ ਇਲਾਵਾ ਜਿੰਨਾਂ ਕੇਸਾਂ ਦੀ ਸੈਂਕਸ਼ਨ ਹੋ ਗਈ ਹੈ ਉਨ੍ਹਾਂ ਲਾਭਪਾਤਰੀਆਂ ਨੂੰ ਜਲਦ ਤੋਂ ਜਲਦ ਲੋਨ ਦਿੱਤੇ ਜਾਣ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੇ ਜਿਹੜੇ ਬੈਂਕਾਂ ਵੱਲੋਂ ਵਿੱਤੀ ਸਾਖ਼ਰਤਾ ਸਲਾਹਕਾਰ ਨਿਯੁਕਤ ਨਹੀ ਕੀਤੇ ਗਏ ਉਹ ਵੀ ਜਲਦ ਤੋਂ ਜਲਦ ਰੱਖੇ ਜਾਣ।
ਇਸ ਮੌਕੇ ਆਰਬੀਆਈ ਦੇ ਏਜੀਐਮ ਯੋਗੇਸ਼ ਅਗਰਵਾਲ ਨੇ ਬੈਂਕਾਂ ਨੂੰ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਨਿਰਧਾਰਤ ਟੀਚੇ ਪੂਰੇ ਕਰਨ ਲਈ ਕਿਹਾ।ਨਾਬਾਰਡ ਦੇ ਡੀਡੀਐਮ ਸ੍ਰੀ ਅਸ਼ਵਨੀ ਕੁਮਾਰ ਨੇ ਨਾਬਾਰਡ ਵੱਲੋਂ ਚਲਾਈਆਂ ਜਾਂਦੀਆਂ ਵੱਖ-ਵੱਖ ਸਰਕਾਰੀ ਸਕੀਮਾਂ ਦੀ ਜਾਣਕਾਰੀ ਦਿੱਤੀ।
ਐਲਡੀਐਮ ਸ੍ਰੀ ਰਾਜੇਸ਼ ਕੁਮਾਰ ਚੌਧਰੀ ਨੇ ਬੈਕਾਂ ਨੂੰ ਕਿਹਾ ਕਿ ਕੋਈ ਵੀ ਦਰਖਾਸਤ ਜਿਆਦਾ ਸਮਂਾ ਆਪਣੇ ਕੋਲ ਰੱਖੀ ਜਾਵੇ, ਦਰਖਾਸਤ ਦਾ ਨਿਪਟਾਰਾ ਹਰ ਹੀਲੇ ਸਮੇਂ ਸਿਰ ਕੀਤਾ ਜਾਣਾ ਯਕੀਨੀ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਖੇਤੀਬਾੜੀ ਵਿਭਾਗ ਦੇ ਸੈਕਟਰ ਅਤੇ ਸਵੈ-ਰੋਜ਼ਗਾਰ ਦੇ ਕਾਰੋਬਾਰ ਨੂੰ ਪ੍ਰਫੂਲਿਤ ਕਰਨ ਲਈ ਵੀ ਵੱਧ ਤੋਂ ਵੱਧ ਕਰਜੇ ਮੁਹਈਆ ਜਾਣ।
ਇਸ ਮੌਕੇ ਸ੍ਰੀ ਤਲਵਿੰਦਰ ਸਿੰਘ, ਸ੍ਰੀ ਕੁਲਵੰਤ ਵਰਮਾ ਤੋਂ ਇਲਾਵਾ ਵੱਖ-ਵੱਖ ਬੈਂਕਾਂ ਦਾ ਸਟਾਫ ਆਦਿ ਵੀ ਹਾਜਰ ਸਨ।
ਇਸ ਮੌਕੇ ਸ੍ਰੀ ਤਲਵਿੰਦਰ ਸਿੰਘ, ਸ੍ਰੀ ਕੁਲਵੰਤ ਵਰਮਾ ਤੋਂ ਇਲਾਵਾ ਵੱਖ-ਵੱਖ ਬੈਂਕਾਂ ਦਾ ਸਟਾਫ ਆਦਿ ਵੀ ਹਾਜਰ ਸਨ।

English





