ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਵਲੋਂ ਪਿੰਡ ਫੁੱਲੜਾ ਦੇ ਮਿ੍ਰਤਕ ਪਰਿਵਾਰਾਂ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ

Mr. Mohammad Ishfaq
ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਵਲੋਂ ਪਿੰਡ ਫੁੱਲੜਾ ਦੇ ਮਿ੍ਰਤਕ ਪਰਿਵਾਰਾਂ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ

ਗੁਰਦਾਸਪੁਰ, 6 ਅਪ੍ਰੈਲ  2022

ਡਿਪਟੀ ਕਮਿਸ਼ਨਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫਾਕ ਵਲੋਂ ਪਿੰਡ ਫੁੱਲੜਾ ਵਿਖੇ ਜ਼ਮੀਨੀ ਵਿਵਾਦ ਕਾਰਨ ਹੋਏ ਝਗੜੇ ਵਿਚ ਗੋਲੀ ਚੱਲਣ ਨਾਲ ਮਾਰੇ ਗਏ ਤਿੰਨ ਵਿਅਕਤੀਆਂ ਦੇ ਪਰਿਵਾਰਕ ਮੈਂਬਰਾਂ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਇਸ ਮੌਕੇ ਅਮਨਪ੍ਰੀਤ ਸਿੰਘ ਐਸ.ਡੀ.ਐਮ ਗੁਰਦਾਸਪੁਰ ਤੇ ਜਗਤਾਰ ਸਿੰਘ ਤਹਿਸੀਲਦਾਰ ਵੀ ਮੋਜੂਦ ਸਨ।

ਹੋਰ ਪੜ੍ਹੋ :-ਮੁੱਖ ਖੇਤੀਬਾੜੀ ਅਫ਼ਸਰ ਨੇ ਬੀਜ ਵਿਕਰੇਤਾਵਾਂ ਨਾਲ ਕੀਤੀ ਅਹਿਮ ਬੈਠਕ

ਡਿਪਟੀ ਕਮਿਸ਼ਨਰ ਨੇ ਪਰਿਵਾਰ ਨਾਲ ਦੁੱਖ ਸਾਝਾਂ ਕਰਦਿਆਂ ਕਿਹਾ ਕਿ ਇਸ ਦੁੱਖ ਦੀ ਘੜੀ  ਵਿਚ ਪ੍ਰਸ਼ਾਸਨ ਨੂੰ ਮਿ੍ਰਤਕ ਪਰਿਵਾਰ ਵਾਲਿਆਂ ਨਾਲ ਪੂਰੀ ਹਮਦਰਦੀ ਹੈ। ਉਨਾਂ ਜਿਲਾ ਪ੍ਰਸ਼ਾਸਨ ਵਲੋਂ ਬਣਦੀ ਹਰ ਸੰਭਵ ਮਦਦ ਦੇਣ ਦਾ ਭਰੋਸਾ ਦਿੱਤਾ।ਉਨਾਂ ਮਿ੍ਰਤਕ ਦੇ ਪਤਨੀਆਂ ਨੂੰ ਵਿਧਵਾ ਪੈਨਸ਼ਨ, ਮਿ੍ਰਤਕ ਦੇ ਬੱਚਿਆਂ ਨੂੰ ਆਸ਼ਰਿਤ ਪੈਨਸ਼ਨ, ਯੋਗਤਾ ਦੇ ਆਧਾਰ ’ਤੇ ਰੁਜ਼ਗਾਰ/ਨੋਕਰੀ ਮੁਹੱਈਆ ਕਰਵਾਉਣ ਤੇ ਪੱਕਾ ਮਕਾਨ ਬਣਾਉਣ ਸਮੇਤ ਲੋੜੀਦੀ ਹਰ ਸੰਭਵ ਸਹਾਇਤਾ ਕਰਨ ਦਾ ਵਿਸ਼ਵਾਸ ਦਿਵਾਇਆ।