
ਬਰਨਾਲਾ,1 ਜਨਵਰੀ 2021
ਸ੍ਰੀਮਤੀ ਅਲਕਾ ਮੀਨਾ, ਸੀਨੀਅਰ ਕਪਤਾਨ ਪੁਲਿਸ, ਬਰਨਾਲਾ ਜੀ ਦੀ ਅਗਵਾਈ ਹੇਠ ਜ਼ਿਲ੍ਹਾ ਬਰਨਾਲਾ ਦੇ ਸਮੂਹ ਗਜ਼ਟਿਡ ਅਫਸਰਾਨ ਅਤੇ ਹੋਰ ਮੁਲਾਜ਼ਮਾਂ ਨੇ ਮਿਲਕੇ ਨਵਂੇ ਵਰ੍ਹੇ 2022 ਦੀ ਆਮਦ ਅਤੇ ਸ਼ੁੱਭ ਆਰੰਭ ਮੌਕੇ ਪੁਲਿਸ ਲਾਈਨ ਬਰਨਾਲਾ ਵਿਖੇ ਸ਼੍ਰੀ ਆਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ।
ਹੋਰ ਪੜ੍ਹੋ :-ਵਿਸ਼ੇਸ਼ ਲੋੜਾਂ ਵਾਲੇ ਵਿਦਿਆਰਥੀਆਂ ਨੂੰ ਸਮਾਨ ਭੇਂਟ ਕਰਕੇ ਨਵੇਂ ਵਰ੍ਹੇ ਨੂੰ ਖੁਸ਼ਆਮਦੀਦ ਕਿਹਾ
ਐਸ.ਐਸ.ਪੀ ਸਾਹਿਬ ਬਰਨਾਲਾ ਅਤੇ ਸ਼੍ਰੀ ਕੁਲਦੀਪ ਸਿੰਘ ਸੋਹੀ, ਐਸ.ਪੀ. (ਹੈੱਡਕੁਆਟਰ) ਬਰਨਾਲਾ ਜੀ ਨੇ ਇਸ ਮੌਕੇ ਬੋਲਦਿਆਂ ਹੋਇਆ ਹਾਜ਼ਰੀਨ ਨੂੰ ਨਵੇਂ ਸਾਲ ਦੀਆਂ ਸ਼ੁਭ ਕਾਮਨਾਵਾਂ ਦਿੱਤੀਆਂ ਗਈਆਂ ਅਤੇ ਪੁਲਿਸ ਮੁਲਾਜ਼ਮਾਂ ਨੂੰ ਕਿਹਾ ਕਿ ਜਿਸ ਤਰੀਕੇ ਨਾਲ ਪਿਛਲੇ ਸਾਲ ਦੌਰਾਨ ਵਧੀਆ ਢੰਗ ਨਾਲ ਤੇ ਇਮਾਨਦਾਰੀ ਨਾਲ ਡਿਊਟੀ ਨਿਭਾਈ ਹੈ, ਇਸੇ ਤਰੀਕੇ ਨਾਲ ਨਵੇਂ ਸਾਲ ਵਿੱਚ ਵੀ ਸਾਰੇ ਮੁਲਾਜ਼ਮ ਤਨਦੇਹੀ ਨਾਲ ਡਿਊਟੀ ਨਿਭਾਉਣ ਦਾ ਸਕੰਲਪ ਲੈਣ ਅਤੇ ਮੌਕਾ ਪਰ ਹਾਜ਼ਰ ਪਬਲਿਕ ਨੂੰ ਵੀ ਬੇਨਤੀ ਕੀਤੀ ਗਈ ਕਿ ਉਹ ਵੀ ਪੰਜਾਬ ਪੁਲਿਸ ਦਾ ਸਮੇਂ-ਸਮੇਂ ਸਿਰ ਲਾਅ ਐਂਡ ਆਰਡਰ ਨੂੰ ਬਰਕਰਾਰ ਰੱਖਣ ਵਿੱਚ ਸਹਿਯੋਗ ਦੇਣ।
ਇਸ ਮੌਕੇ ਮਾਨਯੋਗ ਡਾਇਰੈਕਟਰ ਜਨਰਲ ਪੁਲਿਸ, ਪੰਜਾਬ ਚੰਡੀਗੜ੍ਹ ਦੀਆਂ ਹਦਾਇਤਾਂ ਅਨੁਸਾਰ ਰਿਟਾਇਰਡ ਪੁਲਿਸ ਕਰਮਚਾਰੀਆਂ (ਸੀਨੀਅਰ ਸਿਟੀਜ਼ਨ) ਨੂੰ ਬੁਲਾ ਕੇ ਉਹਨਾਂ ਦੇ ਦੁੱਖ ਤਕਲੀਫਾਂ ਸੁਨਣ ਅਤੇ ਉਹਨਾਂ ਦਾ ਸਨਮਾਨ ਕਰਕੇ ਓਲਦੲਰ’ਸ ਧੳੇ ਮਨਾਇਆ ਗਿਆ। ਇਸ ਮੌਕੇ ੧੦ ਸੀਨੀਅਰ ੰੋਸਟ ਰਿਟਾਇਰਡ ਕਰਮਚਾਰੀਆਂ ਅਤੇ ਉਹਨਾਂ ਦੇ ਪਰਿਵਾਰਕ ਮੈਬਰਾਂ ਦਾ ਸਨਮਾਨ ਵੀ ਕੀਤਾ ਗਿਆ।
ਇਸ ਮੌਕੇ ਸ਼੍ਰੀ ਬਲਦੇਵ ਸਿੰਘ, ਪ੍ਰਧਾਨ ਜ਼ਿਲ੍ਹਾ ਪੰਜਾਬ ਪੁਲਿਸ ਪੈੱਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ-੧ ਅਤੇ ਸ਼੍ਰੀ ਗਮਦੂਰ ਸਿੰਘ, ਪ੍ਰਧਾਨ ਪੰਜਾਬ ਪੁਲਿਸ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ-੨ ਬਰਨਾਲਾ ਵੀ ਹਾਜ਼ਰ ਸਨ। ਜਿੰਨ੍ਹਾ ਨੇ ਆਪਣੀਆਂ ਦੁੱਖ ਤਕਲੀਫਾਂ ਦੱਸਦੇ ਹੋਏ ਕਿਹਾ ਕਿ ਰਿਟਾਇਰਮੈਂਟ ਤੋਂ ਬਾਅਦ ਵੀ ਉਹਨਾਂ ਨੂੰ ਬੱਸ ਕਿਰਾਏ ਦੀ ਮੁਆਫ਼ੀ ਚੱਲਦੀ ਰਹਿਣੀ ਚਾਹੀਦੀ ਹੈ, ਸੁਵਿਧਾ ਕੇਂਦਰਾਂ ਵਿੱਚ ਸੇਵਾਵਾਂ ਲੈਣ ਲਈ ਉਹਨਾਂ ਨੂੰ ਫ਼ੀਸ ਮੁਆਫ਼ੀ ਹੋਣੀ ਚਾਹੀਦੀ ਹੈ, ਰਿਟਾਇਰ ਕਰਮਚਾਰੀਆਂ ਦੇ ਬੱਚਿਆਂ ਨੂੰ ਇਲਾਜ ਲਈ ਸਸਤੀਆਂ ਦਵਾਈਆਂ ਦਾ ਪ੍ਰਬੰਧ ਹੋਣਾ ਚਾਹੀਦਾ ਹੈ ਅਤੇ ਨਵੀਆਂ ਹਦਾਇਤਾਂ ਅਨੁਸਾਰ ਪੈਨਸ਼ਨ ਜਲਦੀ ਰਿਵਾਇਜ਼ ਹੋਣੀ ਚਾਹੀਦੀ ਹੈ।
ਸੀਨੀਅਰ ਪੁਲਿਸ ਕਪਤਾਨ ਬਰਨਾਲਾ ਜੀ ਵੱਲੋਂ ਰਿਟਾਇਰਡ ਅਧਿਕਾਰੀਆਂ ਨੂੰ ਵਿਸ਼ਵਾਸ ਦਿਵਾਇਆ ਗਿਆ ਕਿ ਉਹਨਾਂ ਦੀਆਂ ਇਹਨਾਂ ਮੰਗਾਂ ਬਾਰੇ ਸੀਨੀਅਰ ਅਫ਼ਸਰਾਨ ਬਾਲਾ ਨੂੰ ਲਿਖਕੇ ਭੇਜਿਆ ਜਾਵੇਗਾ ਅਤੇ ਇਹਨਾਂ ਨੂੰ ਹੱਲ ਕਰਾਉਣ ਦੀ ਕੋਸ਼ਿਸ ਕੀਤੀ ਜਾਵੇਗੀ।
ਇਸ ਮੌਕਾ ਪਰ ਲੰਗਰ ਅਤੇ ਚਾਹ ਪਾਣੀ ਦਾ ਪ੍ਰਬੰਧ ਕੀਤਾ ਗਿਆ। ਇਸ ਸਮੇਂ ਸ਼੍ਰੀ ਕੁਲਦੀਪ ਸਿੰਘ ਸੋਹੀ ਕਪਤਾਨ ਪੁਲਿਸ (ਹੈੱਡਕੁਆਟਰ) ਬਰਨਾਲਾ, ਮਿਸ ਹਰਵੰਤ ਕੌਰ ਕਪਤਾਨ ਪੁਲਿਸ (ਪੀ.ਬੀ.ਆਈ) ਬਰਨਾਲਾ, ਸ਼੍ਰੀ ਦਵਿੰਦਰ ਸਿੰਘ ਉੱਪ ਕਪਤਾਨ ਪੁਲਿਸ (ਸਥਾਨਕ) ਬਰਨਾਲਾ, ਸ਼੍ਰੀ ਰਵਿੰਦਰ ਸਿੰਘ ਉੱਪ ਕਪਤਾਨ ਪੁਲਿਸ (ਡੀ) ਬਰਨਾਲਾ, ਸ਼੍ਰੀ ਰਾਮ ਜੀ ਉਪ ਕਪਤਾਨ ਪੁਲਿਸ (ਹੋਮੀਸਾਈਡ ਐਂਡ ਫੋਰੈਸਿੰਕ) ਬਰਨਾਲਾ, ਸ਼੍ਰੀ ਲਖਵੀਰ ਸਿੰਘ ਟਿਵਾਣਾ ਉਪ ਕਪਤਾਨ ਪੁਲਿਸ ਸਬ ਡਵੀਜ਼ਨ ਬਰਨਾਲਾ, ਸ਼੍ਰੀ ਬਲਜੀਤ ਸਿੰਘ ਬਰਾੜ, ਉੱਪ ਕਪਤਾਨ ਪੁਲਿਸ ਸਬ ਡਵੀਜਨ ਤਪਾ, ਸ਼੍ਰੀ ਜਤਿੰਦਰਪਾਲ ਸਿੰਘ ਉੱਪ ਕਪਤਾਨ ਪੁਲਿਸ ਸਬ ਡਵੀਜਨ ਮਹਿਲਕਲਾਂ ਅਤੇ ਸਮੂਹ ਮੁੱਖ ਅਫ਼ਸਰ ਥਾਣਾ ਹਾਜ਼ਰ ਸਨ।

English




