ਵਿਰੋਧੀ ਅਨਸਰਾਂ ਦੇ ਖਿਲਾਫ ਚਲਾਈ ਗਈ ਮੁਹਿੰਮ ਅਧੀਨ ਜਿਲ੍ਹਾ ਬਰਨਾਲਾ ਪੁਲਿਸ ਨੂੰ ਵੱਡੀ ਸਫਲਤਾ ਮਿਲੀ

BARNALA POLICE
ਵਿਰੋਧੀ ਅਨਸਰਾਂ ਦੇ ਖਿਲਾਫ ਚਲਾਈ ਗਈ ਮੁਹਿੰਮ ਅਧੀਨ ਜਿਲ੍ਹਾ ਬਰਨਾਲਾ ਪੁਲਿਸ ਨੂੰ ਵੱਡੀ ਸਫਲਤਾ ਮਿਲੀ

ਬਰਨਾਲਾ, 7 ਜਨਵਰੀ 2022

ਸ੍ਰੀਮਤੀ ਅਲਕਾ ਮੀਨਾ ਸੀਨੀਅਰ ਕਪਤਾਨ ਪੁਲਿਸ, ਬਰਨਾਲਾ ਜੀ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅਨਿਲ ਕੁਮਾਰ ਫਫਸ਼ ਕਪਤਾਨ ਪੁਲਿਸ (ਇੰਨ:) ਬਰਨਾਲਾ, ਸ੍ਰੀ ਰਵਿੰਦਰ ਸਿੰਘ ਫਫਸ਼ ਉਪ ਕਪਤਾਨ ਪੁਲਿਸ (ਇੰਨ:) ਅਤੇ ਇੰਸ: ਬਲਜੀਤ ਸਿੰਘ ਇੰਚਾਰਜ ਸਪੈਸਲ ਬ੍ਰਾਂਚ ਬਰਨਾਲਾ, ਥਾਣੇ: ਕੁਲਦੀਪ ਸਿੰਘ, ਇੰਚਾਰਜ ਸੀ.ਆਈ.ਏ. ਬਰਨਾਲਾ ਦੀ ਯੋਗ ਅਗਵਾਈ ਹੇਠ ਸਮਾਜ ਵਿਰੋਧੀ ਅਨਸਰਾਂ ਦੇ ਖਿਲਾਫ ਚਲਾਈ ਗਈ ਮੁਹਿੰਮ ਅਧੀਨ ਜਿਲ੍ਹਾ ਬਰਨਾਲਾ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ:-

ਹੋਰ ਪੜ੍ਹੋ :-ਯੂਥ ਕਾਂਗਰਸ ਦੇ ਸਾਬਕਾ ਜਨਰਲ ਸਕੱਤਰ, ਸੀਨੀਅਰ ਅਕਾਲੀ ਆਗੂ ਤੇ ਸਾਬਕਾ ਪ੍ਰਸ਼ਾਸਨਿਕ ਅਧਿਕਾਰੀ ‘ਆਪ’ ਵਿੱਚ ਹੋਏ ਸ਼ਾਮਲ

ਮਿਤੀ 21,22-11-2021 ਦੀ ਦਰਮਿਆਨੀ ਰਾਤ ਨੂੰ 03 ਨਾਮਾਲੂਮ ਵਿਅਕਤੀਫ਼ਵਿਅਕਤੀਆਨ ਵੱਲੋ ਪੰਜਾਬ ਐਡ ਸਿੰਧ ਬੈਕ ਬ੍ਰਾਂਚ ਬਰਨਾਲਾ ਦੇ ਏ.ਟੀ.ਐਮ ਦੇ ਜਿੰੰਦਰੇ ਅਤੇ ਸਟਰ ਗੈਸਕਟਰ ਨਾਲ ਕੱਟ ਕੇ ਏ.ਟੀ.ਐਮ ਚੋਰੀ ਦੀ ਕੋਸਿਸ ਕੀਤੀ ਸੀ, ਜਿਸਤੇ ਅਮਿਤਆਨੰਦ ਮੈਨੇਜਰ ਪੰਜਾਬ ਐਡ ਸਿੰਧ ਬੈਕ ਬ੍ਰਾਂਚ ਬਰਨਾਲਾ ਦੇ ਬਿਆਨ ਪਰ ਮੁੱਕਦਮਾ ਨੰਬਰ 566 ਮਿਤੀ 22-11-2021 ਅਫ਼ਧ 457, 380, 511 ਹਿੰ:ਦੰ: ਥਾਣਾ ਸਿਟੀ ਬਰਨਾਲਾ ਦਰਜ ਰਜਿਸਟਰ ਕੀਤਾ ਗਿਆ ਸੀ, ਦੌਰਾਨੇ ਤਫਤੀਸ ਮੁਕੱਦਮਾ ਹਜਾ ਵਿੱਚ ਕੁਲਵਿੰਦਰ ਸਿੰਘ ਪੁੱਤਰ ਜਸਮੇਲ ਸਿੰਘ ਵਾਸੀ ਮੋਗਾ ਨੂੰ ਗ੍ਰਿਫਤਾਰ ਕਰਕੇ ਵਾਰਦਾਤ ਵਿੱਚ ਵਰਤੇ ਔਜਾਰ ਲੋਹਾ ਰਾਡ, ਗੈਸ ਕਟਰ ਅਤੇ ਕਾਰ ਆਲਟੋ ਬ੍ਰਾਮਦ ਕਰਵਾਈ ਗਈ।ਕੁਲਵਿੰਦਰ ਸਿੰਘ ਉਕਤ ਦੇ ਬਾਕੀ ਸਾਥੀਆ ਦੀ ਭਾਲ ਅਜੇ ਜਾਰੀ ਹੈ । ਇਸੇ ਤਰ੍ਹਾਂ ਸ:ਥ: ਤਰਸੇਮ ਸਿੰਘ ਚੌਂਕੀ ਇੰਚਾਰਜ ਹੰਡਿਆਇਆ ਨੇ ਮਿਤੀ 12,13-12-2021 ਦੀ ਦਰਮਿਆਨੀ ਰਾਤ ਨੂੰ ਪਿੰਡ ਖੁੱਡੀ ਕਲਾਂ ਵਿਖੇ ਸਿਮਰਜੀਤ ਸਿੰਘ ਪੁੱਤਰ ਲਖਵਿੰਦਰ ਸਿੰਘ ਵਾਸੀ ਖੁੱਡੀ ਕਲ਼ਾਂ ਦੇ ਬਾਹਰਲੇ ਘਰੋਂ ਨਾ ਮਾਲੂਮ ਵਿਅਕਤੀਫ਼ਵਿਅਕਤੀਆਨ ਵੱਲੋਂ 02 ਮੱਝਾਂ ਚੋਰੀ ਕਰਨ ਅਤੇ ਉਸੇ ਰਾਤ ਘੀਚਰ ਸਿੰਘ ਪੁੱਤਰ ਹਾਕਮ ਸਿੰਘ ਵਾਸੀ ਹੰਡਿਆਇਆ ਦੇ ਘਰੋਂ ਨਾ ਮਾਲੂਮ ਵਿਅਕਤੀਫ਼ਵਿਅਕਤੀਆਨ ਵੱਲੋਂ 02 ਮੱਝਾਂ ਚੋਰੀ ਕਰਨ ਪਰ ਮੁਕੱਦਮਾ ਨੰਬਰ 139 ਮਿਤੀ 13-12-2021 ਅਫ਼ਧ 457,380,411 ਹਿੰ:ਦੰ: ਥਾਣਾ ਬਰਨਾਲਾ ਦਰਜ ਰਜਿਸਟਰ ਕੀਤਾ ਸੀ।

ਮੁਕੱਦਮਾ ਦੀ ਤਫਤੀਸ ਡੂੰਘਾਈ ਨਾਲ ਕਰਨ ਪਰ ਮੁਕੱਦਮਾ ਵਿੱਚ ਮਿਤੀ 29-12-2021 ਨੂੰ ਸਾਕਿਬ ਪੁੱਤਰ ਆਬਾਸ ਵਾਸੀ ਦਿਵੇੜੀ, ਸਦਾਬ ਖਾਨ ਪੁੱਤਰ ਸਾਨੂੰ ਖਾਨ ਵਾਸੀ ਬਗਰਾ ਜਿਲਾਂ ਮੁਜੱਫਰਨਗਰ,ਇਰਫਾਨ ਨੂੰ ਨਾਮਜਦ ਕਰਕੇ ਉਸੇ ਦਿਨ ਹੀ ਸਾਕਿਬ ਅਤੇ ਸਦਾਬ ਖਾਨ ਉਕਤਾਨ ਨੂੰ ਮੁਕੱਦਮਾ ਵਿੱਚ ਗ੍ਰਿਫਤਾਰ ਕੀਤਾ ਗਿਆ, ਇਹਨਾਂ ਦੇ ਕਬਜਾ ਵਿੱਚੋ ਵਾਰਦਾਤ ਵਿੱਚ ਵਰਤਿਆ ਕੈਂਟਰ ਟਾਟਾ 407 ਨੰਬਰੀ ਪੀ.ਬੀ. 11 ਬੀ.ਯੂ. 1644 ਜੋ ਕਿ ਖੰਨਾ (ਪੰਜਾਬ) ਤੋਂ ਚੋਰੀ ਕੀਤਾ ਗਿਆ ਸੀ,ਜਿਸ ਸਬੰਧੀ ਮੁਕੱਦਮਾ ਨੰਬਰ 210 ਮਿਤੀ 10-11-2021 ਅਫ਼ਧ 379 ਹਿੰ:ਦੰ: ਥਾਣਾ ਖੰਨਾ ਦਰਜ ਰਜਿਸਟਰ ਹੈ, ਬ੍ਰਾਮਦ ਕਰਵਾਇਆ।ਦੌਰਾਨੇ ਪੁਲਿਸ ਰਿਮਾਡ ਦੋਸੀਆਨ ਉਕਤਾਨ ਪਾਸੋ ਚੋਰੀ ਕੀਤੀਆਂ ਮੱਝਾਂ ਨੂੰ ਵੇਚ ਕੇ ਕਮਾਏੇ ਪੈਸੇ 01 ਲੱਖ 10 ਹਜਾਰ ਰੁਪੈ ਬ੍ਰਾਮਦ ਕਰਵਾਏ, ਮੁਕੱਦਮਾ ਵਿੱਚ ਇੱਕ ਦੋਸੀ ਦੀ ਭਾਲ ਅਜੇ ਜਾਰੀ ਹੈ।

ਦੋਸੀਆਨ ਉਕਤਾਨ ਖਿਲਾਫ ਪਹਿਲਾ ਦਰਜ ਮੁਕੱਦਮੇ ਦਾ ਵੇਰਵਾ :-
ਮੁਕੱਦਮਾ ਨੰਬਰ 85 ਮਿਤੀ 15-09-2017 ਅਫ਼ਧ 457,380 ਹਿੰ:ਦੰ: ਥਾਣਾ ਝਨੀਰ (ਮੁਕੱਦਮਾ ਵਿੱਚੋ ਪੀ.ੳ. ਹਨ)

ਇਸੇ ਤਰ੍ਹਾਂ ਸ:ਥ: ਤਰਸੇਮ ਸਿੰਘ ਚੌਂਕੀ ਇੰਚਾਰਜ ਹੰਡਿਆਇਆ ਨੇ ਮਿਤੀ 03-01-2022 ਨੂੰ ਦਿਨ ਸਮੇਂ ਪਿੰਡ ਖੁੱਡੀ ਕਲਾਂ ਦੇ ਖੇਤਾ ਵਿੱਚੋ 02 ਨੌਜਵਾਨਾ ਨੂੰ ਸਮੇਤ ਮੋਟਰਸਾਈਕਲ ਮਾਰਕਾ ਅਪਾਚੀ ਨੰਬਰੀ ਪੀਬੀ 08 ਸੀ ਐਨ 1381 ਦੇ ਖੇਤ ਵਾਲੀਆ ਮੋਟਰਾਂ ਦੀਆਂ ਤਾਰਾਂ ਚੋਰੀ ਕਰਦਿਆ ਨੂੰ ਰੰਗੇ ਹੱਥੀ ਕਾਬੂ ਕਰਕੇ ਮੁਕੱਦਮਾ ਨੰਬਰ 02 ਮਿਤੀ 03-01-2022 ਅਫ਼ਧ 379, 411 ਹਿੰ:ਦੰ: ਥਾਣਾ ਬਰਨਾਲਾ ਬਰਖਿਲਾਫ ਗਗਨਦੀਪ ਸਿੰਘ ਪੁੱਤਰ ਜਸਪਾਲ ਸਿੰਘ, ਹਰਬੰਸ ਸਿੰਘ ਪੁੱਤਰ ਗੁਰਜੀਤ ਸਿੰਘ ਵਾਸੀਆਨ ਬਰਨਾਲਾ ਅਤੇ ਮੱਖਣ ਵਾਸੀ ਬਰਨਾਲਾ ਦਰਜ ਰਜਿਸਟਰ ਕੀਤਾ ਗਿਆ।ਦੌਰਾਨੇ ਤਫਤੀਸ ਦੋਸੀਆਨ ਉਕਤਾਨ ਨੂੰ ਗ੍ਰਿਫਤਾਰ ਕਰਕੇ ਇਹਨਾ ਪਾਸੋ ਕੇਬਲ ਤਾਰ ਬ੍ਰਾਮਦ ਕਰਵਾਈ ਗਈ।