‘ਜ਼ਿਲ੍ਹਾ ਸਿੱਖਿਆ ਕਰੀਕੂਲਮ ਫਰੇਮਵਰਕ ਕਮੇਟੀ’ ਨੇ ਕੌਮੀ ਸਿੱਖਿਆ ਦੀ ਨਵੀਂ ਨੀਤੀ ਬਣਾਉਣ ਲਈ ਕੀਤੀ ਮੀਟਿੰਗ

‘ਜ਼ਿਲ੍ਹਾ ਸਿੱਖਿਆ ਕਰੀਕੂਲਮ ਫਰੇਮਵਰਕ ਕਮੇਟੀ’ ਨੇ ਕੌਮੀ ਸਿੱਖਿਆ ਦੀ ਨਵੀਂ ਨੀਤੀ ਬਣਾਉਣ ਲਈ ਕੀਤੀ ਮੀਟਿੰਗ
‘ਜ਼ਿਲ੍ਹਾ ਸਿੱਖਿਆ ਕਰੀਕੂਲਮ ਫਰੇਮਵਰਕ ਕਮੇਟੀ’ ਨੇ ਕੌਮੀ ਸਿੱਖਿਆ ਦੀ ਨਵੀਂ ਨੀਤੀ ਬਣਾਉਣ ਲਈ ਕੀਤੀ ਮੀਟਿੰਗ
ਵੱਖ-ਵੱਖ ਸਿੱਖਿਆ ਮਾਹਿਰਾਂ, ਅਧਿਆਪਕਾਂ, ਅਧਿਕਾਰੀਆਂ ਤੇ ਵਿਦਿਆਰਥੀਆਂ ਤੇ ਲਏ ਸੁਝਾਵ

ਰੂਪਨਗਰ 03 ਫਰਵਰੀ 2022

ਸਿੱਖਿਆ ਵਿਭਾਗ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਸਿੱਖਿਆ ਅਫ਼ਸਰ ਜਰਨੈਲ ਸਿੰਘ ਅਤੇ ਜ਼ਿਲ੍ਹਾ ਸੱਖਿਆ ਅਤੇ ਸਿਖਲਾਈ ਸੰਸਥਾ, ਰੂਪਨਗਰ ਦੇ ਪਿ੍ਰੰਸੀਪਲ ਲਵਿਸ਼ ਚਾਵਲਾ ਦੀ ਅਗਵਾਈ ਹੇਠ ‘ਜ਼ਿਲ੍ਹਾ ਸਿੱਖਿਆ ਕਰੀਕੂਲਮ ਫਰੇਮਵਰਕ ਕਮੇਟੀ’ ਦੀ ਮੀਟਿੰਗ ਹੋਈ।

ਹੋਰ ਪੜ੍ਹੋ :-ਵੋਟ ਅਧਿਕਾਰ ਦੀ ਵਰਤੋਂ ਕਰਨ ਲਈ ਸਵੀਪ ਟੀਮਾਂ ਰਾਹੀਂ ਵੋਟਰਾਂ ਨੂੰ ਕੀਤਾ ਜਾਗਰੂਕ: ਗੁਰਵਿੰਦਰ ਸਿੰਘ ਜੌਹਲ

ਇਸ ਮੌਕੇ ਪ੍ਰਿੰਸੀਪਲ ਲਵਿਸ਼ ਚਾਵਲਾ ਨੇ ਹਾਜ਼ਰ ਸਟੇਕ ਹੋਲਡਰਜ਼ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਭਾਰਤ ਸਰਕਾਰ ਵੱਲੋਂ ਬਣਾਈ ਗਈ ਨਵੀ ਸਿੱਖਿਆ ਨੀਤੀ 2020 ਦੇ ਤਹਿਤ ਵੱਖ ਵੱਖ ਨੈਸ਼ਨਲ ਕਰੀਕੁਲਮ ਫਰੇਮਵਰਕ ਦੇ ਕੰਮ ਵਿੱਚ ਸਮਾਜ ਦੇ ਵਿਭਿੰਨ ਵਰਗਾਂ ਦੇ ਲੋਕਾਂ ਦੀ ਭਾਗੀਦਾਰੀ ਯਕੀਨੀ ਬਣਵਾਈ ਗਈ ਹੈ ਜੋ ਕਿ ਬਹੁਤ ਵਧੀਆ ਉਪਰਾਲਾ ਹੈ ਸਾਰੇ ਦੇਸ਼ ਵਿੱਚੋਂ ਮਿਲੇ ਸੁਝਾਵਾਂ ਦਾ ਨਿਚੋੜ ਕੱਢ ਕੇ ਹੀ ਇਸ ਨਵੀਂ ਸਿੱਖਿਆ ਨੀਤੀ ਤਹਿਤ ਪਾਠਕ੍ਰਮ ਦੀ ਘਾੜਨਾ ਘੜੀ ਜਾਣੀ ਹੈ ਜਿਸ ਅਨੁਸਾਰ ਆਉਣ ਵਾਲੇ ਸਮੇਂ ਵਿੱਚ ਲੱਖਾਂ ਵਿਦਿਆਰਥੀਆਂ ਨੇ ਸਿੱਖਿਆ ਗ੍ਰਹਿਣ ਕਰਨੀ ਹੈ, ਇਸ ਲਈ ਸਾਡੀ ਸਾਰਿਆਂ ਦੀ ਜਿੰਮੇਵਾਰੀ ਬਣਦੀ ਹੈ ਕਿ ਇਸ ਕੰਮ ਨੂੰ ਪੂਰੀ ਸੰਜੀਦਗੀ ਅਤੇ ਜਿੰਮੇਵਾਰੀ ਨਾਲ ਕਰਦੇ ਹੋਏ ਵਧੀਆ ਤੋਂ ਵਧੀਆ ਅਤੇ ਨਿਵੇਕਲੇ ਸੁਝਾਅ ਦਈਏ ਤਾਂਕਿ ਭਵਿੱਖ ਵਿੱਚ ਸਾਡਾ ਸਿੱਖਿਆ ਢਾਂਚਾ ਹੋਰ ਵੀ ਵਧੀਆਂ ਬਣ ਸਕੇ।ਡੀ ਐਮ ਗਣਿਤ ਜਸਵੀਰ ਸਿੰਘ ਨੇ ਦੱਸਿਆ ਕਿ ਮੀਟਿੰਗ ਦੌਰਾਨ  ਅਧਿਆਪਕਾਂ ਅਤੇ ਅਧਿਕਾਰੀਆਂ ਵੱਲੋ ਸਿੱਖਿਆ ਦੀ ਭੂਮਿਕਾ ਅਤੇ ਕਾਰਜਾਂ ਦੇ ਸਬੰਧ ਵਿੱਚ ਮੌਜੂਦਾ ਸਥਿਤੀ ਸਬੰਧੀ ਰੌਚਿਕ ਵਿਚਾਰ ਚਰਚਾ ਹੋਈ।

ਸਰਬਜੀਤ ਸਿੰਘ ਡੀ.ਐਮ. ਅਤੇ ਟੀਮ ਅੰਗਰੇਜੀ ਵੱਲੋ ‘ਬਾਲਗ ਸਿੱਖਿਆ’ ਸਬੰਧੀ, ਡੀ.ਐਮ. ਸਤਨਾਮ ਸਿੰਘ, ਚੰਦਰ ਸ਼ੇਖਰ ਅਤੇ ਟੀਮ ਸਾਇੰਸ ਅਤੇ ਹਿੰਦੀ ਵੱਲੋਂ ‘ਸਕੂਲ ਸਿੱਖਿਆ’ ਸਬੰਧੀ, ਰਵਿੰਦਰ ਸਿੰਘ ਕੋਆਰਡੀਨੇਟਰ ਦੀ ਟੀਮ ਵੱਲੋਂ ‘ਸ਼ੁਰੂਆਤ ਬਚਪਨ ਵਿੱਚ ਸੰਭਾਲ ਅਤੇ ਸਿੱਖਿਆ’ ਸਬੰਧੀ ਵਿਚਾਰ ਚਰਚਾ ਕਰਵਾਈ ਗਈ। ਇਸ ਮੌਕੇ ਮੀਟਿੰਗ ਦੌਰਾਨ ਪ੍ਰੋ: ਸੁਰਿੰਦਰ ਸਿੰਘ ਸਰਕਾਰੀ ਕਾਲਜ ਰੂਪਨਗਰ, ਪ੍ਰਿੰਸੀਪਲ ਮੈਡਮ ਜਸਵਿੰਦਰ ਕੌਰ, ਪ੍ਰਿੰਸੀਪਲ ਕਿਰਨਦੀਪ ਕੌਰ, ਹੈੱਡਮਾਸਟਰ ਸ੍ਰੀ ਰਮੇਸ਼ ਸਿੰਘ, ਮੁੱਖ ਅਧਿਆਪਕਾ ਯਸ਼ਪ੍ਰੀਤ ਕੌਰ, ਲੈਕਚਰਾਰ ਸ਼ੇਰ ਸਿੰਘ, ਲੈਕਚਰਾਰ ਸੰਜੇ ਗੋਦਿਆਲ,  ਬੀਪੀਓ ਸੱਜਣ ਸਿੰਘ, ਨਵਜੋਤ ਸਿੰਘ, ਓਂਕਾਰ ਸਿੰਘ, ਵਿਪਨ ਕਟਾਰੀਆ, ਧਰਮਿੰਦਰ ਸਿੰਘ, ਰਜਿੰਦਰ ਕੁਮਾਰ ਅਤੇ ਵੱਖ ਵੱਖ ਵਿਸ਼ਾ ਮਾਹਿਰਾਂ ਨੇ ਸੰਬੋਧਨ ਕੀਤਾ।

ਇਸ ਮੌਕੇ ਗੁਰਨਾਮ ਸਿੰਘ ਡੀ.ਐਮ, ਕੰਵਲਜੀਤ ਸਿੰਘ ਬੀ ਐਮ, ਪੰਜਾਬੀ ਜਾਗਰਨ ਨੇ ਜ਼ਿਲ੍ਹਾ ਇੰਚਾਰਜ ਲਖਵੀਰ ਸਿੰਘ ਖਾਬੜਾ, ਮੀਡੀਆ ਇੰਚਾਰਜ ਮਨਜਿੰਦਰ ਸਿੰਘ ਚੱਕਲ, ਅਧਿਆਪਕ ਰਵਿੰਦਰ ਸਿੰਘ, ਰੁਪਿੰਦਰ ਸਿੰਘ, ਰਵਿੰਦਰ ਕੌਰ, ਮਨੋਜ ਮੋਹਿਤ, ਲਖਵਿੰਦਰ ਸਿੰਘ, ਗੁਰਜੋਤ ਸਿੰਘ ਅਤੇ ਗੁਰਿੰਦਰ ਸਿੰਘ ਕਲਸੀ, ਵਿਦਿਆਰਥਣ ਹਰਪ੍ਰੀਤ ਕੌਰ, ਨਵਪ੍ਰੀਤ ਕੌਰ, ਹਰਪ੍ਰੀਤ ਕੌਰ, ਜਸਵੀਰ ਕੌਰ ਆਦਿ ਹਾਜ਼ਰ ਸਨ।

ਡਾਈਟ ਦੇ ਪ੍ਰਿੰਸੀਪਲ ਲਵਿਸ਼ ਚਾਵਲਾ ਨੇ ਕਿਹਾ ਕਿ ਭਾਰਤ ਸਰਕਾਰ ਵੱਲੋਂ ਬਣਾਈ ਗਈ ਨਵੀ ਸਿੱਖਿਆ ਨੀਤੀ 2020 ਦੇ ਤਹਿਤ ਵੱਖ ਵੱਖ ਨੈਸ਼ਨਲ ਕਰੀਕੁਲਮ ਫਰੇਮਵਰਕ ਦੇ ਕੰਮ ਵਿੱਚ ਸਮਾਜ ਦੇ ਵਿਭਿੰਨ ਵਰਗਾਂ ਦੇ ਲੋਕਾਂ ਦੀ ਭਾਗੀਦਾਰੀ ਯਕੀਨੀ ਬਣਵਾਈ ਗਈ ਹੈ ਜੋ ਕਿ ਬਹੁਤ ਵਧੀਆ ਉਪਰਾਲਾ ਹੈ  ਸਾਰੇ ਦੇਸ਼ ਵਿੱਚੋਂ ਮਿਲੇ ਸੁਝਾਵਾਂ ਦਾ ਨਿਚੋੜ ਕੱਢ ਕੇ ਹੀ ਇਸ ਨਵੀਂ ਸਿੱਖਿਆ ਨੀਤੀ ਤਹਿਤ ਪਾਠਕ੍ਰਮ ਦੀ ਘਾੜਨਾ ਘੜੀ ਜਾਣੀ ਹੈ ਜਿਸ ਅਨੁਸਾਰ ਆਉਣ ਵਾਲੇ ਸਮੇਂ ਵਿੱਚ ਲੱਖਾਂ ਵਿਦਿਆਰਥੀਆਂ ਨੇ ਸਿੱਖਿਆ ਗ੍ਰਹਿਣ ਕਰਨੀ ਹੈ, ਇਸ ਲਈ ਸਾਡੀ ਸਾਰਿਆਂ ਦੀ ਜਿੰਮੇਵਾਰੀ ਬਣਦੀ ਹੈ ਕਿ ਇਸ ਕੰਮ ਨੂੰ ਪੂਰੀ ਸੰਜੀਦਗੀ ਅਤੇ ਜਿੰਮੇਵਾਰੀ ਨਾਲ ਕਰਦੇ ਹੋਏ ਵਧੀਆ ਤੋਂ ਵਧੀਆ ਅਤੇ ਨਿਵੇਕਲੇ ਸੁਝਾਅ ਦਈਏ ਤਾਂਕਿ ਭਵਿੱਖ ਵਿੱਚ ਸਾਡਾ ਸਿੱਖਿਆ ਢਾਂਚਾ ਹੋਰ ਵੀ ਪਕੇਰਾ ਬਣ ਸਕੇ।

ਜਸਵੀਰ ਸਿੰਘ ਡੀ.ਐਮ. ਗਣਿਤ ਰੂਪਨਗਰ ਨੇ ਕਿਹਾ ਕਿ ਇਸ ਫਰੇਮਵਰਕ ਅਨ.ਸੀ.ਈ.ਆਰ.ਟੀ ਨਵੀੰ ਦਿੱਲੀ ਦੁਆਰਾ ਕਰਵਾਇਆ ਜਾ ਰਿਹਾ ਹੈ।ਸਾਡਾ ਵਿਸ਼ਾ ਅਧਿਆਪਕ ਸਿੱਖਿਆ ਸੀ ਜਿਸ ਉਤੇ ਸਮਾਜ ਦੇ ਸਿੱਖਿਆਂ ਸ਼ਾਸਤਰੀ, ਅਧਿਆਪਕਾਂ ਤੇ ਵਿਦਿਆਰਥੀਆਂ ਤੋਂ ਸੁਝਾਵ ਲੈਣ ਉਪਰੰਤ ਕੁਝ ਨਤੀਜੇ ਕਡੇ ਹਨ, ਜੋ ਕਿ ਅਸੀ ਰਾਜ ਸਿੱਖਿਆ ਵਿਭਾਗ ਰਾਹੀ ਨਵੀਂ ਦਿੱਲੀ ਨੂੰ ਭੇਗਾਗੇ ਅਤੇ ਉਸ ਤੇ ਕੌਮੀ ਸਰਕਾਰ ਵਿਚਾਰ ਕਰਕੇ ਨਵੀ ਸਿੱਖਿਆਂ ਨੀਤੀ ਲਾਗੁ ਕਰ ਸਕਦੀ ਹੈ। ਇਸ ਪੰਜਾਬ ਤੋਂ ਹੀ ਨਹੀਂ ਬਲਕਿ ਪੁਰੇ ਦੇਸ਼ ਵਿਚ ਨਵੀ ਸਿੱਖਿਆ ਨੀਤੀ 2020 ਦੇ ਤਹਿਤ ਵਿਚਾਰ ਤੇ ਸੁਝਾਵ ਮੰਗੇ ਗਏ ਹਨ ਜਿਸ ਤਹਿਤ ਨਵੀਂ ਸਿੱਖਿਆਂ ਨੀਤੀ ਬਣਾਈ ਜਾਵੇਗੀ

ਸਰਬਜੀਤ ਸਿੰਘ ਡੀ ਐੈੱਮ ਅੰਗਰੇਜ਼ੀ ਰੂਪਨਗਰ ਨੇ ਦੱਸਿਆ ਨਵੀਂ ਸਿੱਖਿਆ ਪਾਲਿਸੀ ਅਧੀਨ ਜ਼ਿਲ੍ਹੇ ਦੇ ਵੱਖ ਵੱਖ ਵਰਗਾਂ ਦੇ ਲੋਕਾਂ ਜਿਨ੍ਹਾਂ ਚ ਅਧਿਆਪਕ ,ਪ੍ਰਾਈਵੇਟ ਕਾਲਜਾਂ ਦੇ ਲੈਕਚਰਾਰ ਅਤੇ  ਵਿਦਿਆਰਥੀ ,ਸਕੂਲਾਂ ਦੇ ਵਿਦਿਆਰਥੀਆਂ ਨੂੰ ਸ਼ਾਮਿਲ ਕਰਕੇ ਜ਼ਿਲ੍ਹਾ ਸਿੱਖਿਆ ਸਿਖਲਾਈ ਸੰਸਥਾ ਰੂਪਨਗਰ ਵਿਖੇ ਕੀਤੀ ਮੀਟਿੰਗ ਦੋਰਾਨ ਦਿੱਤੇ ਹੋਏ ਵਿਸ਼ਿਆ ਸਬੰਧੀ ਉਨ੍ਹਾਂ ਦੇ ਵਿਚਾਰ ਲਏ ਗਏ ਤਾਂ ਜੋ ਨਵੀਂ ਸਿੱਖਿਆ ਨੀਤੀ ਬਣਾਉਣ ਸਬੰਧੀ ਹਰ ਵਿਅਕਤੀ ਦੇ ਵਿਚਾਰਾਂ ਨੂੰ ਸ਼ਾਮਿਲ ਕੀਤਾ ਜਾ ਸਕੇ। ਇਨ੍ਹਾਂ ਵਿਚਾਰਾਂ ਨੂੰ ਜ਼ਿਲ੍ਹਾਪੱਧਰ ਤੇ ਇਕੱਤਰ ਕਰਕੇ ਨੈਸ਼ਨਲ ਪੋਰਟਲ ਤੇ ਅਪਲੋਡ ਕੀਤਾ ਜਾਵੇਗਾ। ਨੈਸ਼ਨਲ ਪੱਧਰ ਤੇ ਹਰ ਇੱਕ ਦੇ ਵਿਚਾਰਾਂ ਨੂੰ ਮੁੱਖ ਰੱਖ ਕੇ ਨਵੀਂ ਸਿੱਖਿਆ ਪਾਲਿਸੀ ਤਿਆਰ ਕੀਤੀ ਜਾਵੇਗੀ ।

ਸਕੂਲ ਸਿੱਖਿਆ ਕੰਪੋਨੈਂਟ ਦੇ ਜ਼ਿਲ੍ਹਾ ਇੰਚਾਰਜ ਡੀਐਮ ਵਿਗਿਆਨ ਸਤਨਾਮ ਸਿੰਘ ਨੇ ਦੱਸਿਆ  ਕਿ ਪਾਠ ਕ੍ਰਮ ਨੂੰ ਸੁਚਾਰੂ ਕਰਨ ਦੇ ਲਈ ਵੱਖ ਵੱਖ ਖੇਤਰਾਂ ਤੋਂ ਜਿਵੇਂ ਕਿ ਸਕੂਲ ਪ੍ਰਿੰਸੀਪਲ,  ਮੁੱਖ ਅਧਿਆਪਕ,  ਵਿਸ਼ਾ   ਅਧਿਆਪਕ, ਕਾਲਜ ਤੋਂ ਵਿਸ਼ਾ ਮਾਹਰ    ਰਿਟਾਇਰਡ ਪਰਸਨ, ਲੇਖਕ, ਸਕੂਲ ਮੈਨੇਜਮੈਂਟ ਕਮੇਟੀਆਂ ਦੇ ਮੈਂਬਰ, ਵਿਦਿਆਰਥੀ, ਮਾਪੇ   ਅਤੇ   ਸੁਮਦਾਇ ਦੇ   ਲੋਕਾਂ  ਆਦਿ ਨੂੰ ਸ਼ਾਮਲ ਕੀਤਾ ਗਿਆ ਹੈ  ਅਤੇ  ਪਾਠ ਕ੍ਰਮ ਵਿੱਚ ਸੁਧਾਰ ਲਿਆਉਣ ਵਾਸਤੇ ਰਾਏ ਅਤੇ ਸੁਝਾਵਾਂ ਨੂੰ  ਇਕੱਤਰ ਕੀਤਾ ਗਿਆ ਹੈ।  ਇਹ ਭਾਰਤ ਸਰਕਾਰ ਦਾ ਇੱਕ ਬਹੁਤ ਵਧੀਆ ਉਪਰਾਲਾ ਹੈ ਜਿਸ ਰਾਹੀਂ  ਰਾਸ਼ਟਰੀ ਸਿੱਖਿਆ ਨੀਤੀ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਦੇ ਲਈ ਲੋਕਾਂ ਦੀ ਰਾਇ ਨੂੰ ਅਤੇ ਸੁਝਾਵਾਂ ਨੂੰ ਸ਼ਾਮਲ ਕੀਤਾ ਜਾ ਰਿਹਾ ਹੈ ।

‘ਪੜੋ ਪੰਜਾਬ’ ਦੇ ਕੋਆਰਡੀਨੇਟਰ ਰਵਿੰਦਰ ਸਿੰਘ ਨੇ ਕਿਹਾ ਕਿ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਸਮਾਜ ਦੇ ਵੱਖ ਵੱਖ ਵਰਗਾਂ ਦੇ ਵਿਚਾਰ ਲੈਣ ਲਈ ਇਹ ਕਮੇਟੀਆਂ ਬਣਾਈਆਂ ਗਈਆਂ ਹਨ.. ਇਹ ਕਮੇਟੀਆਂ ਅਗਲੇ ਸਾਲਾਂ ਦੀਆਂ ਸਿੱਖਿਆ ਨੀਤੀਆਂ, ਸਿਲੇਬਸ, ਇਮਤਿਹਾਨ ਅਤੇ ਵਿਦਿਆਰਥੀਆਂ ਨਾਲ ਸੰਬੰਧਿਤ ਹੋਰ ਮੁੱਦਿਆਂ ਉੱਤੇ ਚਰਚਾ ਕਰਨਗੀਆਂ… ਇਸ ਵਿੱਚ ਸਾਹਿਤਕਾਰ, ਆਂਗਨਵਾੜੀ ਵਰਕਰ, ਸਕੂਲ ਮੈਨੇਜਮੈਂਟ ਕਮੇਟੀ ਦੇ ਮੈਂਬਰ, ਬੱਚਿਆਂ ਦੇ ਮਾਪੇ, ਰਿਟਾਇਰਡ ਮੁਲਾਜ਼ਮ, ਪ੍ਰਸ਼ਾਸਕ, ਸਕੂਲੀ ਵਿਦਿਆਰਥੀ ਅਤੇ ਕੱਲ੍ਹ ਨੂੰ ਬਣਨ ਵਾਲੇ ਅਧਿਆਪਕ ਸ਼ਾਮਲ ਕੀਤੇ ਗਏ ਹਨ । ਹੁਣ ਕਿਸੇ ਦਾ ਇਹ ਗਿਲਾ ਨਹੀਂ ਰਹੇਗਾ ਕਿ ਨੀਤੀਆਂ ਘੜਦੇ ਸਮੇਂ ਸਾਡੀ ਰਾਇ ਨਹੀਂ ਲਈ ਗਈ ।