ਜਿਲ੍ਹਾ ਸਿੱਖਿਆ ਸੁਧਾਰ ਟੀਮ ਵਲੋਂ ਸਕੂਲਾਂ ਦਾ ਦੌਰਾ

ਜਿਲ੍ਹਾ ਸਿੱਖਿਆ
ਜਿਲ੍ਹਾ ਸਿੱਖਿਆ ਸੁਧਾਰ ਟੀਮ ਵਲੋਂ ਸਕੂਲਾਂ ਦਾ ਦੌਰਾ
ਰੂਪਨਗਰ 29 ਸਤੰਬਰ 2021
ਜਿਲ੍ਹਾ ਸਿੱਖਿਆ ਸੁਧਾਰ ਟੀਮ ਵਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੰਨਿਆ, ਲੁਠੇੜੀ, ਮੋਰਿੰਡਾ ਬਲਾਕ ਪ੍ਰਾਇਮਰੀ ਸਿੱਖਿਆ ਦਫਤਰ ਚਮਕੌਰ ਸਾਹਿਬ, ਮੋਰਿੰਡਾ, ਕੀਰਤਪੁਰ ਸਾਹਿਬ, ਝੱਜ ਆਦਿ ਦਾ ਦੌਰਾ ਕੀਤਾ। ਟੀਮ ਇੰਚਾਰਜ ਪਿ੍ਰੰਸੀਪਲ ਲੁਕੇਸ਼ ਮੋਹਨ ਸ਼ਰਮਾ ਨੇ ਦੱਸਿਆ ਕਿ ਉਹਨਾਂ ਵਲੋਂ ਕੌਮੀ ਪ੍ਰਾਪਤੀ ਸਰਵੇਖਣ ਲਈ ਕਿਤਾਬਾਂ ਦੀ ਵੰਡ, ਅਧਿਆਪਕ ਮਾਪੇ ਮਿਲਣੀ ਅਤੇ ਮਾਪਿਆਂ ਨਾਲ ਗੱਲਬਾਤ ਕੀਤੀ ਗਈ। ਉਹਨਾਂ ਕਿਹਾ ਕਿ ਮਾਪਿਆਂ ਵਿੱਚ ਬਹੁਤ ਉਤਸ਼ਾਹ ਦੇਖਣ ਨੂੰ ਮਿਲਿਆ। ਇਸ ਮੌਕੇ ਪ੍ਰਭਜੀਤ ਸਿੰਘ ਅਤੇ ਸੰਜੀਵ ਕੁਮਾਰ ਵੀ ਉਹਨਾਂ ਨਾਲ ਹਾਜਰ ਸਨ।