ਮਾਣਯੋਗ ਭਾਰਤ ਚੋਣ ਕਮਿਸ਼ਨ ਦੀ ਪ੍ਰਵਾਨਗੀ ਨਾਲ ਸਹਾਇਕ ਪੋਲਿੰਗ ਸਟੇਸ਼ਨ ਬਣਾਉਣ, ਪੋਲਿੰਗ ਸਟੇਸ਼ਨਾਂ ਦੀ ਇਮਾਰਤਾਂ ਤੇ ਨਾਮ ਵਿਚ ਤਬਦੀਲੀ-ਜ਼ਿਲ੍ਹਾ ਚੋਣ ਅਫਸਰ, ਗੁਰਦਾਸਪੁਰ

ISHFAQ
ਡਿਪਟੀ ਕਮਿਸ਼ਨਰ ਗੁਰਦਾਸਪੁਰ ਵਲੋਂ ਲੋਕਾਂ ਨੂੰ ਸਮਾਜਿਕ ਬੁਰਾਈ ਨਸ਼ਿਆਂ ਨੂੰ ਖਤਮ ਕਰਨ ਲਈ ਇਕਜੁੱਟ ਹੋਣ ਦੀ ਅਪੀਲ

ਗੁਰਦਾਸਪੁਰ, 19 ਜਨਵਰੀ 2022

ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫਸਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫਾਕ ਨੇ ਜਾਣਕਾਰੀ ਦੇਦਿੰਆਂ ਦੱਸਿਆ ਕਿ ਜ਼ਿਲੇ ਵਿਚ ਸਹਾਇਕ ਪੋਲਿੰਗ ਸਟੇਸ਼ਨ ਬਣਾਉਣ , ਪੋਲਿੰਗ ਸਟੇਸ਼ਨਾਂ ਦੀ ਇਮਾਰਤ ਦੀ ਤਬਦੀਲੀ ਅਤੇ ਪੋਲਿੰਗ ਸਟੇਸ਼ਨਾਂ ਦੇ ਨਾਮ ਦੀ ਤਬਦੀਲੀ ਸਬੰਧੀ ਤਜ਼ਵੀਜ਼ਾਂ ਮੁੱਖ ਚੋਣ ਅਫਸਰ ਪੰਜਾਬ, ਚੰਡੀਗੜ੍ਹ ਨੂੰ ਭੇਜੀਆਂ ਗਈਆਂ ਸਨ, ਜਿਨਾਂ ਦੀ ਪ੍ਰਵਾਨਗੀ ਮਿਲ ਗਈ ਹੈ।

ਹੋਰ ਪੜ੍ਹੋ :-ਚੰਨੀ ਦੇ ਰਿਸਤੇਦਾਰਾਂ ਨੇ ਜਦ ਐਨੇ ਕਰੋੜ ਕਮਾਏ ਤਾਂ ਖ਼ੁਦ ਚੰਨੀ ਨੇ ਕਿੰਨੇ ਕਮਾਏ ਹੋਣਗੇ: ਰਾਘਵ ਚੱਢਾ

ਜਿਸ ਅਨੁਸਾਰ ਸਹਾਇਕ ਪੋਲਿੰਗ ਸਟੇਸ਼ਨ ਨੰਬਰ 143-ਏ, ਸਰਕਾਰੀ ਪ੍ਰਾਇਮਰੀ ਸਕੂਲ ਹਰਦੋਬਥਵਾਲਾ ਵਿਧਾਨ ਸਭਾ ਹਲਕਾ ਗੁਰਦਾਸਪੁਰ ਵਿਖੇ, ਪੋਲਿੰਗ ਬੂਥ ਨੰਬਰ 21, ਸਰਾਕਰੀ ਸੀਨੀਅਰ ਸੈਕੰਡਰੀ ਸਕੂਲ ਤਿੱਬੜ (ਮਿਡਲ ਸਾਈਡ) ਵਿਧਾਨ ਸਭਾ ਹਲਕਾ ਗੁਰਦਾਸਪੁਰ ਵਿਖੇ , ਪੋਲਿੰਗ ਸਟੇਸ਼ਨ ਨੰਬਰ 158, ਸਰਕਾਰੀ ਮਿਡਲ ਸਕੂਲ ਪੱਟੀ ਭਗਤਪੁਰ, ਵਿਧਾਨ ਸਭਾ ਹਲਕਾ ਕਾਦੀਆਂ ਵਿਖੇ, ਪੋਲਿੰਗ ਸਟੇਸ਼ਨ ਨੰਬਰ 58-ਸਰਕਾਰੀ ਐਲੀਮੈਂਟਰੀ ਸਕੂਲ ਬੱਦੋਵਾਲ, ਵਿਧਾਨ ਸਭਾ ਹਲਕਾ ਸ੍ਰੀ ਹਰਗੋਬਿੰਦਪੁਰ (ਰਾਖਵਾਂ) ਵਿਖੇ ਅਤੇ ਪੋਲਿੰਗ ਸਟੇਸ਼ਨ ਨੰਬਰ 153, ਸਰਕਾਰੀ ਪ੍ਰਾਇਮਰੀ ਸਕੂਲ, ਪੰਨਵਾਂ, ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਵਿਖੇ ਬਣਾਇਆ ਗਿਆ ਹੈ।