29 ਨਵੰਬਰ ਨੂੰ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਅੰਮ੍ਰਿਤਸਰ ਵੱਲੋਂ ਲਗਾਇਆ ਜਾਵੇਗਾ ਹਾਈਐਂਡ ਪਲੇਸਮੈਂਟ ਕੈਂਪ-ਵਧੀਕ ਡਿਪਟੀ ਕਮਿਸ਼ਨਰ

RANBIR SINGH
29 ਨਵੰਬਰ ਨੂੰ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਅੰਮ੍ਰਿਤਸਰ ਵੱਲੋਂ ਲਗਾਇਆ ਜਾਵੇਗਾ ਹਾਈਐਂਡ ਪਲੇਸਮੈਂਟ ਕੈਂਪ-ਵਧੀਕ ਡਿਪਟੀ ਕਮਿਸ਼ਨਰ

ਅੰਮ੍ਰਿਤਸਰ 27 ਨਵੰਬਰ 2021 

ਪੰਜਾਬ ਸਰਕਾਰ ਵੱਲੋਂ ਚਲਾਏ ਜਾ ਰਹੇ ਘਰ-ਘਰ ਰੋਜ਼ਗਾਰ ਅਤੇ ਕਾਰੋਬਾਰ ਮਿਸ਼ਨ ਤਹਿਤ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਅੰਮ੍ਰਿਤਸਰ ਵਿਖੇ 29-11-2021 ਨੂੰ ਰੋਜ਼ਗਾਰ ਬਿਊਰੋ ਵਿਖੇ ਹਾਈਐਂਡ ਪਲੇਸਮੈਂਟ ਕੈਂਪ ਲਗਾਇਆ ਜਾਵੇਗਾ।

ਹੋਰ ਪੜ੍ਹੋ :-ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਵਿਖੇ ਸਵੈ-ਰੋਜ਼ਗਾਰ ਲੋਨ ਮੇਲੇ ਦਾ ਆਯੋਜਨ

ਇਸ ਬਾਰੇ ਜਾਣਕਾਰੀ ਦਿੰਦੇ ਹੋਏ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਰਣਬੀਰ ਸਿੰਘ ਮੂਧਲ ਨੇ ਦੱਸਿਆ ਕਿ ਇਸ ਪਲੇਸਮੈਂਟ ਕੈਂਪ ਵਿੱਚ ਭਾਗ ਲੈਣ ਵਾਲੀਆਂ ਕੰਪਨੀਆਂ ਵੱਲੋਂ ਪ੍ਰਾਰਥੀਆਂ ਨੂੰ ਘੱਟੋ-ਘੱਟ 2.40 ਲੱਖ ਸਲਾਨਾ ਤਨਖ਼ਾਹ ਦੀ ਪੇਸ਼ਕਸ ਕੀਤੀ ਜਾਵੇਗੀ।ਇਸ ਪਲੇਸਮੈਂਟ ਕੈਂਪ ਵਿੱਚ ਜਸਟ ਡਾਇਲ ਕੰਪਨੀ ਵੱਲੋਂ ਬਿਜਨਿਸ ਡਿਵੈੱਲਪਮੈਂਟ ਐਕਜਿਕਿਊਟਿਵ ਅਤੇ ਅਤੇ ਟੈਲੀਸੇਲਜ਼ ਦੇ ਪ੍ਰੋਫਾਇਲ ਲਈ ਪ੍ਰਾਰਥੀ ਦੀ ਇੰਟਰਵਿਊ ਲਈ ਜਾਵੇਗੀ।

ਜਸਟ ਡਾਇਲ ਵੱਲੋਂ ਇਨਾਂ ਅਸਾਮੀਆਂ ਲਈ ਪ੍ਰਤੀ ਮਹੀਨਾ ਤਨਖ਼ਾਹ 17000 ਤੋਂ ਲੈ ਕੇ 25000 ਤਹਿ: ਕੀਤੀ ਗਈ ਹੈ,ਇਨ੍ਹਾਂ ਅਸਾਮੀਆਂ ਲਈ ਪ੍ਰਾਰਥੀਆਂ ਦਾ ਗਰੈਜੂਏਟ ਹੋਣਾ ਲਾਜ਼ਮੀ ਹੈ ਅਤੇ ਉਮਰ 30 ਸਾਲ ਤੋਂ ਜ਼ਿਆਦਾ ਨਹੀਂ ਹੋਣੀ ਚਾਹੀਦੀ । ਇਸ ਤੋਂ ਇਲਾਵਾ ਐਂਸ.ਜੀ.ਐੱਨ.ਆਈ ਕੰਪਨੀ ਵੱਲੋਂ ਕਸਟਰਮ ਸਪੋਟ ਐਸੋਸੀਏਟ ਅਤੇ ਬਾਇਜ਼ੂਸ ਕੰਪਨੀ ਵੱਲੋਂ ਰਜਿਸਟਰੇਸ਼ਨ ਐਸੋਸੀਏਟ ਦੀ ਅਸਾਮੀ ਲਈ ਇੰਟਰਵਿਊ ਲਈ ਜਾਵੇਗੀ।

ਇਨ੍ਹਾਂ ਅਸਾਮੀਆਂ ਲਈ ਵੀ ਗਰੈਜੂਏਸ਼ਨ ਲਾਜ਼ਮੀ ਹੈ ਅਤੇ ਤਨਖ਼ਾਹ 17000 ਤੋਂ 22000 ਤੱਕ ਦਿੱਤੀ ਜਾਵੇਗੀ । ਇਸ ਹਾਈਐਂਡ ਪਲੇਸਮੈਂਟ ਕੈਂਪ ਵਿੱਚ ਭਾਗ ਲੈਣ ਦੇ ਚਾਹਵਾਨ ਪ੍ਰਾਰਥੀ 29-11-2021 ਨੂੰ ਸਵੇਰੇ 10.00 ਵਜੇ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਨੇੜੇ ਜਿਲ੍ਹਾ ਕਚਹਿਰੀਆਂ,ਅੰਮ੍ਰਿਤਸਰ ਵਿਖੇ ਪਹੁੰਚ ਸਕਦੇ ਹਨ। ਇਸ ਸਬੰਧੀ ਵਧੇਰੇ ਜਾਣਕਾਰੀ ਲਈ ਪ੍ਰਾਰਥੀ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ,ਅੰਮ੍ਰਿਤਸਰ ਦੇ ਹੇੈਲਪਲਾਈਨ ਨੰ: 9915789068 ਤੇ ਸੰਪਰਕ ਕਰ ਸਕਦੇ ਹਨ।

ਕੈਪਸ਼ਨ : ਫਾਈਲ ਫੋਟੋ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਰਣਬੀਰ ਸਿੰਘ ਮੂਧਲ