ਐਸ.ਏ.ਐਸ ਨਗਰ 28 ਮਾਰਚ 2022
ਜ਼ਿਲਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਐਸ.ਏ.ਐਸ ਨਗਰ ਵੱਲੋਂ ਬੀ.ਐੱਸ.ਐੱਚ ਆਰੀਆ ਸਕੂਲ ਵਿਖੇ ਕਰੀਅਰ ਕੌਂਸਲਿੰਗ ਸਬੰਧੀ ਸੈਮੀਨਾਰ ਦਾ ਆਯੋਜਨ ਕੀਤਾ ਗਿਆ । ਜਾਣਕਾਰੀ ਦਿੰਦੇ ਹੋਏ ਡਿਪਟੀ ਡਾਇਰੈਕਟਰ ਮੀਨਾਕਸ਼ੀ ਗੋਇਲ ਨੇ ਦੱਸਿਆ ਕਿ ਇਸ ਸੈਮੀਨਾਰ ਵਿਚ ਕੁੱਲ 56 ਪ੍ਰਾਰਥੀਆਂ ਵੱਲੋਂ ਭਾਗ ਲਿਆ ਗਿਆ ।
ਹੋਰ ਪੜ੍ਹੋ :-ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵੱਲੋਂ ਸਰਕਾਰੀ ਆਈ.ਟੀ.ਆਈ ਰਾਜਪੁਰਾ ਵਿਖੇ ਪਲੇਸਮੈਂਟ ਕੈਂਪ 29 ਮਾਰਚ ਨੂੰ
ਵਧੇਰੇ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਦੱਸਿਆ ਸੈਮੀਨਾਰ ਦੌਰਾਨ ਪ੍ਰਾਰਥੀਆਂ ਨੂੰ ਡੀ.ਬੀ.ਈ.ਈ ਸੰਬੰਧੀ ਜਾਣਕਾਰੀ ਦਿੱਤੀ ਗਈ । ਇਸ ਤੋਂ ਇਲਾਵਾ ਫੈਸਿਲਿਟੀਜ , ਪੀ.ਜੀ.ਆਰ ਕੈਮ ਪੋਰਟਲ ਉੱਤੇ ਰਜਿਸਟ੍ਰੇਸ਼ਨ, ਡੀ.ਬੀ.ਈ.ਈ ਵਿਖੇ ਮੈਨੂਅਲ ਰਜਿਸਟ੍ਰੇਸ਼ਨ ,ਬਾਰ੍ਹਵੀਂ ਤੋਂ ਬਾਅਦ ਵਾਲੇ ਕਿੱਤਾ ਕੋਰਸ , ਪੀ .ਐੱਸ .ਡੀ ਐੱਮ ਕੋਰਸ ਅਤੇ ਕਮਿਊਨੀਕੇਸ਼ਨ ਸਕਿਲਜ਼ ਆਦਿ ਬਾਰੇ ਜਾਣੂ ਕਰਵਾਇਆ ਗਿਆ ।
ਇਸ ਮੌਕੇ ਡੀ .ਸੀ. ਈ. ਓ ਸ੍ਰੀ ਮੰਜੇਸ਼ ਸ਼ਰਮਾ , ਜ਼ਿਲ੍ਹਾ ਰੁਜ਼ਗਾਰ ਉਤਪਤੀ ਅਤੇ ਹੁਨਰ ਵਿਕਾਸ ਅਤੇ ਸਿਖਲਾਈ ਵੱਲੋਂ ਸੈਮੀਨਾਰ ਵਿੱਚ ਆਏ ਪ੍ਰਾਰਥੀਆਂ ਨੂੰ ਡੀ .ਬੀ. ਈ. ਈ ਵਿੱਚ ਮੌਜੂਦ ਸੁਵਿਧਾਵਾਂ ਦਾ ਵੱਧ ਤੋਂ ਵੱਧ ਲਾਭ ਲੈਣ ਲਈ ਮੋਟੀਵੇਟ ਕੀਤਾ ਗਿਆ ।

English






