ਜ਼ਿਲ੍ਹਾ ਰੁਜ਼ਗਾਰ ਅਤੇ ਕਾਰੋਬਾਰ ਬਿਊਰੋ, ਰੂਪਨਗਰ ਅੱਜ ਸਵੇਰੇ 10:30 ਵਜੇ ਲਗਾਇਆ ਜਾ ਰਿਹਾ ਪਲੇਸਮੈਂਟ ਕੈਂਪ

ZILA ROZGAR
4 ਜਨਵਰੀ ਨੂੰ ਲੱਗੇਗਾ ਪਲੇਸਮੈਂਟ ਕੈਂਪ
ਜੀ.ਐਨ.ਐਮ, ਏ.ਐਨ.ਐਮ, ਨਰਸ, ਫਾਰਮਸਿਸਟ, ਪੀਅਨ ਅਤੇ ਸਕਿਉਰਿਟੀ ਗਾਰਡ ਦੀਆਂ ਹੋਣਗੀਆਂ ਅਸਾਮੀਆਂ

ਰੂਪਨਗਰ, 15 ਦਸੰਬਰ 2022

ਜ਼ਿਲ੍ਹਾ ਰੁਜ਼ਗਾਰ ਅਫਸਰ ਸ਼੍ਰੀ ਅਰੁਣ ਕੁਮਾਰ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਜ਼ਿਲ੍ਹੇ ਦੇ ਬੇਰੁਜ਼ਗਾਰ ਨੌਜਵਾਨਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਣ ਲਈ ਜ਼ਿਲ੍ਹਾ ਰੁਜ਼ਗਾਰ ਅਤੇ ਕਾਰੋਬਾਰ ਬਿਊਰੋ, ਰੂਪਨਗਰ ਵੱਲੋਂ ਡਾ: ਪ੍ਰੀਤੀ ਯਾਦਵ ਦੀ ਅਗਵਾਈ ਹੇਠ ਹਫਤਾਵਰੀ ਪਲੇਸਮੈਂਟ ਕੈਪਾਂ ਦੀ ਲੜੀ ਤਹਿਤ ਜ਼ਿਲ੍ਹਾ ਰੁਜ਼ਗਾਰ ਅਤੇ ਕਾਰੋਬਾਰ, ਗਰਾਂਉਡ ਫਲੋਰ, ਡੀ.ਸੀ. ਕੰਪਲੈਕਸ ਰੂਪਨਗਰ ਵਿਖੇ ਅੱਜ ਸਵੇਰੇ 10:30 ਵਜੇ ਪਲੇਸਮੈਂਟ ਕੈਂਪ ਲਗਾਇਆ ਜਾ ਰਿਹਾ ਹੈ।
ਇਸ ਕੈਂਪ ਸਬੰਧੀ ਜਾਣਕਾਰੀ ਦਿੰਦੇ ਹੋਏ ਸ਼੍ਰੀ ਅਰੁਣ ਕੁਮਾਰ ਨੇ ਦੱਸਿਆ ਗਿਆ ਕਿ ਇਸ ਕੈਂਪ ਵਿੱਚ ਦਸ਼ਮੇਸ਼ ਹੇਲਥਕੇਅਰ ਹਸਪਤਾਲ, ਰੁਪਨਗਰ ਦੇ ਨਿਯੋਜਕ ਵੱਲੋਂ ਜ਼ਿਲ੍ਹੇ ਰੂਪਨਗਰ ਵਾਸਤੇ ਜੀ.ਐਨ.ਐਮ, ਏ.ਐਨ.ਐਮ, ਨਰਸ, ਫਾਰਮਸਿਸਟ, ਪੀਅਨ ਅਤੇ ਸਕਿਉਰਿਟੀ ਗਾਰਡ ਦੀ ਅਸਾਮੀਆਂ ਲਈ ਜੀ.ਐਨ.ਐਮ ਕੋਰਸ, ਏ.ਐਨ.ਐਮ. ਕੋਰਸ, ਡਿਪਲੋਮਾ ਨਰਸਿੰਗ, ਡਿਪਲੋਮਾ ਫਾਰਮੇਸੀ, ਅਠਵੀਂ ਦਸਵੀਂ, ਬਾਰਵੀਂ, ਪਾਸ ਬੇਰੁਜ਼ਗਾਰ ਉਮੀਦਵਾਰਾਂ ਦੀ ਇੰਟਰਵਿਊ ਲਈ ਜਾਵੇਗੀ। ਇੰਟਰਵਿਊ ਦੌਰਾਨ ਚੁਣੇ ਗਏ ਫਰੈਸ਼ਰ ਅਤੇ ਤਜਰਬੇਕਾਰ ਉਮੀਦਵਾਰਾਂ ਨੂੰ ਯੋਗਤਾ ਦੇ ਅਧਾਰ ਤੇ ਤਨਖਾਹ ਦਿੱਤੀ ਜਾਵੇਗੀ। ਦੀ ਉਮਰ ਸੀਮਾ 18 ਤੋਂ 40 ਸਾਲ ਹੋਣੀ ਚਾਹੀਦੀ ਹੈ। ਇਨ੍ਹਾਂ ਅਸਾਮੀਆਂ ਵਾਸਤੇ ਲੜਕੇ ਅਤੇ ਲੜਕੀਆਂ ਦੋਨੋ ਹਿੱਸਾ ਲੈ ਸਕਦੇ ਹਨ।

ਸ਼੍ਰੀ ਅਰੁਣ ਕੁਮਾਰ ਜ਼ਿਲ੍ਹਾ ਰੂਪਨਗਰ ਦੇ ਬੇਰੁਜ਼ਗਾਰ ਉਮੀਦਵਾਰਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਚਾਹਵਾਨ ਉਮੀਦਵਾਰ ਸਮੇਂ ਸਿਰ ਪਲੇਸਮੈਂਟ ਕੈਂਪਾਂ ਵਿੱਚ ਸ਼ਾਮਿਲ  ਹੋਣ। ਇਸ ਸਬੰਧੀ ਵਧੇਰੇ ਜਾਣਕਾਰੀ ਲਈ ਉਮੀਦਵਾਰ ਦਫ਼ਤਰ ਦੇ ਹੈਲਪਲਾਈਨ ਨੰਬਰ 85570-10066 ਤੇ ਸੰਪਰਕ ਕਰ ਸਕਦੇ ਹਨ।