ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਰੂਪਨਗਰ ਵੱਲੋਂ ਸਰਕਾਰੀ ਕਾਲਜ ਰੋਪੜ ਵਿਖੇ ਮਨਾਇਆ ਗਿਆ ਅੰਤਰਰਾਸ਼ਟਰੀ ਮਹਿਲਾ ਦਿਵਸ 

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਰੂਪਨਗਰ ਵੱਲੋਂ ਸਰਕਾਰੀ ਕਾਲਜ ਰੋਪੜ ਵਿਖੇ ਮਨਾਇਆ ਗਿਆ ਅੰਤਰਰਾਸ਼ਟਰੀ ਮਹਿਲਾ ਦਿਵਸ 
ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਰੂਪਨਗਰ ਵੱਲੋਂ ਸਰਕਾਰੀ ਕਾਲਜ ਰੋਪੜ ਵਿਖੇ ਮਨਾਇਆ ਗਿਆ ਅੰਤਰਰਾਸ਼ਟਰੀ ਮਹਿਲਾ ਦਿਵਸ 
ਰੂਪਨਗਰ 08 ਮਾਰਚ 2022
ਮਹਿਲਾ ਅਧਿਆਪਕਾਵਾਂ ਦੀਆਂ ਵਿਦਿਅਕ  ਖੇਤਰ ਚ ਪ੍ਰਾਪਤੀਆਂ ਅਤੇ ਯੋਗਦਾਨ ਨੂੰ ਸਮਰਪਿਤ ਕਰਦਿਆਂ (ਅੰਤਰਾਸ਼ਟਰੀ  ਮਹਿਲਾ ਦਿਵਸ) ਜਿਲ੍ਹਾਂ ਕਾਨੂੰਨੀ ਸੇਵਾਵਾਂ ਅਥਾਰਟੀ ਰੂਪਨਗਰ ਨੇ ਜਿਲ੍ਹਾਂ ਪ੍ਰਸ਼ਾਸਨ  ਦੇ ਤਾਲਮੇਲ ਨਾਲ ਸਰਾਕਰੀ ਕਾਲਜ ਰੂਪਨਗਰ ਵਿੱਚ ਔਰਤਾਂ ਦੇ ਹੱਕਾਂ  ਬਾਰੇ ਜਾਗਰੂਕਤਾ ਸੈਮੀਨਾਰ ਲਗਾ ਕੇ ਅੰਤਰਰਾਸ਼ਟਰੀ ਮਹਿਲਾਂ ਦਿਵਸ  ਮਨਾਇਆ ਗਿਆ ।
ਇਸ ਸੈਮੀਨਾਰ  ਵਿੱਚ ਸ੍ਰੀ ਮਾਨਵ ਸੀ.ਜੇ.ਐਮ. ਨੇ ਔਰਤਾਂ ਨੂੰ ਉਨ੍ਹਾਂ ਦੇ ਸੰਵਿਧਾਨਿਕ  ਹੱਕਾਂ  ਬਾਰੇ ਔਰਤ ਅਧਿਆਪਕਾਂ  ਨੂੰ ਜਾਗਰੂਕ ਕੀਤਾ ਉਨ੍ਹਾਂ ਕਿਹਾ ਕਿ ਅੱਜ ਮਹਿਲਾਵਾਂ ਆਪਣੀ ਸਖਤ ਮਿਹਨਤ  ਸਦਕਾ ਉੱਚੇ-ਉੱਚੇ ਅਹੁਦਿਆਂ ਤੇ ਤਾਇਨਾਤ ਹਨ ਅਤੇ ਦੇਸ਼ ਦਾ ਨਾਮ ਰੌਸ਼ਨ ਕਰ ਰਹੀਆਂ ਹਨ। ਉਨ੍ਹਾਂ  ਔਰਤਾਂ ਨੂੰ ਮਿਲਣ ਵਾਲੀ ਕੰਪਨਸ਼ੇਸਨ  ਦੀਆਂ ਸਕੀਮਾਂ, ਮੁਫ਼ਤ  ਕਾਨੂੰਨੀ ਸਹਾਇਤਾ  ਅਤੇ ਸਮਾਜਿਕ ਬਣਤਰ  ਵਿੱਚ  ਉਨ੍ਹਾਂ  ਦੇ ਅਮੁੱਲੇ ਯੌਗਦਾਨ ਬਾਰੇ ਵਿਸਥਾਰ ਵਿਚ ਗੱਲਬਾਤ ਕੀਤੀ। ਇਸ ਮੌਕੇ ਤੇ  ਜਿਲ੍ਹਾਂ ਪ੍ਰੌਗਰਾਮ ਅਫਸਰ ਸੁਮਨਦੀਪ ਕੌਰ ਨੇ ਜਿਲ੍ਹੇ  ਅੰਦਰ  ਪ੍ਰਸਾਸ਼ਨ ਵਲ੍ਹੋਂ  ਚਲਾਈਆਂ  ਜਾ ਰਹੀਆਂ ਵੱਖ-ਵੱਖ ਔਰਤ ਭਾਲਾਈ ਸਕੀਮਾਂ ਬਾਰੇ ਸਾਰਿਆਂ ਨੂੰ ਜਾਗਰੂਕ  ਕੀਤਾ। ਸ੍ਰੀਮਤੀ ਕੰਵਲਜੀਤ ਕੌਰ  ਇੰਚਾਰਜ , ਸ਼ਖੀ ਵਨ ਸਟੋਪ ਸੈਂਟਰ ਨੇ ਮਾਨਸਿਕ ਅਤੇ ਸਰੀਰਕ ਸ਼ੌਸ਼ਣ  ਤੋਂ ਪੀੜਤ ਔਰਤਾਂ ਲਈ ਮਿਲਣ ਵਾਲੀ ਕਾਉਂਸਲਿੰਗ  ਕਾਨੂੰਨੀ ਸਲਾਹ ਅਤੇ ਸਹਾਇਤਾ ਬਾਰੇ ਜਾਣਕਾਰੀ  ਦਿੱਤੀ।
ਸ੍ਰੀ ਵਰਿੰਦਰ ਸਿੰਘ ਲੀਗਲ -ਕਮ- ਪ੍ਰੋਬੇਸ਼ਨ ਅਫਸਰ ਨੇ ਘਰੇਲੂ ਹਿੰਸਾ ਐਕਟ -2005 ਅਤੇ ਪੌਕਸੋ ਐਕਟ -2012 ਅਧੀਨ  ਔਰਤਾਂ  ਦੇ ਹੱਕਾਂ ਦੀ ਗੱਲ ਕੀਤੀ ।  ਕਾਲਜ ਦੇ ਅਧਿਆਪਕ ਸ਼ਮਿੰਦਰ ਕੌਰ ਅਤੇ ਸ੍ਰੀਮਤੀ ਨਿਤਾਸ਼ਾ ਨੇ  ਔਰਤਾਂ ਦੀ ਜਾਗਰੂਕਤਾਂ  ਬਾਰੇ ਅਪਣੇ ਵਿਚਾਰ ਰੱਖੇ। ਸ਼੍ਰੀ  ਹਰਮਿੰਦਰਪਾਲ ਬਰਾੜ,ਪੌਲੀਟੀਕਲ ਸਾਇੰਸ ਨੇ ਸੈਮੀਨਾਰ ਵਿੱਚ ਪਹੁੰਚੇ ਸਾਰੇ ਭਾਗੀਦਾਰਾਂ ਦਾ ਧੰਨਵਾਦ ਕੀਤਾ।  ਦੇ ਨਾਲ ਹੀ  ਕਾਲਜ ਦੀ ਲਾਇਬਰੇਰੀ ਚ ਦੇਸ਼ ਦੀਆਂ ਔਰਤਾਂ ਵੱਲੋਂ  ਲਿਖੀਆਂ  ਕਿਤਾਬਾਂ  ਦੀ ਪ੍ਰਦਰਸ਼ਨੀ ਵੀ ਲਗਾਈ ਗਈ , ਜਿਸ ਦਾ ਸਾਰੇ ਭਾਗੀਦਾਰ ਨੇ ਦੌਰਾ ਕੀਤਾ। ਇੱਥੇ ਲਾਇਬਰੇਰੀ ਵਿਚ ਪਈ ਭਾਰਤੀ ਸੰਵਿਧਾਨ  ਦੀ ਅਸਲੀ ਖਰੜੇ ਦੀ ਕਾਪੀ ਆਕਰਸ਼ਨ ਦਾ ਵਿਸ਼ੇਸ਼ ਕੇਂਦਰ ਰਹੀ ।