ਜ਼ਿਲ੍ਹਾ ਪੱਧਰੀ ਕਿਸਾਨ ਸਿਖਲਾਈ ਕੈਂਪ ਦੌਰਾਨ ਸਹਿਕਾਰੀ ਖੰਡ ਮਿੱਲ ਫ਼ਾਜ਼ਿਲਕਾ ਨੇ ਲਗਾਇਆ ਸਟਾਲ

ਜ਼ਿਲ੍ਹਾ ਪੱਧਰੀ ਕਿਸਾਨ ਸਿਖਲਾਈ ਕੈਂਪ ਦੌਰਾਨ ਸਹਿਕਾਰੀ ਖੰਡ ਮਿੱਲ ਫ਼ਾਜ਼ਿਲਕਾ ਨੇ ਲਗਾਇਆ ਸਟਾਲ
ਜ਼ਿਲ੍ਹਾ ਪੱਧਰੀ ਕਿਸਾਨ ਸਿਖਲਾਈ ਕੈਂਪ ਦੌਰਾਨ ਸਹਿਕਾਰੀ ਖੰਡ ਮਿੱਲ ਫ਼ਾਜ਼ਿਲਕਾ ਨੇ ਲਗਾਇਆ ਸਟਾਲ
ਫਾਜ਼ਿਲਕਾ 15 ਅਪ੍ਰੈਲ 2022
ਖੇਤੀਬਾਡ਼ੀ ਅਤੇ ਕਿਸਾਨ ਭਲਾਈ ਵਿਭਾਗ ਫਾਜ਼ਿਲਕਾ ਵੱਲੋਂ ਜ਼ਿਲ੍ਹਾ ਪੱਧਰੀ ਕਿਸਾਨ ਸਿਖਲਾਈ ਕੈਂਪ ਲਗਾਇਆ ਗਿਆ। ਇਸ ਕੈਂਪ ਦੌਰਾਨ ਸਹਿਕਾਰੀ ਖੰਡ ਮਿੱਲ ਫਾਜ਼ਿਲਕਾ ਵੱਲੋਂ ਆਪਣਾ ਸਟਾਲ ਲਗਾ ਕੇ ਕਿਸਾਨਾਂ ਨੂੰ ਗੰਨੇ ਦੇ ਵਿਕਾਸ ਸਬੰਧੀ ਪ੍ਰਸਾਰ ਸਮੱਗਰੀ ਵੰਡਣ ਦੇ ਨਾਲ ਨਾਲ  ਸੀਡ ਸੈਂਪਲਿੰਗ ਵਿਧੀ ਰਾਹੀਂ ਤਿਆਰ ਕੀਤੇ ਬੂਟੇ ਵੀ ਦਿੱਤੇ ਗਏ। ਇਹ ਜਾਣਕਾਰੀ ਖੰਡ ਮਿੱਲ ਦੇ ਜਨਰਲ ਮੈਨੇਜਰ ਸ. ਕੰਵਲਜੀਤ ਸਿੰਘ ਨੇ ਦਿੱਤੀ

ਹੋਰ ਪੜ੍ਹੋ :-ਸਟੇਸ਼ਨ – ਫਾਇਰ ਬ੍ਰਿਗੇਡ ਬਟਾਲਾ ਆਮ ਨਾਗਰਿਕ ਵੀ ਇਸ ਮੁਹਿਮ ਦਾ ਬਣੇ ਹਿਸਾ : ਸੈਰੀ ਕਲਸੀ

ਇਸ ਦੌਰਾਨ  ਫ਼ਾਜ਼ਿਲਕਾ ਐਸਡੀਐਮ ਸ. ਰਵਿੰਦਰ ਸਿੰਘ ਅਰੋੜਾ ਨੇ ਖੰਡ ਮਿੱਲ ਵਲੋਂ ਲਗਾਈ ਸਟਾਲ ਦਾ ਦੌਰਾ ਕਰਕੇ ਗੰਨੇ ਸਬੰਧੀ ਜਾਣਕਾਰੀ ਲਈ ਅਤੇ ਕਿਸਾਨਾਂ ਨਾਲ ਗੱਲਬਾਤ ਵੀ ਕੀਤੀ। ਜਨਰਲ  ਮੈਨੇਜਰ ਨੇ ਦੱਸਿਆ ਕਿ ਇਲਾਕੇ ਦੇ ਗੰਨਾ ਕਾਸ਼ਤਕਾਰਾਂ ਵੱਲੋਂ ਮਿੱਲ ਦੇ ਸਟਾਲ ਅਤੇ ਸੀਡ ਸੈਂਪਲਿੰਗ ਵਿਧੀ ਰਾਹੀਂ ਤਿਆਰ ਕੀਤੇ ਬੂਟਿਆਂ ਸਬੰਧੀ ਬਹੁਤ ਦਿਲਚਸਪੀ ਦਿਖਾਈ ਗਈ।