ਭੱਠਲ ਫਾਰਮ ਨੇੜੇ ਸਾਉਣੀ ਦੀਆਂ ਫਸਲਾਂ ਸਬੰਧੀ ਜਿਲ੍ਹਾ ਪੱਧਰੀ 9 ਅਪ੍ਰੈਲ 2022 ਨੂੰ ਸਵੇਰੇ 10:00 ਵਜੇ  ਕਿਸਾਨ ਸਿਖਲਾਈ ਕੈਂਪ ਲਗਾਇਆ ਜਾ ਰਿਹਾ ਹੈ– ਡਾ: ਜਗਵਿੰਦਰ ਸਿੰਘ  

ਤਰਨ ਤਾਰਨ 7 ਅਪ੍ਰੈਲ 2022:—ਮਿਤੀ 9 ਅਪ੍ਰੈਲ 2022 ਦਿਨ ਸ਼ਨੀਵਾਰ ਨੂੰ ਸਵੇਰੇ 10:00 ਵਜੇ ਭੱਠਲ ਫਾਰਮ ਨੇੜੇ ਪਟਰੋਲ ਪੰਪ, ਤਰਨ ਤਾਰਨ ਰੋਡ ਨੋਸ਼ਿਹਰਾ ਪੰਨੂਆਂ ਜਿਲ੍ਹਾ ਤਰਨ ਤਾਰਨ ਵਿਖੇ ਸਾਉਣੀ ਦੀਆਂ ਫਸਲਾਂ ਸਬੰਧੀ ਜਿਲ੍ਹਾ ਪੱਧਰੀ ਕਿਸਾਨ ਸਿਖਲਾਈ ਕੈਂਪ ਡਾ: ਗੁਰਵਿੰਦਰ ਸਿੰਘ  ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ  ਦੇ ਦਿਸਾ ਨਿਰਦੇਸਾਂ ਅਨੁਸਾਰ ਆਯੋਜਿਤ ਕੀਤਾ ਜਾ ਰਿਹਾ । ਇਸ ਸਬੰਧੀ ਜਾਣਕਾਰੀ ਦੇਂਦੇ ਹੋਏ ਡਾ: ਜਗਵਿੰਦਰ ਸਿੰਘ  ਮੁੱਖ ਖੇਤੀਬਾੜੀ ਅਫਸਰ ਤਰਨ ਤਾਰਨ ਨੇ ਦੱਸਿਆ ਕਿ ਇਸ ਮੇਲੇ ਵਿੱਚ ਵੱਡੀ  ਗਿਣਤੀ ਵਿੱਚ ਕਿਸਾਨ ਔਰਤਾਂ ਅਤੇ ਕਿਸਾਨਾਂ ਨੂੰ ਸਾਉਣੀ ਦੀਆਂ ਫਸਲਾਂ ਸਬੰਧੀ ਭਰਪੂਰ ਜਾਣਕਾਰੀ ਦੇਣ ਲਈ ਵੱਖ-ਵੱਖ ਵਿਸ਼ਿਆ ਦੇ ਖੇਤੀ ਮਾਹਿਰ ਬੁਲਾਰਿਆਂ ਦਾ ਪ੍ਰਬੰਧ ਕੀਤਾ ਗਿਆ ।
ਉਨ੍ਹਾਂ ਨੇ ਕਿਹਾ ਕਿ  ਇਸ ਮੇਲੇ ਵਿੱਚ  ਵੱਖ-ਵੱਖ ਕਿਸਮ ਦੀਆਂ ਪ੍ਰਦਰਸ਼ਨੀਆਂ ਜਿਵੇਂ ਕਿ ਮੱਛੀ ਪਾਲਣ , ਪਸ਼ੂ- ਪਾਲਣ , ਸੁਧਰੇ ਹੋਏ ਬੀਜ, ਖਾਦ , ਦਵਾਈਆਂ , ਸ਼ਹਿਦ  ਅਤੇ ਖੇਤੀਬਾੜੀ ਸਬੰਧੀ ਮਸ਼ੀਨਰੀ ਦੇ ਸ਼ਾਨਦਾਰ ਪੰਡਾਲ ਲਗਾਏ ਜਾਣਗੇ  ਮੇਲੇ ਵਿੱਚ ਆਏ ਕਿਸਾਨਾਂ ਵਾਸਤੇ ਖਾਣੇ ਦਾ ਪ੍ਰਬੰਧ ਵੀ ਕੀਤਾ ਗਿਆ। ਸ੍ਰੀ ਲਾਲਜੀਤ ਸਿੰਘ ਭੁੱਲਰ ਟਰਾਂਸਪੋਰਟ ਮੰਤਰੀ (ਪੰਜਾਬ) ਜੀ ਇਸ ਕੈਂਪ ਦੇ ਮੁੁੱਖ ਮਹਿਮਾਨ ਹੋਣਗੇ ਅਤੇ  ਇਸ ਤੋ  ਇਲਾਵਾ ਜਿਲ੍ਹੇ ਦੇ ਸਮੂਹ ਐਮ.ਐਲ.ਏ. ਸਾਹਿਬਾਨ ਵੀ ਮੇਲੇ  ਵਿੱਚ ਸ਼ਿਰਕਤ ਕਰ ਰਹੇ ਹਨ।  ਇਸ ਲਈ ਮੁੱਖ ਖੇਤੀਬਾੜੀ ਅਫਸਰ, ਤਰਨ ਤਾਰਨ ਜੀ ਨੇ ਕਿਸਾਨ ਭਰਾਵਾਂ ਨੂੰ ਇਸ ਮੇਲੇ ਵਿੱਚ ਵੱਧ ਤੋ ਵੱਧ ਸ਼ਾਮਿਲ ਹੋਣ ਦੀ ਅਪੀਲ ਕੀਤੀ ਹੈ।