ਜ਼ਿਲ੍ਹਾ ਮੈਜਿਸਟਰੇਟ ਵੱਲੋਂ 17 ਤੋਂ 20 ਫਰਵਰੀ ਤੱਕ ਜ਼ਿਲ੍ਹੇ ਦੇ ਮੈਰਿਜ ਪੈਲੇਸ / ਰਿਜੋਰਟ / ਪੰਚਾਇਤ ਭਵਨ / ਕਮਿਊਨਟੀ ਸੈਂਟਰ ਅਤੇ ਰੈਸਟੋਰੈਂਟਾਂ ਵਿੱਚ ਹੋਣ ਵਾਲੇ ਰਾਜਨੀਤਿਕ ਸਮਾਗਮਾਂ ਤੇ ਪਾਬੰਦੀ

GIRISH DAYALAN
2222 ਲਾਭਪਾਤਰੀਆਂ ਦੇ ਖਾਤਿਆਂ ਵਿਚ 2,74,05,656 ਰੁਪਏ ਦੀ ਪ੍ਰਵਾਨਗੀ ਲਈ ਪੱਤਰ ਜਾਰੀ : ਡਿਪਟੀ ਕਮਿਸ਼ਨਰ

ਫਿਰੋਜ਼ਪੁਰ 14 ਫਰਵਰੀ 2022 

ਜ਼ਿਲ੍ਹਾ ਮੈਜਿਸਟਰੇਟ ਫਿਰੋਜ਼ਪੁਰ ਗਿਰੀਸ਼ ਦਿਆਲਨ ਨੇ ਜ਼ਿਲ੍ਹੇ ਵਿੱਚ ਵਿੱਚ ਪੈਂਦੇ ਸਾਰੇ ਮੈਰਿਜ ਪੈਲੇਸ / ਰਿਜੋਰਟ / ਪੰਚਾਇਤ ਭਵਨ / ਕਮਿਊਨਟੀ ਸੈਂਟਰ ਅਤੇ ਰੈਸਟੋਰੈਂਟਾਂ ਵਿੱਚ ਹੋਣ ਵਾਲੇ ਰਾਜਨੀਤਿਕ ਸਮਾਗਮਾਂ ਤੇ ਮਿਤੀ 17 ਫਰਵਰੀ 2022 ਤੋਂ 20 ਫਰਵਰੀ 2022 ਤੱਕ ਪੂਰਨ ਤੌਰ ਤੇ ਪਾਬੰਦੀ ਲਗਾਈ ਹੈ।

ਹੋਰ ਪੜ੍ਹੋ :-ਮੁੱਖ ਚੋਣ ਅਫਸਰ ਨੇ ਸਟਰਾਂਗ ਰੂਮ ਤੇ ਡਿਸਪੈਚ ਕੇਂਦਰ ਦਾ ਨਿਰੀਖਣ ਕੀਤਾ

ਜ਼ਿਲ੍ਹਾ ਮੈਜਿਸਟ੍ਰੇਟ ਨੇ ਦੱਸਿਆ ਕਿ ਉਨ੍ਹਾਂ ਦੇ ਧਿਆਨ ਵਿੱਚ ਆਇਆ ਹੈ ਕਿ ਵਿਧਾਨ ਸਭਾ ਚੋਣਾਂ 2022 ਦੀਆਂ ਚੋਣਾਂ ਸਬੰਧੀ ਰਾਜਨੀਤਿਕ ਪਾਰਟੀਆਂ ਵੱਲੋਂ ਆਪਣੇ-ਆਪਣੇ ਚੋਣ ਪ੍ਰਚਾਰ ਲਈ ਰਾਜਨੀਤਿਕ ਸਮਾਗਮਾਂ ਸਬੰਧੀ ਪ੍ਰੋਗਰਾਮ ਜ਼ਿਲ੍ਹਾ ਫਿਰੋਜ਼ਪੁਰ ਅਧੀਨ ਆਉਂਦੇ ਮੈਰਿਜ ਪੈਲੇਸ / ਰਿਜੋਰਟ / ਪੰਚਾਇਤ ਭਵਨ / ਕਮਿਊਨਟੀ ਸੈਂਟਰ ਅਤੇ ਰੈਸਟੋਰੈਂਟਾਂ ਵਿੱਚ ਕੀਤੇ ਜਾ ਰਹੇ ਹਨ ਅਤੇ ਆਦਰਸ਼ ਚੋਣ ਜਾਬਤੇ ਦੀਆਂ ਹਦਾਇਤਾਂ ਅਨੁਸਾਰ ਇਨ੍ਹਾਂ ਉਤੇ ਪਾਬੰਦੀ ਲਗਾਈ ਜਾਣੀ ਜ਼ਰੂਰੀ ਹੈ।