ਫ਼ਿਰੋਜ਼ਪੁਰ 8 ਅਗਸਤ 2022
ਜ਼ਿਲ੍ਹਾ ਮੈਜਿਸਟ੍ਰੇਟ ਫ਼ਿਰੋਜ਼ਪੁਰ ਅੰਮ੍ਰਿਤ ਸਿਘੰ ਆਈ.ਏ.ਐੱਸ ਵੱਲੋਂ ਸੀ.ਆਰ.ਪੀ.ਸੀ. 1973 ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜ਼ਿਲ੍ਹੇ ਅੰਦਰ ਪੰਜਵੀਂ ਅਤੇ ਅੱਠਵੀਂ ਸ੍ਰੇਣੀ ਦੀਆਂ ਅਨਪੂਰਕ (ਰੀ-ਅਪੀਅਰ) ਪ੍ਰੀਖਿਆਵਾਂ ਲਈ ਬੋਰਡ ਵੱਲੋਂ ਸਥਾਪਤ ਕੀਤੇ ਸਮੁੱਚੇ ਪ੍ਰੀਖਿਆ ਕੇਂਦਰਾਂ ਦੇ ਇਰਦ-ਗਿਰਦ ਧਾਰਾ 144 ਲਗਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ।
ਹੋਰ ਪੜ੍ਹੋ :-ਜ਼ਿਲ੍ਹਾ ਮੁਹਾਲੀ ਦੇ ਕਿਸਾਨਾਂ ਦਾ ਜੈਵਿਕ ਖੇਤੀ ਵੱਲ ਵਧ ਰਿਹਾ ਰੁਝਾਨ : ਰਾਜੇਸ਼ ਕੁਮਾਰ ਰਹੇਜਾ
ਜ਼ਿਲ੍ਹਾ ਮੈਜਿਸਟ੍ਰੇਟ ਫ਼ਿਰੋਜ਼ਪੁਰ ਨੇ ਦੱਸਿਆ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਪੰਜਵੀਂ ਅਤੇ ਅੱਠਵੀਂ ਸ੍ਰੇਣੀ ਦੀਆਂ ਅਨਪੂਰਕ (ਰੀ-ਅਪੀਅਰ) ਦੀਆਂ ਪ੍ਰੀਖਿਆਵਾਂ 12 ਅਗਸਤ ਤੋਂ 26 ਅਗਸਤ 2022 ਤੱਕ ਜ਼ਿਲ੍ਹੇ ਵਿੱਚ ਬੋਰਡ ਵੱਲੋਂ ਸਥਾਪਤ ਪ੍ਰੀਖਿਆ ਕੇਂਦਰਾਂ ਵਿਚ ਕਰਵਾਈਆਂ ਜਾ ਰਹੀਆਂ ਹਨ। ਪ੍ਰੀਖਿਆ ਕੇਂਦਰਾਂ ਨੇੜੇ ਸ਼ਾਤੀ ਅਤੇ ਕਾਨੂੰਨੀ ਵਿਵਸਥਾ ਬਣਾਏ ਰੱਖਣ ਦੇ ਮਕਸਦ ਨਾਲ ਇਹ ਹੁਕਮ ਜਾਰੀ ਕੀਤੇ ਗਏ ਹਨ। ਇਹ ਹੁਕਮ ਪ੍ਰੀਖਿਆ ਕੇਂਦਰਾਂ ਤੇ ਡਿਊਟੀ ਕਰ ਰਹੇ ਮੁਲਾਜਮਾ ਤੇ ਲਾਗੂ ਨਹੀਂ ਹੋਣਗੇ।

English






