ਜ਼ਿਲਾ੍ਹ  ਯੋਜਨਾ ਕਮੇਟੀ ਦਾ ਅਹੁਦਾ ਸੰਭਾਲਦੇ ਹੀ ਐਕਸਨ ਮੋਡ ਵਿੱਚ ਆਏ ਲੱਕੀ

ਜ਼ਿਲਾ੍ਹ  ਯੋਜਨਾ ਕਮੇਟੀ
ਜ਼ਿਲਾ੍ਹ  ਯੋਜਨਾ ਕਮੇਟੀ ਦਾ ਅਹੁਦਾ ਸੰਭਾਲਦੇ ਹੀ ਐਕਸਨ ਮੋਡ ਵਿੱਚ ਆਏ ਲੱਕੀ
ਅਧਿਕਾਰੀ ਤੇ ਕਰਮਚਾਰੀ ਸਮੇਂ ਸਿਰ ਦਫਤਰ ਹਾਜਰ ਹੋਣ
ਸਰਕਾਰੀ ਕੰਮ ਵਿੱਚ ਲਾਪਰਵਾਹੀ ਬਰਦਰਸ਼ਾਤ ਨਹੀਂ
ਅੰਮ੍ਰਿਤਸਰ ਦਾ ਵਿਕਾਸ ਮੇਰੀ ਮੁੱਖ ਤਰਜੀਹ-ਚੇਅਰਮੈਨ ਯੋਜਨਾ ਬੋਰਡ

ਅੰਮ੍ਰਿਤਸਰ, 1 ਨਵੰਬਰ 2021

ਜ਼ਿਲਾ੍ਹ ਯੋਜਨਾ ਬੋਰਡ ਦੇ ਚੇਅਰਮੈਨ   ਦਾ ਆਹੁੱਦਾ ਸੰਭਾਲਣ ਦੇ ਦੂਸਰੇ ਦਿਨ ਉਪਰੰਤ ਸ੍ਰ ਰਾਜ ਕੰਵਲਪ੍ਰੀਤ ਸਿੰਘ ਲੱਕੀ ਐਕਸਨ ਮੋਡ ਵਿਚ ਆ ਗਏ ਹਨ  ਲੱਕੀ ਨੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਸਪਸ਼ਟ ਤੌਰ ਤੇ ਕਿਹਾ ਕਿ ਸਰਕਾਰੀ ਕੰਮ ਵਿੱਚ ਕਿਸੇ ਤਰ੍ਹਾਂ ਦੀ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਸਾਰੇ ਅਧਿਕਾਰੀ ਤੇ ਕਰਮਚਾਰੀ ਲੋਕਾਂ ਦੇ ਕੰਮਾਂ ਪ੍ਰਤੀ ਜਵਾਬਦੇਹ ਹੋਣ  ਲੱਕੀ ਨੇ ਸਮੂਹ ਸਟਾਫ ਨਾਲ ਗੱਲਬਾਤ ਕੀਤੀ ਅਤੇ ਸਬੰਧਤ ਵਿਸ਼ਿਆ ਸਬੰਧੀ ਜਾਣਕਾਰੀ ਵੀ ਹਾਸਲ ਕੀਤੀ।

ਹੋਰ ਪੜ੍ਹੋ :-ਉਪ ਮੁੱਖ ਮੰਤਰੀ ਸ੍ਰੀ ਸੋਨੀ ਨੇ ਐਚ.ਆਈ.ਵੀ. ਏਡਜ ਜਨ-ਜਾਗਰੂਕਤਾ ਵੈਨ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ

ਚੇਅਰਮੈਨ ਨੇ ਸਪਸ਼ਟ ਨਿਰਦੇਸ਼ ਦਿੱਤੇ ਕਿ ਰਾਸ਼ਟਰੀ ਸੈਂਪਲ ਸਰਵੇਪ੍ਰੋਡਕਸ਼ਨ ਡਾਟਾਪੇਂਡੂ ਡਾਇਰੈਕਟਰੀ,ਕਰਮਚਾਰੀਆਂ ਦੀ ਗਣਨਾਪਲਾਨ ਫੰਡਐਮ:ਪੀ ਲੈਂਡ ਸਕੀਮ ਆਦਿ ਨੂੰ ਵਿਸੇਸ਼ ਤੌਰ ਤੇ ਸਮਾਂਬੱਧ ਕਰਕੇ ਮੁਕੰਮਲ ਕੀਤਾ ਜਾਵੇ। ਸ੍ਰ ਲੱਕੀ ਨੇ ਕਿਹਾ ਕਿ ਇਹ ਸਾਰੇ ਵਿਸ਼ੇ ਸਰਕਾਰ ਲਈ ਅਤਿ ਜਰੂਰੀ ਹਨ ਕਿਉਂਕਿ ਇਨ੍ਹਾਂ ਦੇ ਅਧਾਰ ਤੇ ਹੀ ਸਮਾਜਿਕਆਰਥਿਕ ਨੀਤੀਆਂ ਤਿਆਰ ਕੀਤੀਆਂ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਜੇਕਰ ਕੋਈ ਵਿਭਾਗ ਸੂਚਨਾ ਦੇਣ ਵਿੱਚ ਦੇਰੀ ਕਰਦਾ ਹੈ ਤਾਂ ਤੁਰੰਤ ਉਨ੍ਰਾਂ ਦੇ ਧਿਆਨ ਵਿੱਚ ਲਿਆਂਦਾ ਜਾਵੇ ਅਤੇ ਉਸ ਉਪਰ ਤੁਰੰਤ ਕਾਰਵਾਈ ਕੀਤੀ ਜਾਵੇ।

ਉਨ੍ਹਾਂ ਕਿਹਾ ਕਿ ਜੇਕਰ ਵਿਭਾਗ ਦੇ ਕਿਸੇ ਅਧਿਕਾਰੀ ਜਾਂ ਕਰਮਚਾਰੀ ਨੂੰ ਕੋਈ ਮੁਸਕਲ ਪੇਸ਼ ਆਉਂਦੀ ਹੈ ਤਾਂ ਤੁਰੰਤ ਉਨ੍ਹਾਂ ਦੇ ਧਿਆਨ ਵਿੱਚ ਲਿਆਂਦਾ ਜਾਵੇ ਤਾਂ ਜੋ ਨਿਪਟਾਰਾ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਮੇਰੀ ਮੁੱਖ ਤਰਜੀਹ ਅੰਮ੍ਰਿਤਸਰ ਦਾ ਵਿਕਾਸ ਕਰਨਾ ਹੈ ਅਤੇ ਇਸ ਦੇ ਵਿਕਾਸ ਵਿੱਚ ਕੋਈ ਰੁਕਾਵਟ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ  ਕਿਹਾ ਕਿ ਸਾਨੂੰ ਸਾਰਿਆਂ ਨੂੰ ਮਿਲ ਕੇ ਇਕ ਟੀਮ ਦੀ ਤਰ੍ਹਾਂ ਕੰਮ ਕਰਨ ਦੀ ਜਰੂਰਤ ਹੈ ਤਾਂ ਜੋ ਸਹੀ ਢੰਗ ਨਾਲ ਮੁਸ਼ਕਲ ਦਾ ਨਿਪਟਾਰਾ ਕੀਤਾ ਜਾ ਸਕੇ। ਉਹਨਾਂ ਕਿਹਾ ਕਿ ਅਧਿਕਾਰੀਆਂ ਨੂੰ ਸਪੱਸਟ ਕੀਤਾ ਗਿਆ ਹੈ ਕਿ ਪੰਜਾਬ ਸਰਕਾਰ ਦੀਆਂ ਯੋਜਨਾਵਾਂ ਦਾ ਲਾਭ ਹੇਠਲੇ ਪੱਧਰ ਤੱਕ ਲੋਕਾਂ ਨੂੰ ਦਵਾਇਆ ਜਾਵੇ ਸਰਕਾਰੀ ਕੰਮਾਂ ਵਿੱਚ ਕਿਸੇ ਤਰ੍ਹਾਂ ਦੀ ਵੀ ਲਾਪਰਵਾਹੀ ਬਰਦਾਸਤ ਨਹੀਂ ਕੀਤੀ ਜਾਵੇਗੀ ਉਹਨਾਂ ਮੁਲਾਜਮਾਂ ਨੂੰ ਹੁਕਮ ਦਿੱਤੇ ਕਿ ਸਰਕਾਰੀ ਸਮੇਂ ਦੇ ਦੌਰਾਨ ਉਨ੍ਹਾਂ ਦੀ ਹਾਜਰੀ ਅਧਿਕਾਰੀ ਯਕੀਨੀ ਬਣਾਉਣ ਉਹਨਾਂ ਕਿਹਾ ਕਿ ਮੋਹਤਵਾਰ ਵਿਅਕਤੀਆਂ ਨੂੰ ਨਾਲ ਲੈ ਕੇ ਜਿਲੇ੍ਹ ਦਾ ਸਰਬਪੱਖੀ ਵਿਕਾਸ ਕਰਵਾਇਆ ਜਾਵੇਗਾ ਅਤੇ ਜੇਕਰ ਕਿਸੇ ਨੂੰ ਕੋਈ ਸਮੱਸਿਆ ਆਉਂਦੀ ਹੈ ਤਾਂ ਡਿਪਟੀ ਕਮਿਸਨਰ ਕੰਪਲੈਕਸ ਵਿਚ ਸਥਿਤ ਜਿਲ੍ਹਾ ਯੋਜਨਾ ਕਮੇਟੀ ਦੇ ਦਫਤਰ ਵਿੱਚ ਆ ਕਿ ਮਿਲ ਸਕਦਾ ਹੈ

ਇਸ ਮੌਕੇ ਸ੍ਰ ਚਰਨਜੀਤ ਸਿੰਘ ਡਿਪਟੀ ਈ:ਐਸ:ਏਸ੍ਰੀਮਤੀ ਸਾਧਨਾ ਸ਼ਰਮਾ ਏ:ਆਰ:ਓਸ੍ਰੀ ਸੰਦੀਪ ਸ਼ਰਮਾ ਏ:ਆਰ:ਓਸ੍ਰੀਮਤੀ ਦਵਿੰਦਰ ਕੌਰਸ੍ਰੀਮਤੀ ਕੰਵਲਜੀਤ ਕੌਰ ਅੰਕੜਾ ਸਹਾਇਕਸ੍ਰ ਗੁਰਮੀਤ ਸਿੰਘ ਤੋਂ ਇਲਾਵਾ ਸਮੂਹ ਸਟਾਫ ਤੇ ਮੈਂਬਰ ਹਾਜਰ ਸਨ।