ਰੂਪਨਗਰ, 31 ਦਸੰਬਰ 2021
ਡਿਪਟੀ ਕਮਿਸ਼ਨਰ ਸ਼੍ਰੀਮਤੀ ਸੋਨਾਲੀ ਗਿਰਿ ਦੀਆਂ ਹਦਾਇਤਾਂ ਤਹਿਤ ਜ਼ਿਲ੍ਹਾ ਰੈੱਡ ਕਰਾਸ ਰੂਪਨਗਰ ਵਲੋਂ ਅਲਿਮਕੋ ਦੇ ਸਹਿਯੋਗ ਨਾਲ ਅੱਜ ਦਿਵਿਆਂਗ ਵਿਅਕਤੀਆਂ ਲਈ ਕੈਂਪ ਲਗਾ ਕੇ ਨੂੰ 32 ਟਰਾਈਸਾਇਕਲ , 27 ਵੀਲ ਚੇਅਰਜ, 12 ਨਕਲੀ ਅੰਗ/ਉਪਕਰਣ, 46 ਕੰਨਾਂ ਦੀਆਂ ਮਸ਼ੀਨਾਂ, 34 ਫੌੜੀਆਂ, 4 ਵਾਕਰ ਆਦਿ ਸਮਾਨ ਪ੍ਰਦਾਨ ਕੀਤਾ ਗਿਆ।
ਹੋਰ ਪੜ੍ਹੋ :-ਵਿਧਾਇਕ ਵੈਦ ਵੱਲੋਂ ਐਸ.ਸੀ. ਕਾਰਪੋਰੇਸ਼ਨ ਦੇ 64 ਕਰਜ਼ਦਾਰਾਂ ਨੂੰ ਵੰਡੇ 28.54 ਲੱਖ ਰੁਪਏ ਦੇ ਕਰਜ਼ਾ ਮੁਆਫੀ ਸਰਟੀਫਿਕੇਟ
ਇਸ ਮੌਕੇ ਸ਼੍ਰੀ ਦੀਪਾਂਕਰ ਗਰਗ ਸਹਾਇਕ ਕਮਿਸ਼ਨਰ ਰੂਪਨਗਰ ਵਿਸ਼ੇਸ ਤੌਰ ਤੇ ਸ਼ਾਮਲ ਹੋਏ ਅਤੇ ਉਨ੍ਹਾਂ ਨੇ ਦਿਵਿਆਂਗ ਵਿਅਕਤੀਆਂ ਨੂੰ ਸਮਾਨ ਪ੍ਰਦਾਨ ਕੀਤਾ। ਰੈੱਡ ਕਰਾਸ ਦੇ ਸਕੱਤਰ ਸ਼੍ਰੀ ਗੁਰਸੋਹਨ ਸਿੰਘ ਵਲੋਂ ਕੈਂਪ ਵਿੱਚ ਸ਼ਾਮਲ ਲੋਕਾਂ ਨੂੰ ਕਰੋਨਾ ਤੋਂ ਬਚਾਅ ਲਈ ਮਾਸਕ ਅਤੇ ਸ਼ੋਸ਼ਲ ਡਿਸਟੈਂਸ ਬਣਾਈ ਰੱਖਣ ਲਈ ਵੀ ਜਾਗਰੂਕ ਕੀਤਾ ਗਿਆ।
ਇਸ ਕੈਂਪ ਵਿੱਚ ਰੈੱਡ ਕਰਾਸ ਦੇ ਮੈਂਬਰ ਸ਼੍ਰੀ ਡੀ.ਐਸ. ਦਿਓਲ, ਸ਼੍ਰੀਮਤੀ ਕ੍ਰਿਸ਼ਨਾ ਸ਼ਰਮਾ, ਸ਼੍ਰੀਮਤੀ ਗਗਨਦੀਪ ਸੈਣੀ, ਸ਼੍ਰੀਮਤੀ ਆਦਰਸ਼ ਸ਼ਰਮਾ, ਅਲਿਮਕੋ ਵਲੋਂ ਡਾ. ਅਸ਼ੋਕ ਕੁਮਾਰ ਸ਼ਾਹੂ ਅਤੇ ਉਨ੍ਹਾਂ ਦੀ ਟੀਮ ਦੇ ਮੈਂਬਰ ਅਤੇ ਸ਼੍ਰੀ ਵਰੁਣ ਸ਼ਰਮਾ, ਸ਼੍ਰੀਮਤੀ ਦਲਜੀਤ ਕੌਰ ਸ਼ਾਮਲ ਹੋਏ।

English




