ਜਿਲ੍ਹਾ ਰੈਡ ਕਰਾਸ ਸੁਸਾਇਟੀ ਵੱਲੋਂ ਇੱਕ ਹਫਤਾ ਮਨਾਇਆ ਗਿਆ ਰੈਡ ਕਰਾਸ ਦਿਵਸ

Red Cross Day
ਜਿਲ੍ਹਾ ਰੈਡ ਕਰਾਸ ਸੁਸਾਇਟੀ ਵੱਲੋਂ ਇੱਕ ਹਫਤਾ ਮਨਾਇਆ ਗਿਆ ਰੈਡ ਕਰਾਸ ਦਿਵਸ

ਐਸ.ਏ.ਐਸ.ਨਗਰ 16 ਮਈ 2022

ਜਿਲ੍ਹਾ ਰੈਡ ਕਰਾਸ ਵੱਲੋਂ ਡਿਪਟੀ ਕਮਿਸ਼ਨਰ ਸ੍ਰੀ ਅਮਿਤ ਤਲਵਾੜ ਦੀ ਰਹਿਨੁਮਾਈ ਹੇਠ 5 ਮਈ ਤੋਂ 13 ਮਈ ਤਕ ਇੱਕ ਹਫਤਾ ਰੈਡ ਕਰਾਸ ਦਿਵਸ ਮਨਾਇਆ ਗਿਆ। ਇਸ ਮੌਕੇ ਸਕੱਤਰ, ਕਮਲੇਸ ਕੁਮਾਰ ਵੱਲੋਂ ਰੈਡ ਕਰਾਸ ਦੇ ਇਤਿਹਾਸ ਬਾਰੇ ਜਾਣੂ ਕਰਵਾਇਆ ਗਿਆ ਕਿ ਇਹ ਦਿਨ ਰੈਡ ਕਰਾਸ ਦੇ ਬਾਨੀ ਸਰ ਜੀਨਹੈਨਰੀ ਡੁਨਟ ਦੇ ਜਨਮ ਦਿਨ ਤੇ ਮਨਾਇਆ ਜ਼ਾਦਾ ਹੈ। ਸਰ ਜੀਨਹੈਨਰੀ ਡੁਨਟ ਦਾ ਜਨਮ 8 ਮਈ 1828 ਨੂੰ ਸਵਿਟਜਰਲੈਂਡ ਦੇ ਜਨੇਵਾ ਸਹਿਰ ਵਿੱਚ ਹੋਇਆ ਸੀ। ਉਸਨੂੰ 1901 ਵਿੱਚ ਦੁਨੀਆ ਦਾ ਪਹਿਲਾ ਨੋਬਲਸ਼ਾਤੀ ਪੁਰਸਕਾਰ ਦਿੱਤਾ ਗਿਆ ਸੀ। ਤੁਹਾਨੂੰ ਦੱਸ ਦਈਏ ਕਿ ਇਹ ਜੀਨ ਡੁਨੇਟ ਸੀ ਜਿਸ ਨੇ 1863 ਵਿੱਚ ਇੰਟਰਨੈਸਨਲ ਕਮੇਟੀ ਆਫ ਰੈਡ ਕਰਾਸ ਦੀ ਸਥਾਪਨਾ ਕੀਤੀ ਸੀ। ਬਾਅਦ ਵਿੱਚ 1920 ਵਿੱਚ ਭਾਰਤ ਵਿੱਚ ਅਜਿਹੀ ਹੀ ਇੱਕ ਸੰਸਥਾ ਬਣਾਈ ਗਈ ਜਿਸ ਦਾ ਨਾ ਇੰਡੀਅਨ ਰੈਡ ਕਰਾਸ ਸੁਸਾਇਟੀ ਰੱਖਿਆ ਗਿਆ।

ਹੋਰ ਪੜ੍ਹੋ :-ਦੇਸ਼ ਭਗਤ ਵਿਰਾਸਤ ਨੂੰ ਸਹੀ ਪ੍ਰਸੰਗ ਵਿੱਚ ਸਮਝਣ ਲਈ ਇਤਿਹਾਸ ਸਬੰਧੀ ਕਿਤਾਬਾਂ ਨਾਲ ਜੁੜੋ- ਗੁਰਭਜਨ ਗਿੱਲ

ਇੱਕ ਹਫਤਾ ਰੈਡ ਕਰਾਸ ਦਿਵਸ ਮਨਾਉਂਦੇ ਹੋਏ ਰੈਡ ਕਰਾਸ ਵਲੋਂ ਜਿਲ੍ਹਾ ਐਸ.ਏ.ਐਸ.ਨਗਰ ਵਿੱਚ ਵੱਖ ਵੱਖ ਥਾਵਾਂ ਤੇ 2 ਬਲੱਡ ਡੋਨੇਸ਼ਨ ਕੈਂਪ ਜਿਨ੍ਹਾਂ ਵਿੱਚ 132 ਬਲੱਡ ਯੂਨਿਟ ਇੱਕਠੇ ਹੋਏ ਅਤੇ ਜਿਲ੍ਹੇ ਦੇ ਵੱਖ-ਵੱਖ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਵਧੀਕ ਡਿਪਟੀ ਕਮਿਸ਼ਨਰ ਸ੍ਰੀਮਤੀ ਅਮਨਿੰਦਰ ਕੌਰ ਬਰਾੜ ਦੀ ਪ੍ਰਧਾਨਗੀ ਹੇਠ ਰੈਡ ਕਰਾਸ ਬਾਰੇ ਜਾਣੂ ਕਰਵਾਉਂਦੇ ਹੋਏ ਬੱਚਿਆ ਦੇ ਕੰਪੀਟੀਸ਼ਨ ਕਰਵਾਏ ਗਏ ਅਤੇ ਉਨ੍ਹਾਂ ਨੂੰ ਸਨਮਾਨਿਤ ਕਰਕੇ ਉਤਸ਼ਾਹਿਤ ਵੀ ਕੀਤਾ ਗਿਆ। ਇਸਦੇ ਨਾਲ ਹੀ ਸ੍ਰੀ ਗੋਰਵ ਸ਼ਰਮਾ, ਟਕਸਾ ਲਾਇਫ ਸਾਇੰਸ, ਡੇਰਾਬਸੀ ਦੇ ਮੈਨਜਿੰਗ ਡਾਇਰੈਕਟਰ ਹਨ ਉਨ੍ਹਾਂ ਵੱਲੋ ਸੀਨੀਅਰ ਸੈਕੰਡਰੀ ਰੈਜ਼ੀਡੈਂਸ਼ੀਅਲ ਸਕੂਲ ਫਾਰਮੈਰੀਟੋਰੀਅਸ ਸਟੂਡੈਂਟਸ, ਸੈਕਟਰ-70, ਮੋਹਾਲੀ ਦੇ ਹੋਸਟਲ ਵਿੱਚ ਰਹਿ ਰਹੇ ਬੱਚਿਆਂ ਦੀ ਐਮਰਜੈਂਸੀ ਲਈ ਫਰੀ ਦਵਾਈਆਂ ਮੁਹੱਈਆਂ ਕਰਵਾਈਆ ਗਈਆ।

ਸਕੱਤਰ, ਰੈਡ ਕਰਾਸ ਕਮਲੇਸ਼ ਕੋਸ਼ਲ ਵਲੋਂ ਅੰਤਰਰਾਸ਼ਟਰੀ ਰੈਡ ਕਰਾਸ ਦਿਹਾੜੇ ਮੋਕੇ ਆਪਣੇ ਸੰਦੇਸ ਵਿੱਚ ਕਿਹਾ ਕਿ ਸਾਨੂੰ ਸੰਕਟ ਦੀ ਘੜੀ ਵਿੱਚ ਆਪਣਾ ਸਭ ਕੁਝ ਕੁਰਬਾਨ ਕਰਕੇ ਸਾਰਿਆ ਦੀ ਜਾਨ ਬਚਾਉਣ ਲਈ ਹਮੇਸ਼ਾ ਸਮਰਪਿਤ ਹੋਣਾ ਚਾਹੀਦਾ ਹੈ।ਰੈਡ ਕਰਾਸ ਬਾਨੀ ਸਰ ਜੀਨਹੈਨਰੀ ਡੁਨਟਨੇ ਹਮੇਸ਼ਾ ਬਿਨਾਂ ਕਿਸੇ ਭੇਦ ਭਾਵ ਦੇ ਪੂਰੀ ਦੁਨੀਆ ਵਿੱਚ ਮਨੁੱਖਤਾ ਦੀ ਭਲਾਈ ਲਈ ਕੰਮ ਕੀਤਾ ਹੈ। ਉਨ੍ਹਾਂ ਦੀਆਂ ਸੇਵਾਵਾਂ ਅਤੇ ਸਮਰਪਣ ਸਾਰਿਆ ਲਈ ਮਿਸਾਲ ਹੈ।ਅੰਤ ਚ ਸਕੂਲ ਦੇ ਬੱਚਿਆ,ਅਧਿਆਪਕਾ ਅਤੇ ਉਘੇ ਸਮਾਜ ਸੇਵੀਆ ਨੂੰ ਰੈਡ ਕਰਾਸ ਡੇਅ ਮੋਕੇ ਵਧਾਈ ਦਿੱਤੀ ਗਈ।

ਇਸ ਮੋਕੇ ਤੇ ਭਾਈ ਘਨੱਈਆ ਵੈਲਫੈਅਰ ਸੋਸਾਇਟੀ ਦੇ ਚੇਅਰਮੈਨ ਸ੍ਰੀ ਕੇ.ਕੇ ਸੈਣੀ, ਸ੍ਰੀ ਨਵੀਨ ਕੋਸ਼ਲ ਲਾਈਫ ਮੈਬਰ, ਸ੍ਰੀ ਐਮ.ਐਸ ਅੋਜਲਾ ਪੈਟਰਨ,ਦਾ ਕਨਫਰਡ੍ਰੇਸ਼ਨ ਆਫ ਗਰੇਟਰ ਮੋਹਾਲੀ ਰੈਜੀਡੈਂਸ ਵੈਲਫੇਅਰ ਐਸੋਸੀਏਸ਼ਨ (ਆਰ.ਈ.ਜੀ.ਡੀ) ਅਤੇ ਹੋਰ ਮੈਬਰ ਹਾਜਰ ਸਨ ।