68 ਸਾਲਾ ਮਰੀਜ਼ ਔਰਤ ਨੇ ਚੱਲਣਾ ਫਿਰਨਾ ਸ਼ੁਰੂ ਕੀਤਾ
ਰੋਪੜ, 5 ਫਰਵਰੀ ( )- ਫੋਰਟਿਸ ਹਸਪਤਾਲ ਮੋਹਾਲੀ ਦੇ ਡਾਕਟਰਾਂ ਦੀ ਟੀਮ ਨੇ ਰੀੜ ਦੀ ਹੱਡੀ ਦੇ ਟਿਊਮਰ (ਰਸੌਲੀ) ਤੋਂ ਪੀੜਤ ਇਕ 68 ਸਾਲਾ ਔਰਤ ਦਾ ਕਾਮਯਾਬੀ ਨਾਲ ਅਪਰੇਸ਼ਨ ਕੀਤਾ ਹੈ। ਇਹ ਔਰਤ ਪਿਛਲੇ ਕਈ ਮਹੀਨਿਆਂ ਤੋਂ ਮੰਜੇ ’ਤੇ ਬੈਠੀ ਸੀ, ਜਿਸ ਨੇ ਹੁਣ ਆਪਣੇ ਆਪ ਚੱਲਣਾ ਫਿਰਨਾ ਸ਼ੁਰੂ ਕਰ ਦਿੱਤਾ ਹੈ। ਉਸ ਨੂੰ ਲਗਾਤਾਰ ਕਮਰ ਦਰਦ ਰਹਿੰਦਾ ਸੀ ਅਤੇ ਉਸ ਦੀਆਂ ਲੱਤਾਂ ਬਹੁਤ ਕਮਜ਼ੋਰ ਹੋ ਗਈਆਂ ਸਨ।
ਇਹ ਇਲਾਜ ਫੋਰਟਿਸ ਹਸਪਤਾਲ ਦੇ ਨਿਊਰੋ ਸਪਾਈਨ ਸਰਜਰੀ ਦੇ ਸੀਨੀਅਰ ਕੰਸਲਟੈਂਟ ਡਾ. ਹਰਸਿਮਰਤ ਬੀਰ ਸਿੰਘ ਸੋਢੀ ਦੀ ਅਗਵਾਈ ਵਾਲੀ ਟੀਮ ਨੇ ਕੀਤਾ।
ਡਾਕਟਰਾਂ ਨੇ ਮਰੀਜ਼ ਦੀ ਪੂਰੀ ਤਰਾਂ ਜਾਂਚ ਕਰ ਕੇ ਇਹ ਅਪਰੇਸ਼ਨ ਕੀਤਾ ਅਤੇ ਪੂਰੀ ਤਰਾਂ ਰਸੌਲੀ ਬਾਹਰ ਕੱਢ ਦਿੱਤੀ। ਡਾ. ਸੋਢੀ ਨੇ ਦੱਸਿਆ ਕਿ ਜੇ ਇਸ ਅਪਰੇਸ਼ਨ ਵਿਚ ਦੇਰੀ ਹੋ ਜਾਂਦੀ ਤਾਂ ਮਰੀਜ਼ ਨੂੰ ਅਧਰੰਗ ਹੋ ਸਕਦਾ ਸੀ। ਉਨਾਂ ਦੰਸਿਆ ਕਿ ਸਪਾਈਨ ਟਿਊਮਰ ਦੇ ਕੇਸਾਂ ਵਿਚ ਕਮਰ ਦਰਦ ਅਤੇ ਲੱਤਾਂ ਵਿਚ ਕਮਜ਼ੋਰੀ ਆਮ ਜਿਹਾ ਲੱਛਣ ਹੈ। ਇਹ ਰਸੌਲੀ ਕੈਂਸਰ ਵੀ ਹੋ ਸਦੀ ਹੈ ਅਤੇ ਬਿਨਾਂ ਕੈਂਸਰ ਵੀ। ਡਾ. ਸੋਢੀ ਨੇ ਅੱਗੇ ਦੱਸਿਆ ਕਿ ਇਹ 68 ਸਾਲਾ ਮਰੀਜ਼ ਕਮਰ ਦਰਦ ਅਤੇ ਲੱਤਾਂ ਉਪਰ ਪਾਰ ਨਾ ਆਉਣ ਕਾਰਨ, ਤੁਰਨ ਫਿਰਨ ਤੋਂ ਅਸਮਰਥ ਸੀ ਅਤੇ ਮੰਜੇ ਨਾਲ ਹੀ ਜੁੜ ਕੇ ਰਹਿ ਗਈ ਸੀ। ਹੁਣ ਉਸ ਦਾ ਪਿਸ਼ਾਬ ਉਪਰ ਵੀ ਕੰਟਰੋਲ ਨਹੀਂ ਸੀ ਰਿਹਾ ਤੇ ਸਥਿੱਤੀ ਵਿਗੜ ਰਹੀ ਸੀ।
ਡਾ. ਸੋਢੀ ਨੇ ਦੱਸਿਆ ਕਿ ਅਪਰੇਸ਼ਨ ਤੋਂ ਬਾਅਦ ਮਰੀਜ਼ ਦੀ ਹਾਲਤ ਵਿਚ ਹੌਲੀ-ਹੌਲੀ ਸੁਧਾਰ ਹੋਣਾ ਸ਼ੁਰੂ ਹੋਇਆ ਅਤੇ ਅਪਰੇਸ਼ਨ ਤੋਂ 10 ਦਿਨ ਵਿਚ ਹੀ ਉਸ ਨੇ ਸਹਾਰੇ ਨਾਲ ਤੁਰਨਾ ਫਿਰਨਾ ਸ਼ੁਰੂ ਕਰ ਦਿੱਤਾ ਜਦ ਹੁਣ ਤਿੰਨ ਮਹੀਨਿਆਂ ਬਾਅਦ ਉਸ ਨੇ ਆਮ ਵਾਂਗ ਚੱਲਣਾ ਫਿਰਨਾ ਸ਼ੁਰੂ ਕਰ ਦਿੱਤਾ ਹੈ ਅਤੇ ਉਸ ਨੂੰ ਕਿਸੇ ਸਹਾਰੇ ਦੀ ਜਰੂਰਤ ਨਹੀਂ ਹੈ।

English






