ਪਠਾਨਕੋਟ 25 ਮਾਰਚ 2022 2022
ਖੇਤੀ ਬਾੜੀ ਵਿਭਾਗ ਦੇ ਉਪਰਾਲਿਆਂ ਸਦਕਾ ਅਤੇ ਮਾਨਯੋਗ ਡਿਪਟੀ ਕਮਿਸਨਰ ਸ੍ਰੀ ਸੰਯਮ ਅਗਰਵਾਲ ਜੀ ਦੇ ਦਿਸਾ ਨਿਰਦੇਸਾਂ ਅਨੁਸਾਰ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ ਪਠਾਨਕੋਟ ਵਿਖੇ ਸੈਲਫ ਹੈਲਪ ਗਰੁਪ ਵੱਲੋਂ ਇੱਕ ਸਟਾਲ ਲਗਾਇਆ ਗਿਆ।
ਹੋਰ ਪੜ੍ਹੋ :-ਮੱਛੀ ਪਾਲਣ ਨੂੰ ਉਤਸ਼ਾਹਿਤ ਕਰਨ ਲਈ ਲਾਗੂ ਕੀਤੀ ਜਾਵੇਗੀ ਪ੍ਰਧਾਨ ਮੰਤਰੀ ਮਤੱਸਿਆ ਸੰਪਦਾ ਯੋਜਨਾਂ:ਡੀ.ਸੀ
ਇਸ ਮੋਕੇ ਤੇ ਡਾ. ਹਰਤਰਨਪਾਲ ਸਿੰਘ ਮੁੱਖ ਖੇਤੀ ਬਾੜੀ ਅਫਸਰ ਪਠਾਨਕੋਟ ਮੁੱਖ ਮਹਿਮਾਨ ਵਜੋਂ ਅਤੇ ਸ੍ਰੀ ਰਾਮ ਲੁਭਾਇਆ ਜਿਲ੍ਹਾ ਲੋਕ ਸੰਪਰਕ ਅਫਸਰ ਪਠਾਨਕੋਟ ਵਿਸੇਸ ਮਹਿਮਾਨ ਵਜੋਂ ਹਾਜਰ ਹੋਏ। ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਸੈਲਫ ਹੈਲਪ ਗਰੁਪ ਬੰਧਾਨੀ ਦੀ ਸੰਚਾਲਿਕਾ ਮੀਨੂੰ , ਸਾਕਸੀ ਛੱਤਵਾਲ ਅਤੇ ਪੂਨਮ ਤੋਂ ਇਲਾਵਾ ਹੋਰ ਵੀ ਹਾਜਰ ਸਨ।
ਇਸ ਮੋਕੇ ਤੇ ਡਾ. ਹਰਤਰਨਪਾਲ ਸਿੰਘ ਮੁੱਖ ਖੇਤੀ ਬਾੜੀ ਅਫਸਰ ਪਠਾਨਕੋਟ ਨੇ ਦੱਸਿਆ ਕਿ ਉਨ੍ਹਾਂ ਦਾ ਇੱਕ ਉਪਰਾਲਾ ਹੈ ਕਿ ਸੈਲਫ ਹੈਲਪ ਗਰੁਪਾਂ ਨੂੰ ਲੋਕਾਂ ਵਿੱਚ ਲੈ ਕੇ ਆਉਂਣਾ ਅਤੇ ਸਿੱਧੇ ਤੋਰ ਤੇ ਗਰੁਪਾਂ ਨੂੰ ਮਾਰਕਟਿੰਗ ਪ੍ਰਦਾਨ ਕਰਨਾ। ਉਨ੍ਹਾਂ ਦੱਸਿਆ ਕਿ ਇਸ ਤਰ੍ਹਾਂ ਨਾਲ ਜਿੱਥੇ ਸੈਲਫ ਹੈਲਪ ਗਰੁਪ ਨੂੰ ਇੰਨਕਮ ਵਿੱਚ ਵਾਧਾ ਹੁੰਦਾ ਹੈ ਉੱਥੇ ਹੀ ਲੋਕਾਂ ਨੂੰ ਵੀ ਸੁੱਧ ਬਣਾਇਆ ਹੋਇਆ ਸਮਾਨ ਉਪਲੱਬਦ ਹੋ ਜਾਂਦਾ ਹੈ। ਉਨ੍ਹਾਂ ਕਿਹਾ ਕਿ ਹੋਰ ਵੀ ਸੈਲਫ ਹੈਲਪ ਗਰੁਪਾਂ ਨੂੰ ਅੱਗੇ ਆਉਂਣਾ ਚਾਹੀਦਾ ਹੈ। ਇਸ ਮੋਕੇ ਤੇ ਉਨ੍ਹਾਂ ਵੱਲੋਂ ਸੈਲਫ ਹੈਲਪ ਗਰੁਪ ਨੂੰ ਚਲਾਉਂਣ ਵਾਲੀ ਸੰਚਾਲਿਕਾ ਅਤੇ ਹੋਰ ਮੈਂਬਰਾਂ ਨੂੰ ਸਿਰੋਪੇ ਪਾ ਕੇ ਸਨਮਾਨਤ ਕੀਤਾ ਗਿਆ।

English






